Dastar Chetna March

Turban Awareness Rally

Dastar Institute of Ludhiana (DIL) Established in Central Zone, Ludhiana

Guru Gobind Singh bestowed the crown of turban on the head of his Khalsa. The revered guru sacrificed his whole family to give awe-inspiring recognition and respectability to the Sikhs with new unique form and physique, principles and code of conduct. With long flowing beard, profuse manly moustaches, superb saintly hair and impressive kingly turban, the shape and glamour of a Sikh became knightly and his mental psyche and self-will turned steely. A devout Sikh could get his head chopped off smilingly but would never allow anybody maliciously touching his turban for which he always possesses utmost reverence, veneration and esteem.

dastar march

ਦਸਤਾਰ ਸਿਖਲਾਈ ਕੈਂਪ ਦਾ ਆਯੋਜਨ

ਸੰਗਰੂਰ-ਬਰਨਾਲਾ ਜ਼ੋਨ ਵਲੋਂ ਨੌਜਵਾਨਾਂ ਅੰਦਰ ਦਸਤਾਰ ਚੇਤਨਾ ਪੈਦਾ ਕਰਨ ਹਿੱਤ ਬੀਤੇ ਦਿਨੀਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਚੱਠੇ-ਸੇਖਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਅੱਠ ਰੋਜ਼ਾ ਦਸਤਾਰ ਅਤੇ ਕਿਰਦਾਰ ਸਿਖਲਾਈ ਕੈਂਪ ਦਾ ਆਯੋਜਨ ਸ੍ਰ: ਅਜਮੇਰ ਸਿੰਘ ਫਤਹਿਗੜ੍ਹ ਛੰਨਾਂ ਜ਼ੋਨਲ ਸਕੱਤਰ ਦੀ ਯੋਗ ਰਹਿਨੁਮਾਈ ਅਧੀਨ ਕੀਤਾ ਗਿਆ। ਪਿੰਡ ਦੇ 100 ਦੇ ਕਰੀਬ ਨੌਜਵਾਨਾਂ ਨੂੰ ਸ੍ਰ: ਅੰਮ੍ਰਿਤਪਾਲ ਸਿੰਘ ਕੋਆਰਡੀਨੇਟਰ ਸਿੱਖ ਦਸਤਾਰ ਅਕੈਡਮੀ ਵਲੋਂ ਦਸਤਾਰ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ। 16 ਅਪ੍ਰੈਲ ਨੂੰ ਪਿੰਡ ਵਿਚ ਇੱਕ ਦਸਤਾਰ ਜਾਗ੍ਰਤੀ ਮਾਰਚ ਦਾ ਆਯੋਜਨ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ: ਅਜਮੇਰ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਅੰਦਰ ਵੱਧ ਰਹੇ ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਫੈਲ ਰਹੀ ਪਤਿਤਪੁਣੇ ਦੀ ਹਨ੍ਹੇਰੀ ਨੂੰ ਠੱਲ੍ਹਣ ਹਿੱਤ ਉਹਨਾਂ ਦੀ ਸੰਸਥਾ ਵਲੋਂ ਬੀਤੇ ਲੰਮੇ ਸਮੇਂ ਤੋਂ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਹਿੱਤ ਸ੍ਰ: ਹਰਸ਼ਵੀਰ ਸਿੰਘ ਦੇ ਵਿਸ਼ੇਸ਼ ਸਹਿਯੋਗ ਸਹਿਤ ਇਹਨਾਂ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਹਨਾਂ ਨੂੰ ਇਲਾਕੇ ਵਿਚ ਵੱਡੀ ਪੱਧਰ ‘ਤੇ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ। ਇਸ ਕੈਂਪ ਦੀ ਸਮਾਪਤੀ ਉਪਰੰਤ ਕਰਵਾਏ ਗਏ ਇੱਕ ਸੰਖੇਪ ਦਸਤਾਰ ਮੁਕਾਬਲੇ ਦੌਰਾਨ ਜੇਤੂ ਰਹਿਣ ਵਾਲੇ ਸਿਖਿਆਰਥੀਆਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਸ੍ਰ: ਲਾਭ ਸਿੰਘ ਪ੍ਰਧਾਨ ਪਬਲਿਕ ਵਿੰਗ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਸ੍ਰ: ਕੁਲਵੰਤ ਸਿੰਘ ਨਾਗਰੀ ਸੀਨੀਅਰ ਮੀਤ ਪ੍ਰਧਾਨ, ਸ੍ਰ: ਗੁਰਵਿੰਦਰ ਸਿੰਘ, ਸ੍ਰ: ਗੁਰਮੇਲ ਸਿੰਘ, ਸ੍ਰ: ਰਾਮ ਸਿੰਘ, ਸ੍ਰ: ਮੇਵਾ ਸਿੰਘ, ਸ੍ਰ: ਗੁਰਸੇਵਕ ਸਿੰਘ, ਸ੍ਰ: ਗੁਰਦੀਪ ਸਿੰਘ, ਸ੍ਰ: ਦਰਸ਼ਨ ਸਿੰਘ ਅਤੇ ਪ੍ਰੋ: ਅਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹਾਜ਼ਰ ਸਨ।

ਦਸਤਾਰ ਚੇਤਨਾ ਮਾਰਚ ਦਾ ਪਿੰਡਾਂ ‘ਚ ਥਾਂ-ਥਾਂ ‘ਤੇ ਭਰਵਾਂ ਸਵਾਗਤ

ਲੁਧਿਆਣਾ ਜ਼ੋਨ ਵਲੋਂ ਪਿੰਡ ਭੱਟੀਆਂ ਢਾਹਾ ਵਿਖੇ 5 ਜੂਨ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਮੀਰੀ ਪੀਰੀ ਸਪੋਰਟਸ ਕਲੱਬ, ਬਾਬਾ ਲਾਲ ਸਿੰਘ ਸਪੋਰਟਸ ਕਲੱਬ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਕਾਫਲੇ ਦੇ ਰੂਪ ਵਿਚ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਜਿਸ ਵਿਚ ਨੌਜਵਾਨਾਂ ਨੇ ਆਪਣੇ ਮੋਟਰਸਾਈਕਲ ਅਤੇ ਗੱਡੀਆਂ ਰਾਹੀਂ ਵੱਧ ਚੜ੍ਹ ਕੇ ਹਿੱਸਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਮਾਰਚ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਜੀਤ ਸਿੰਘ, ਸਰਪੰਚ ਸ੍ਰ: ਜਸਬੀਰ ਸਿੰਘ, ਸਕੱਤਰ ਸ੍ਰ ਰਮੇਸ਼ ਸਿੰਘ ਅਤੇ ਸ੍ਰ: ਗੁਰਜਿੰਦਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮਾਰਚ ਦੀ ਸ਼ੁਰੂਆਤ ਗੁਰਦੁਆਰਾ ਹਰਸਰ ਸਾਹਿਬ ਤੋਂ ਕੀਤੀ ਗਈ।

ਇਹ ਚੇਤਨਾ ਮਾਰਚ ਪਿੰਡ ਭੱਟੀਆਂ ਢਾਹਾ ਤੋਂ ਆਰੰਭ ਹੋ ਕੇ ਵਾਇਆ ਚੰਗਣ, ਕੈਲਪੁਰ, ਦਾਖਾ, ਮੁੱਲਾਂਪੁਰ ਸ਼ਹਿਰ, ਮੁੱਲਾਂਪੁਰ ਪਿੰਡ, ਬੜੈਚ, ਚੱਕ ਕਲਾਂ, ਭੱਠਾ ਧੂਆ, ਹੰਬੜਾਂ, ਗੋਂਸਪੁਰ, ਸਲੇਮਪੁਰ, ਈਸੇਵਾਲ ਤੋਂ ਹੁੰਦਾ ਹੋਇਆ ਵਾਪਸ ਪਿੰਡ ਭੱਟੀਆਂ ਢਾਹਾ ਵਿਖੇ ਪੁੱਜਾ। ਇਸ ਮੌਕੇ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਜਨਰਲ ਸ੍ਰ: ਜਤਿੰਦਰਪਾਲ ਸਿੰਘ, ਚੀਫ਼ ਐਡਮਨਿਸਟ੍ਰੇਟਰ ਸ੍ਰ: ਗੁਰਮੀਤ ਸਿੰਘ ਅਤੇ ਸ੍ਰ ਹਰਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਦਸਤਾਰ ਦੀ ਅਹਿਮੀਅਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਤਾਰ ਸਾਨੂੰ ਅਨੇਕਾਂ ਕੁਰਬਾਨੀਆਂ ਉਪਰੰਤ ਹਾਸਲ ਹੋਈ ਹੈ। ਇਸ ਦੀ ਸ਼ਾਨ ਤੇ ਆਨ ਦੀ ਰਾਖੀ ਕਰਨਾ ਸਾਡੇ ਨੌਜਵਾਨਾਂ ਦਾ ਫ਼ਰਜ਼ ਹੈ। ਉਨ੍ਹਾਂ ਇਸ ਚੇਤਨਾ ਮਾਰਚ ਦੇ ਆਯੋਜਨ ‘ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਪ੍ਰਬੰਧਕਾਂ ਤੇ ਨੌਜਵਾਨਾਂ ਨੂੰ ਵਧਾਈ ਦਿੱਤੀ।

ਇਸ ਮਾਰਚ ਦੀ ਵਿਲੱਖਣਤਾ ਇਹ ਸੀ ਕਿ ਇਲਾਕੇ ਦੇ ਵਿਧਾਇਕ ਸ੍ਰ: ਮਨਪ੍ਰੀਤ ਸਿੰਘ ਇਆਲੀ ਲਗਭਗ 250 ਨੌਜਵਾਨਾਂ ਦੇ ਕਾਫ਼ਲੇ ਸਮੇਤ ਇਸ ਮਾਰਚ ਵਿਚ ਸ਼ਾਮਲ ਹੋਏ। ਉਨ੍ਹਾਂ ਗੁਰਦੁਆਰਾ ਮਸ਼ਕੀਆਣਾ ਸਾਹਿਬ ਵਿਖੇ ਆਪਣੇ ਸੰਬੋਧਨ ਵਿਚ ਆਖਿਆ ਕਿ ਭੱਟੀਆਂ ਢਾਹਾ ਨਗਰ ਵਲੋਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰ ਚੇਤਨਾ ਮਾਰਚ ਇੱਕ ਚੰਗਾ ਉਪਰਾਲਾ ਹੈ। ਇਸ ਨਾਲ ਨੌਜਵਾਨਾਂ ਨੂੰ ਸਹੀ ਸੇਧ ਮਿਲੇਗੀ ਤੇ ਉਹ ਕੇਸਾਂ ਦੀ ਬੇਅਦਬੀ ਤੋਂ ਹੱਟ ਕੇ ਸਿੱਖੀ ਸਰੂਪ ਨਾਲ ਜੁੜਣਗੇ। ਇਸ ਮਾਰਚ ਵਿਚ ਸ੍ਰ ਹਰਬੀਰ ਸਿੰਘ ਇਯਾਲੀ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਦਸਤਾਰ ਦੀ ਮਹਾਨਤਾ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਬੁਰੀਆਂ ਅਲਾਮਤਾਂ ਖ਼ਿਲਾਫ਼ ਜਾਗ੍ਰਤ ਕਰਨ ਲਈ ਆਯੋਜਤ ਕੀਤੇ ਇਸ ਸਾਬਤ ਸੂਰਤ ਵੀਰਾਂ ਭੈਣਾਂ ਦੇ ਦਸਤਾਰ ਮਾਰਚ ਦੇ ਰਸਤੇ ਵਿੱਚ ਸੰਗਤਾਂ ਨੇ ਛਬੀਲਾਂ ਲਗਾਕੇ ਭਰਪੂਰ ਸਵਾਗਤ ਕੀਤਾ। ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਪੰਚ ਸਾਹਿਬਾਨ, ਗੁਰਦੁਆਰਾ ਕਮੇਟੀਆਂ, ਸਭਾ ਸੁਸਾਇਟੀਆਂ ਅਤੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।

ਇਸ ਮੌਕੇ ਜਥੇ: ਗੁਰਦੇਵ ਸਿੰਘ, ਸ੍ਰ: ਸਤਨਾਮ ਸਿੰਘ, ਸ੍ਰ: ਗੁਲਜ਼ਾਰ ਸਿੰਘ ਗੁਲਸ਼ਨ, ਸ੍ਰ: ਹਰਪਾਲ ਸਿੰਘ ਮੀਤ ਪ੍ਰਧਾਨ, ਕਮੇਟੀ ਮੈਂਬਰ ਸ੍ਰ: ਦਰਸ਼ਨ ਸਿੰਘ, ਸ੍ਰ: ਗੁਰਮੀਤ ਸਿੰਘ ਗੋਰਾ, ਸ੍ਰ: ਜਤਿੰਦਰ ਸਿੰਘ ਜੋਤੀ, ਸ੍ਰ: ਹਰਜੀਤ ਸਿੰਘ, ਸ੍ਰ: ਪ੍ਰੀਤ ਸਿੰਘ, ਸ੍ਰ: ਕੁਲਦੀਪ ਸਿੰਘ, ਸ੍ਰ: ਮੋਹਨ ਸਿੰਘ, ਸ੍ਰ: ਗੁਰਚਰਨ ਸਿੰਘ, ਸ੍ਰ: ਸੁਖਦੀਪ ਸਿੰਘ, ਸ੍ਰ: ਅਮਨਦੀਪ ਸਿੰਘ, ਸ੍ਰ: ਅਮਨਦੀਪ ਸਿੰਘ, ਸ੍ਰ: ਸਿੰਦਰ ਸਿੰਘ, ਸ੍ਰ: ਬਲਜੀਤ ਸਿੰਘ, ਸ੍ਰ: ਹਰਦੀਪ ਸਿੰਘ, ਸ੍ਰ: ਹਰਮਨ ਸਿੰਘ, ਸ੍ਰ: ਕੁਲਵਿੰਦਰ ਸਿੰਘ, ਸ੍ਰ: ਗੁਰਤੇਜ ਸਿੰਘ, ਸ੍ਰ: ਸਿਮਰਨਜੀਤ ਸਿੰਘ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਲਵਪ੍ਰੀਤ ਸਿੰਘ ਆਦਿ ਸ਼ਾਮਲ ਹੋਏ।

ਦਸਤਾਰ ਮੁਕਾਬਲੇ

ਟ੍ਰਾਈਸਿਟੀ ਜ਼ੋਨ ਦੇ ਸਹਿਯੋਗ ਨਾਲ 15 ਮਈ ਨੂੰ ਸੱਚਖੰਡ ਪਾਲਕੀ ਸਾਹਿਬ ਜਥੇ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ, ਸੈਕਟਰ-34 ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ। ਦੋ ਦਰਜ਼ਿਆਂ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਦੁਮਾਲੇ ਦੇ ਵੀ ਮੁਕਾਬਲੇ ਕਰਵਾਏ ਗਏ। ਨਿਰਣਾਇਕਾਂ ਦੀ ਸੇਵਾ ਸ੍ਰ: ਗੁਰਪਰਮੀਤ ਸਿੰਘ, ਸ੍ਰ: ਜਤਿੰਦਰ ਸਿੰਘ ਅਤੇ ਸ੍ਰ: ਮਨਵੀਰ ਸਿੰਘ ਨੇ ਨਿਭਾਈ। ਇਸ ਸਮੇਂ ਟ੍ਰਾਈਸਿਟੀ ਜ਼ੋਨ ਵਲੋਂ ਸ੍ਰ: ਪੀ.ਪੀ. ਸਿੰਘ, ਬੀਬੀ ਹਰਪ੍ਰੀਤ ਕੌਰ, ਸ੍ਰ: ਜੇ.ਪੀ. ਸਿੰਘ ਜ਼ੋਨਲ ਪ੍ਰਧਾਨ, ਸ੍ਰ: ਇੰਦਰਜੀਤ ਸਿੰਘ ਖੇਤਰੀ ਪ੍ਰਧਾਨ, ਸ੍ਰ: ਮੋਹਨ ਸਿੰਘ ਖੇਤਰੀ ਸਕੱਤਰ, ਸ੍ਰ: ਗੁਰਮੀਤ ਸਿੰਘ, ਸ੍ਰ: ਧਰਮਬੀਰ ਸਿੰਘ, ਸ੍ਰ: ਹਨੀ ਸਿੰਘ, ਸ੍ਰ: ਗੁਰਜੋਤ ਸਿੰਘ, ਸ੍ਰ: ਅਮਨਦੀਪ ਸਿੰਘ, ਸ੍ਰ: ਗੁਰਤੇਜ ਸਿੰਘ ਅਤੇ ਕੋਆਰਡੀਨੇਟਰ ਸ੍ਰ: ਜਗਜੀਤ ਸਿੰਘ ਹਾਜ਼ਰ ਸਨ। ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਦਸਤਾਰ ਅਤੇ ਸਿਰੋਪੇ ਅਤੇ ਹੋਰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਦਸਤਾਰ ਸਿਖਲਾਈ ਕੈਂਪ

ਟ੍ਰਾਈਸਿਟੀ ਜ਼ੋਨ ਵਲੋਂ ਗੁਰੂ ਨਾਨਕ ਪਬਲਿਕ ਸਕੂਲ, ਸੈਕਟਰ 36 ਵਿਖੇ 12 ਤੋਂ 22 ਮਈ ਤੱਕ ਸਿੱਖੀ ਦਾ ਤਾਜ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਦਸਤਾਰ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ ਅਤੇ 23 ਮਈ ਨੂੰ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 30 ਬੱਚਿਆਂ ਨੇ ਦੋ ਗਰੁੱਪਾਂ ਵਿਚ ਸ਼ਮੂਲੀਅਤ ਕੀਤੀ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜਮੈਂਟ ਦੀ ਸੇਵਾ ਅਤੇ ਇਨਾਮ ਵੰਡਣ ਦੀ ਸੇਵਾ ਸ੍ਰ: ਇੰਦਰਜੀਤ ਸਿੰਘ ਖੇਤਰੀ ਪ੍ਰਧਾਨ ਅਤੇ ਸ੍ਰ: ਮੋਹਨ ਸਿੰਘ ਖੇਤਰੀ ਸਕੱਤਰ ਨੇ ਕੀਤੀ। ਇਹ ਸਾਰਾ ਪ੍ਰੋਗਰਾਮ ਸ੍ਰ: ਜਗਜੀਤ ਸਿੰਘ ਅਤੇ ਬੀਬੀ ਦਲਜੀਤ ਕੌਰ ਦੀ ਦੇਖਰੇਖ ਵਿਚ ਹੋਇਆ। ਦਸਤਾਰ ਸਿਖਲਾਈ ਦੀ ਸੇਵਾ ਸ੍ਰ: ਗੁਰਮੀਤ ਸਿੰਘ ਨੇ ਕੀਤੀ।

ਦਸਤਾਰ ਚੇਤਨਾ ਮਾਰਚ ਦਾ ਪਿੰਡਾਂ ਚ ਗਰਮਜੋਸ਼ੀ ਨਾਲ ਸਵਾਗਤ

ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵਲੋਂ ਪਤਿਤ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਅਤੇ ਜਾਗਰੂਕ ਕਰਨ ਦੇ ਉਦੇਸ਼ ਤਹਿਤ 27 ਮਾਰਚ ਨੂੰ ਕੋਟਕਪੂਰਾ ਵਿਖੇ ਦਸਤਾਰ ਚੇਤਨਾ ਮਾਰਚ ਕਰਵਾਇਆ ਗਿਆ। ਇਸ ਸਮੇਂ ਜ਼ੋਨਲ ਦਫ਼ਤਰ ਵਿਖੇ ਇਕੱਠੇ ਹੋਏ ਸੈਂਕੜੇ ਵੀਰਾਂ/ਭੈਣਾਂ ਦੇ ਕਾਫ਼ਲੇ ਨੂੰ ਸੰਬੋਧਨ ਕਰਦਿਆਂ ਡਾ: ਅਵੀਨਿੰਦਰਪਾਲ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਸ੍ਰ: ਬਲਵਿੰਦਰ ਸਿੰਘ ਤੇ ਸ੍ਰ: ਜਤਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਇਸ ਮਾਰਚ ‘ਚ ਸਿਰਫ਼ ਸਾਬਤ-ਸੂਰਤ ਵੀਰ/ਭੈਣਾਂ ਹੀ ਸ਼ਮੂਲੀਅਤ ਕਰਨਗੇ। ਸ੍ਰ: ਰਣਜੀਤ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਏ ਦਸਤਾਰ ਚੇਤਨਾ ਮਾਰਚ ਵਿਚ ਕਰੀਬ 20 ਨੌਜਵਾਨਾਂ ਨੇ ਪ੍ਰਣ ਪੱਤਰ ਭਰ ਕੇ ਐਲਾਨ ਕੀਤਾ ਕਿ ਉਹ ਭਵਿੱਖ ‘ਚ ਰੋਮਾਂ ਦੀ ਬੇਅਦਬੀ ਨਹੀਂ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਿਵਰਾਜ ਸਿੰਘ, ਡਾ: ਮਨਜੀਤ ਸਿੰਘ, ਸ੍ਰ: ਸੁਖਵਿੰਦਰ ਸਿੰਘ, ਸ੍ਰ: ਨਵਨੀਤ ਸਿੰਘ, ਸ੍ਰ: ਬਲਜੀਤ ਸਿੰਘ, ਸ੍ਰ: ਰਣਜੀਤ ਸਿੰਘ ਮੱਲ੍ਹਾ, ਸ੍ਰ: ਗੁਰਵਿੰਦਰ ਸਿੰਘ ਸਿਵੀਆਂ ਆਦਿ ਨੇ ਸੰਬੋਧਨ ਕਰਦਿਆਂ ਦਸਤਾਰ ਦੀ ਅਹਿਮੀਅਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਤਾਰ ਸਾਨੂੰ ਅਨੇਕਾਂ ਕੁਰਬਾਨੀਆਂ ਉਪਰੰਤ ਹਾਸਲ ਹੋਈ ਹੈ ਪਰ ਦਸਤਾਰ ਦੀ ਮਹੱਤਤਾ ਵਾਲੇ ਪਾਸਿਉਂ ਨੌਜਵਾਨਾਂ ਦਾ ਅਵੇਸਲੇ ਹੋਣਾ ਚਿੰਤਾਜਨਕ ਤੇ ਦੁਖਦਾਇਕ ਹੈ।

ਇਸ ਚੇਤਨਾ ਮਾਰਚ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਸ੍ਰ: ਗੁਰਿੰਦਰ ਸਿੰਘ, ਡਾ: ਕਰਨਜੀਤ ਸਿੰਘ ਤੇ ਸ੍ਰ: ਅਮਰਜੀਤ ਸਿੰਘ ਨੇ ਦੱਸਿਆ ਕਿ ਦਸਤਾਰ ਚੇਤਨਾ ਮਾਰਚ ਦਾ ਕਰੀਬ 16 ਪਿੰਡਾਂ ਦੀਆਂ ਸੱਥਾਂ ਜਾਂ ਹੋਰ ਸਾਂਝੀਆਂ ਥਾਵਾਂ ‘ਤੇ ਪੰਚਾਂ-ਸਰਪੰਚਾਂ, ਗ੍ਰੰਥੀਆਂ, ਸਿੱਖ ਸੰਸਥਾਵਾਂ/ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਭਾ-ਸੁਸਾਇਟੀਆਂ ਤੇ ਕਲੱਬਾਂ ਦੇ ਅਹੁਦੇਦਾਰਾਂ ਨੇ ਸ਼ਾਨਦਾਰ ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਚੇਤਨਾ ਮਾਰਚ ਦੇ ਗਰੁੱਪ ਕੰਟਰੋਲਰ ਸ੍ਰ: ਰਣਜੀਤ ਸਿੰਘ ਬੁਰਜ, ਸ੍ਰ: ਜਰਨੈਲ ਸਿੰਘ ਬਰਗਾੜੀ, ਸ੍ਰ: ਸ਼ਿਵਰਾਜ ਸਿੰਘ ਰੱਤੀਰੋੜੀ ਤੇ ਸ੍ਰ: ਚਮਕੌਰ ਸਿੰਘ ਆਦਿ ਸਨ। ਉਕਤ ਚੇਤਨਾ ਮਾਰਚ ‘ਚ ਸੰਗਤਾਂ ਨੂੰ ‘ਦਸਤਾਰ ਕਿ ਟੋਪੀ?’, ‘ਸਰਦਾਰੀ ਬੋਲਦੀ ਦਿਸੇ ਦਸਤਾਰ ‘ਚੋਂ’, ‘ਦਸਤਾਰ-ਇ-ਸ਼ਾਨ’, ‘ਸਿੱਖ ਰਹਿਤ ਮਰਿਆਦਾ’ ਤੇ ‘ਕੇਸ ਕਿਉਂ’ ਆਦਿ ਕਿਤਾਬਚਿਆਂ ਤੋਂ ਇਲਾਵਾ ਦੁਵਰਕਾ ਇਤਿਹਾਸ ‘ਜਾਗ ਨੌਜਵਾਨ! ਵਿਰਸਾ ਪਹਿਚਾਣ!’ ਵੰਡਿਆ ਗਿਆ।

Leave a Reply

Your email address will not be published. Required fields are marked *

Categories