Youth Festival-Faridkot-Muktsar

Youth Festival

ਆਦੇਸ਼ ਯੂਨੀਵਰਸਿਟੀ ਚ ਅੰਤਰ ਕਾਲਜ ਯੁਵਕ ਮੇਲਾ

55 ਕਾਲਜਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦਾ ਅੰਤਰ ਕਾਲਜ ਯੁਵਕ ਮੇਲਾ ਆਦੇਸ਼ ਯੂਨੀਵਰਸਿਟੀ ਵਿਖੇ ਲਾਇਆ ਗਿਆ। ਮੇਲੇ ਦਾ ਵਿਸ਼ਾ ਨੈਤਿਕ ਕਦਰਾਂ-ਕੀਮਤਾਂ ਸੀ, ਜੋ ਵਿਦਿਆਰਥੀਆਂ ‘ਚ ਖ਼ਤਮ ਹੋ ਰਹੀਆਂ ਹਨ। ਮੇਲੇ ‘ਚ 55 ਕਾਲਜਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਡਾ: ਐਸ.ਪੀ. ਸਿੰਘ ਓਬਰਾਏ ਮੁਖੀ ਸਰਬੱਤ ਦਾ ਭਲਾ ਟਰੱਸਟ, ਡਾ: ਜੀ.ਪੀ.ਆਈ. ਸਿੰਘ ਵਾਈਸ ਚਾਂਸਲਰ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਜਦਕਿ ਪ੍ਰਿੰ: ਰਾਮ ਸਿੰਘ ਸਰਪ੍ਰਸਤ, ਸ੍ਰ: ਪ੍ਰਤਾਪ ਸਿੰਘ ਚੇਅਰਮੈਨ, ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ।

ਇਸ ਉਪਰੰਤ ਆਰੰਭ ਹੋਏ ਕਵਿਤਾ ਮੁਕਾਬਲੇ ‘ਚ ਰਸਪਿੰਦਰ ਕੌਰ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ, ਜਗਮੀਤ ਕੌਰ ਸੰਤ ਬਾਬਾ ਭਾਗ ਸਿੰਘ ਮੈਮੋ: ਗਰਲਜ਼ ਕਾਲਜ ਸੁਖਾਨੰਦ ਅਤੇ ਰਾਜਪਾਲ ਸਿੰਘ ਆਦੇਸ਼ ਮੈਡੀਕਲ ਕਾਲਜ ਬਠਿੰਡਾ, ਦਸਤਾਰ ਸਜਾਉਣ ਦੇ ਮੁਕਾਬਲੇ (ਲੜਕੀਆਂ) ‘ਚ ਕੋਮਲਪ੍ਰੀਤ ਕੌਰ ਗੁਰੂ ਨਾਨਕ ਦੇਵ ਖਾਲਸਾ ਕਾਲਜ ਬਠਿੰਡਾ, ਪ੍ਰਭਲੀਨ ਕੌਰ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਅਤੇ ਜਸ਼ਨਪ੍ਰੀਤ ਕੌਰ ਗੁਰੂਕੁਲ ਕਾਲਜ ਆਫ਼ ਵੂਮੈਨ ਕੋਟਕਪੂਰਾ, ਦਸਤਾਰ ਸਜਾਉਣ ਦੇ ਮੁਕਾਬਲੇ (ਲੜਕਿਆਂ) ‘ਚ ਅਰਸ਼ਦੀਪ ਸਿੰਘ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ, ਬੇਅੰਤ ਸਿੰਘ ਡੀ.ਏ.ਵੀ. ਕਾਲਜ ਬਠਿੰਡਾ ਅਤੇ ਪਰਵਿੰਦਰ ਸਿੰਘ ਬਾਬਾ ਫਰੀਦ ਕਾਲਜ ਪੇਂਟਿੰਗ ਮੁਕਾਬਲੇ ‘ਚ ਗੁਰਪ੍ਰੀਤ ਕੌਰ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਠਿੰਡਾ, ਹਰਮਨਪ੍ਰੀਤ ਕੌਰ ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁੱਖਾਨੰਦ ਤੇ ਗਗਨਦੀਪ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਸਭ ਤੋਂ ਅਹਿਮ ਮੰਨੇ ਜਾਂਦੇ ਕੁਇਜ਼ ਮੁਕਾਬਲੇ ‘ਚ ਮੇਜ਼ਬਾਨ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੀ ਟੀਮ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਜਾ ਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਬਠਿੰਡਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਤ ‘ਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਗਮ ‘ਚ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਮੈਡਮ ਪ੍ਰਭਜੀਤ ਕੌਰ, ਡਾ: ਮਨਰਾਜ ਕੌਰ, ਕਰਨਲ ਜਗਦੇਵ ਸਿੰਘ ਰਜਿਸਟਰਾਰ, ਪ੍ਰਿੰ: ਹਰਕਿਰਨ ਕੌਰ, ਡਾ: ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ, ਸ੍ਰ: ਸ਼ਿਵਰਾਜ ਸਿੰਘ ਜ਼ੋਨਲ ਪ੍ਰਧਾਨ, ਸ੍ਰ: ਬਲਵੰਤ ਸਿੰਘ ਬਠਿੰਡਾ, ਪ੍ਰੋ:ਸਤਨਾਮ ਸਿੰਘ ਆਦੇਸ਼ ਮੈਡੀਕਲ ਕਾਲਜ, ਡਾ: ਅਮਨਦੀਪ ਸਿੰਘ, ਇੰਜੀਨੀਅਰ ਜਸਪ੍ਰੀਤ ਸਿੰਘ, ਸ੍ਰ: ਪਰਮਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਸਟੱਡੀ ਸਰਕਲ ਵਲੋਂ ਕਰਵਾਏ ਗਏ ਨੈਤਿਕ ਸਿੱਖਿਆ ਦੇ ਇਮਤਿਹਾਨ 2015 ‘ਚ ਜ਼ੋਨ ਪੱਧਰ ‘ਤੇ ਮੈਰਿਟ ‘ਚ ਆਉਣ ਵਾਲੇ 125 ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇੰਜੀ: ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ ਨੇ ਮਹਿਮਾਨਾਂ ਤੇ ਪਤਵੰਤਿਆਂ ਦਾ ਸਮਾਗਮ ‘ਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਨਸ਼ਾ ਵਿਰੋਧੀ ਪ੍ਰਦਰਸ਼ਨੀ ਅਤੇ ਪੁਸਤਕ ਮੇਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਪ੍ਰੋਗਰਾਮ ਨੂੰ ਸਫ਼ਲ ਬਨਾਉਣ ‘ਚ ਸ੍ਰ: ਨਵਨੀਤ ਸਿੰਘ ਖੇਤਰ ਸਕੱਤਰ, ਸ੍ਰ: ਗੁਰਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ, ਸ੍ਰ: ਸਤਵੀਰ ਸਿੰਘ ਬਾਘਾ ਪੁਰਾਣਾ, ਸ੍ਰ: ਗੁਰਚਰਨ ਸਿੰਘ ਜੈਤੋ, ਡਾ: ਗੁਰਪ੍ਰੀਤ ਸਿੰਘ ਫਰੀਦਕੋਟ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

ਅੰਤਰ ਸਕੂਲ ਯੁਵਕ ਮੇਲਾ

ਫਿਰੋਜ਼ਪੁਰ-ਮੋਗਾ ਜ਼ੋਨ ਦੇ ਖੇਤਰ ਸ਼ੇਰਖਾਂ-ਮੱਲਾਂਵਾਲਾ ਵਲੋਂ 24 ਜਨਵਰੀ ਨੂੰ ਸਰਕਾਰੀ ਹਾਈ ਸਕੂਲ ਭੜਾਣਾ ਵਿਖੇ ਇਕ ਰੋਜ਼ਾ ਅੰਦਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੇ ਲਗਭਗ 15 ਸਕੂਲਾਂ ਨੇ ਭਾਗ ਲਿਆ। ਮੇਲੇ ਵਿਚ ਕਵਿਤਾ ਗਾਇਨ, ਦਸਤਾਰ ਸਜਾਉਣ, ਪੇਂਟਿੰਗ ਤੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਹ ਸਾਰੇ ਮੁਕਾਬਲੇ ਦੋ ਦਰਜਿਆਂ ਵਿਚ ਵੰਡ ਕੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਖੇਤਰ ਸਕੱਤਰ ਸ੍ਰ: ਰੇਸ਼ਮ ਸਿੰਘ ਸ਼ੇਰਖਾਂ, ਖੇਤਰ ਪ੍ਰਧਾਨ ਸ੍ਰ: ਗੁਰਭੇਜ ਸਿੰਘ ਕੋਹਾਲਾ ਨੇ ਦਿੱਤੀ। ਜੱਜਮੈਂਟ ਦੀ ਭੂਮਿਕਾ ਰਿਟਾ: ਪ੍ਰਿੰ: ਬੂਟਾ ਸਿੰਘ, ਮੈਡਮ ਕਰਮਜੋਤ ਕੌਰ ਕੋਹਾਲਾ, ਸ੍ਰ: ਰਣਜੀਤ ਸਿੰਘ ਰਾਣਾ ਸੁਰ ਸਿੰਘ, ਮਾ: ਗੁਰਪਾਲ ਸਿੰਘ ਭੜਾਣਾ, ਮਾ: ਗੁਰਚਰਨ ਸਿੰਘ ਸੁਰ ਸਿੰਘ, ਸ੍ਰ: ਆਸਾ ਸਿੰਘ ਫਿਰੋਜ਼ਪੁਰ, ਡਾ: ਗੁਰਦੀਪ ਸਿੰਘ ਸ਼ੇਰਖਾਂ, ਸ੍ਰ: ਇੰਦਰਪਾਲ ਸਿੰਘ ਫਿਰੋਜ਼ਪੁਰ ਨੇ ਨਿਭਾਈ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਪ੍ਰਿੰ: ਪ੍ਰੇਮ ਸਿੰਘ ਢਿੱਲੋਂ ਬਾਬਾ ਬਿਧੀ ਚੰਦ ਪੋਲੀਟੈਕਨੀਕਲ ਕਾਲਜ ਕੁੱਲਗੜ੍ਹੀ, ਸ੍ਰ: ਬਲਕਾਰ ਸਿੰਘ ਰੱਤਾ ਖੇੜਾ ਤੇ ਸ੍ਰ: ਕੁਲਵਿੰਦਰ ਸਿੰਘ ਜ਼ੋਨਲ ਸਕੱਤਰ ਨੇ ਸਾਂਝੇ ਤੌਰ ‘ਤੇ ਕੀਤੀ। ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਸਰਕਾਰੀ ਹਾਈ ਸਕੂਲ ਭੜਾਣਾ ਦੇ ਸਮੂਹ ਸਟਾਫ਼, ਪ੍ਰਿੰ: ਆਸ਼ਾ ਲਤਾ, ਬਲਵਿੰਦਰ ਕੌਰ, ਗਗਨਦੀਪ ਕੌਰ, ਗੀਤਾ ਆਰਤੀ, ਸ੍ਰ: ਹਰਪ੍ਰੀਤ ਸਿੰਘ, ਸ੍ਰ: ਗੁਰਪਾਲ ਸਿੰਘ, ਸ੍ਰ: ਵਿਰਸਾ ਸਿੰਘ, ਸ੍ਰੀ ਮਨੋਜ ਗੁਪਤਾ ਤੇ ਸਟੱਡੀ ਸਰਕਲ ਦੇ ਵੀਰਾਂ ਵਿਚੋਂ ਬਾਪੂ ਆਤਮਾ ਸਿੰਘ, ਸ੍ਰ: ਦਿਲਰਾਜ ਸਿੰਘ, ਸ੍ਰ: ਦਵਿੰਦਰ ਸਿੰਘ ਜ਼ੋਨਲ ਪ੍ਰਧਾਨ, ਸ੍ਰ: ਸੁਖਰਾਜ ਸਿੰਘ ਸ਼ਾਹਦੀਨ ਨੇ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਕੈਡਮੀ ਵਲੋਂ ਗਤਕੇ ਦਾ ਸ਼ੋਅ ਮੈਚ ਵੀ ਦਿਖਾਇਆ ਗਿਆ।

ਯੁਵਕ ਮੇਲਾ

ਹਰਿਆਣਾ ਸਟੇਟ ਵਲੋਂ ਮਾਤਾ ਗੁਜ਼ਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਨੂੰ ਸੇਵਾ ਪੰਥੀ ਡੇਰਾ ਸੰਤਪੁਰਾ ਯਮੁਨਾਨਗਰ ਵਿਖੇ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਦੇ ਗੁਰਮਤਿ ਮੁਕਾਬਲੇ, ਗੁਰਮਤਿ ਖੇਡਾਂ, ਪੁਸਤਕ ਪ੍ਰਦਰਸ਼ਨ, ਗੱਤਕਾ ਪ੍ਰਦਰਸ਼ਨ ਅਤੇ ਧਾਰਮਿਕ ਫ਼ਿਲਮਾਂ ਦਿਖਾਈਆਂ ਗਈਆਂ। ਇਸ ਯੁਵਕ ਮੇਲੇ ਵਿਚ ਇਲਾਕੇ ਦੀਆਂ ਦੋ ਹਜ਼ਾਰ ਤੋਂ ਵੱਧ ਸੰਗਤਾਂ ਨੇ ਹਾਜ਼ਰੀ ਲਗਾਈ। ਯੁਵਕ ਮੇਲੇ ਦੇ ਮੁੱਖ ਮਹਿਮਾਨ ਸ੍ਰ: ਜਰਨੈਲ ਸਿੰਘ, ਪਾਰਲੀਮੈਂਟ ਸਕੱਤਰ ਅਤੇ ਵਿਧਾਇਕ ਰਾਜੋਰੀ ਗਾਰਡਨ ਦਿੱਲੀ ਰਹੇ ਅਤੇ ਪ੍ਰਧਾਨਗੀ ਮਹੰਤ ਜਗਮੋਹਨ ਸਿੰਘ ਸੇਵਾ ਪੰਥੀ ਡੇਰਾ ਸੰਤਪੁਰਾ ਯਮੁਨਾਨਗਰ ਨੇ ਕੀਤੀ।
ਇਸ ਯੁਵਕ ਮੇਲੇ ਵਿਚ ਸਿੱਖੀ ਬਾਣਾ ਮੁਕਾਬਲਾ, ਦਸਤਾਰ ਮੁਕਾਬਲਾ, ਗੁਰਬਾਣੀ ਸ਼ੁੱਧ ਉਚਾਰਣ ਮੁਕਾਬਲਾ, ਲੰਬੇ ਕੇਸ ਮੁਕਾਬਲਾ ਅਤੇ ਕਵਿਤਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਸਿੱਖੀ ਬਾਣਾ ਮੁਕਾਬਲੇ ਵਿਚ ਪ੍ਰਧਾਨਗੀ ਸ੍ਰ: ਜੋਗਾ ਸਿੰਘ ਜਨਰਲ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਅਤੇ ਜੱਜਮੈਂਟ ਦੀ ਸੇਵਾ ਮੈਡਮ ਪ੍ਰੀਤਮ ਕੌਰ ਅਤੇ ਸ੍ਰ: ਸੁਖਵਿੰਦਰ ਸਿੰਘ ਨੇ ਨਿਭਾਈ। ਇਸ ਮੁਕਾਬਲੇ ਵਿਚ ਮਹਿਕਦੀਪ ਸਿੰਘ ਨੇ ਪਹਿਲਾ, ਸਹਿਜਪਾਠ ਸਿੰਘ ਨੇ ਦੂਸਰਾ ਅਤੇ ਭਵਨੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਸ਼ੁੱਧ ਉਚਾਰਣ ਮੁਕਾਬਲੇ ਦੀ ਪ੍ਰਧਾਨਗੀ ਸ੍ਰ: ਆਗਿਆਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 17 ਹੁੱਡਾ ਨੇ ਕੀਤੀ ਅਤੇ ਜੱਜ ਦੀ ਸੇਵਾ ਸ੍ਰ: ਗੁਰਪ੍ਰੀਤ ਸਿੰਘ ਨੇ ਨਿਭਾਈ ਅਤੇ ਸੰਚਾਲਨ ਸ੍ਰ: ਦਵਿੰਦਰ ਸਿੰਘ ਨੇਕ ੀਤਾ। ਇਸ ਮੁਕਾਬਲੇ ਵਿਚ ਗਰੁੱਪ ਏ ਦੇ ਮਨਜੋਤ ਸਿੰਘ ਨੇ ਪਹਿਲਾ, ਜਸਮੀਨ ਕੌਰ ਨੇ ਦੂਸਰਾ ਅਤੇ ਰਵਲੀਨ ਸਿੰਘ ਨੇ ਤੀਸਰਾ ਸਥਾਪਤ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਰੁੱਪ ਬੀ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਸੁਖਜਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵਿਤਾ ਮੁਕਾਬਲੇ ਦੀ ਪ੍ਰਧਾਨਗੀ ਕਰਨਲ ਹਾਕਮ ਸਿੰਘ ਜਗਾਧਰੀ ਨੇ ਕੀਤੀ ਅਤੇ ਸੰਚਾਲਨ ਮੈਡਮ ਪਰਮਿੰਦਰ ਕੌਰ ਨੇ ਕੀਤਾ। ਜੱਜ ਦੀ ਭੂਮਿਕਾ ਮੈਡਮ ਪਰਮਜੀਤ ਕੌਰ ਅਤੇ ਸ੍ਰ: ਗੁਰਮੀਤ ਸਿੰਘ ਅੰਬਾਲਾ ਨੇ ਕੀਤੀ। ਇਸ ਮੁਕਾਬਲੇ ਦੇ ਗਰੁੱਪ ਏ ਵਿਚ ਪਹਿਲਾ ਸਥਾਨ ਸ਼ੁਭਕਰਮਨ ਸਿੰਘ ਨੇ ਦੂਸਰਾ ਸਥਾਨ, ਜਸਮੀਨ ਕੌਰ ਨੇ ਅਤੇ ਤੀਸਰਾ ਸਥਾਨ ਲਵਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ ਗਰੁੱਪ ਬੀ ਦੇ ਜਸਪ੍ਰੀਤ ਕੌਰ ਨੇ ਪਹਿਲਾ, ਜਪਕੀਰਤ ਸਿੰਘ ਨੇ ਦੂਸਰਾ ਅਤੇ ਕੁਲਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਲੰਬੇ ਕੇਸ ਮੁਕਾਬਲੇ ਦੀ ਪ੍ਰਧਾਨਗੀ ਸ੍ਰ: ਗੁਰਬਚਨ ਸਿੰਘ ਮੀਤ ਪ੍ਰਧਾਨ ਗੁ: ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਨੇ ਕੀਤੀ। ਜੱਜ ਦੀ ਸੇਵਾ ਮੈਡਮ ਮਨਜੀਤ ਕੌਰ ਅਤੇ ਚੰਦਨ ਕੌਰ ਨੇ ਨਿਭਾਈ ਅਤੇ ਸੰਚਾਲਨ ਸ੍ਰ: ਗੁਰਵਿੰਦਰ ਸਿੰਘ ਨੇ ਕੀਤਾ। ਇਸ ਮੁਕਾਬਲੇ ਵਿਚ ਵੀਰਾਂ ਦੇ ਗਰੁੱਪ ਏ ਵਿਚ ਹਰਸੀਰਤ ਸਿੰਘ ਨੇ ਪਹਿਲਾ, ਲਖਪ੍ਰੀਤ ਸਿੰਘ ਨੇ ਦੂਸਰਾ ਅਤੇ ਹਰਸਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਗਰੁੱਪ ਬੀ ਵਿਚ ਪ੍ਰਭਜੋਤ ਸਿੰਘ, ਧਨਰਾਜ ਸਿੰਘ ਅਤੇ ਰੁਪਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭੈਣਾਂ ਦੇ ਗਰੁੱਪ ਏ ਵਿਚ ਹਰਗੁਣ ਕੌਰ ਨੇ ਪਹਿਲਾ, ਮਨਮੀਤ ਕੌਰ ਨੇ ਦੂਸਰਾ ਅਤੇ ਰੈਨੀ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਗਰੁੱਪ ਬੀ ਵਿਚ ਪ੍ਰਭਲੀਨ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਅਤੇ ਅਵਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਸਤਾਰ ਮੁਕਾਬਲੇ ਵਿਚ ਪ੍ਰਧਾਨਗੀ ਸ੍ਰ: ਮਨਦੀਪ ਸਿੰਘ ਯਮੁਨਾਨਗਰ ਨੇ ਕੀਤੀ। ਜੱਜ ਦੀ ਭੂਮਿਕਾ ਸ੍ਰ: ਗੁਰਸਿਮਰਨ ਸਿੰਘ ਚੰਡੀਗੜ੍ਹ ਅਤੇ ਸ੍ਰ: ਅਨਮੋਲ ਸਿੰਘ ਜਗਾਧਰੀ ਨੇ ਨਿਭਾਈ। ਇਸ ਮੁਕਾਬਲੇ ਦੇ ਗਰੁੱਪ ਏ ਵਿਚ ਪਹਿਲਾ ਸਥਾਨ ਅਮਨਜੋਤ ਸਿੰਘ ਨੇ ਦੂਸਰਾ ਸਥਾਨ ਚਨਮੀਤ ਸਿੰਘ ਨੇ ਅਤੇ ਮਹਿਰਾਜ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਗਰੁੱਪ ਬੀ ਵਿਚ ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਹਨਾਂ ਮੁਕਾਬਲਿਆਂ ਵਿਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮਹੰਤ ਜਗਮੋਹਨ ਸਿੰਘ, ਸ੍ਰ: ਨਰਿੰਦਰ ਸਿੰਘ ਪ੍ਰਧਾਨ ਹਰਿਆਣਾ ਸਟੇਟ, ਸ੍ਰ: ਅਜਿੰਦਰਪਾਲ ਸਿੰਘ ਡਿਪਟੀ ਚੀਫ਼ ਸਕੱਤਰ ਅਤੇ ਸ੍ਰ: ਗੁਰਸਿਮਰਨ ਸਿੰਘ ਚੰਡੀਗੜ੍ਹ ਅਤੇ ਮੁੱਖ ਮਹਿਮਾਨਾਂ ਨੇ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਸਟੱਡੀ ਸਰਕਲ ਦੀ ਹਰ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ 30 ਵਿਦਿਆਰਥੀਆਂ ਨੂੰ ਮੋਬਾਈਲ ਟੈਬ ਇਨਾਮ ਵਜੋਂ ਦਿੱਤੇ ਗਏ। ਯੁਵਕ ਮੇਲੇ ਵਿਚ ਸਤਨਾਮ ਸਿੰਘ ਲੁਧਿਆਣਾ ਹੋਰਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਸਟੇਜ ਦਾ ਸੰਚਾਲਨ ਸ੍ਰ: ਗੁਰਮੀਤ ਸਿੰਘ ਐਡੀਸ਼ਨਲ ਸਟੇਟ ਸਕੱਤਰ ਨੇ ਕੀਤਾ। ਯੁਵਕ ਮੇਲੇ ਵਿਚ ਗਲ ਲਾਓ ਗਲੋਂ ਲਾਹੋ, ਗੁਰਮਤਿ ਪਜਲ, ਭਰਮ ਤੋੜ, ਗੁਰਮਤਿ ਕੁਇਜ਼ ਆਦਿ ਗੁਰਮਤਿ ਖੇਡਾਂ ਵਿਚ ਖਿੱਚ ਦਾ ਕੇਂਦਰ ਰਹੀਆਂ ਜਿਸ ਵਿਚ 400 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸਟੱਡੀ ਸਰਕਲ ਲੁਧਿਆਣਾ ਵਲੋਂ ਅਤੇ ਸਿੱਖ ਮਿਸ਼ਨ ਹਰਿਆਣਾ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਯੁਵਕ ਮੇਲੇ ਵਿਚ ਗੱਤਕਾ ਅਖਾੜਿਆਂ ਵਲੋਂ ਜਿਥੇ ਗਤਕੇ ਦੇ ਜੌਹਰ ਦਿਖਾਏ ਗਏ ਉਥੇ ਸੰਗਤਾਂ ਨੇ ਇਤਿਹਾਸਕ ਫ਼ਿਲਮਾਂ ਰਾਹੀਂ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ। ਇਹ ਯੁਵਕ ਮੇਲਾ ਸ੍ਰ: ਕਮਲਜੀਤ ਸਿੰਘ, ਸ੍ਰ: ਕਰਤਾਰ ਸਿੰਘ, ਸ੍ਰ: ਸੁਖਬੀਰ ਸਿੰਘ, ਸ੍ਰ: ਅਰਵਿੰਦਰ ਸਿੰਘ, ਸ੍ਰ: ਪ੍ਰਗਟ ਸਿੰਘ, ਮੈਡਮ ਗੁਰਮੀਤ ਕੌਰ, ਮੈਡਮ ਦਰਸ਼ਨ ਕੌਰ, ਮੈਡਮ ਗਿਆਨ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਜਗਜੀਤ ਕੌਰ, ਹਰਲੀਨ ਕੌਰ, ਰਵਿੰਦਰ ਕੌਰ, ਜਸਪ੍ਰੀਤ ਕੌਰ, ਜਸਲੀਨ ਕੌਰ ਆਦਿ ਮੈਂਬਰਾਂ ਦੀ ਅਥਾਹ ਮਿਹਨਤ ਸਦਕਾ ਯੁਵਕ ਮੇਲਾ ਚੜ੍ਹਦੀ ਕਲਾ ਵਿਚ ਸੰਪੰਨ ਹੋਇਆ।

Leave a Reply

Your email address will not be published. Required fields are marked *

Categories