Teachers Workshop

ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ

ਅਧਿਆਪਕਾਂ ਦੀ ਇੱਕ ਰੋਜ਼ਾ ਕਾਰਜਸ਼ਾਲਾ

 

ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ, ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ ਵੱਲੋਂ ਲੁਧਿਆਣਾ ਜ਼ੋਨ ਦੇ ਅਧਿਆਪਕ ਸਾਹਿਬਾਨ ਦੀ ਇੱਕ ਰੋਜ਼ਾ ਕਾਰਜਸ਼ਾਲਾ ਲਗਾਈ ਗਈ। ਇਸ ਕਾਰਜਸ਼ਾਲਾ ਵਿੱਚ ਬਲੋਜ਼ਮ ਕਾਨਵੈਂਟ ਸਕੂਲ, ਸਿੱਧਵਾਂ ਬੇਟ ਦੇ  ਅਧਿਆਪਕ ਸਾਹਿਬਾਨ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਸ਼ਾਮਲ ਹੋਏ।

ਡਾ. ਬਲਵਿੰਦਰਪਾਲ ਸਿੰਘ, ਚੀਫ਼ ਐਡੀਟਰ “ਸਾਡਾ ਵਿਰਸਾ, ਸਾਡਾ ਗੌਰਵ” ਨੇ ‘ਵਿਦਿਆ ਨੂੰ ਨਵੀਂ ਸਦੀ ਤੇ ਸੂਚਨਾ ਕ੍ਰਾਂਤੀ ਦੀਆਂ ਚੁਣੌਤੀਆਂ’ ਵਿਸ਼ੇ ‘ਤੇ ਬਹੁਤ ਹੀ ਵਿਭਿੰਨ ਤਰੀਕੇ ਨਾਲ ਆਪਣੇ ਵਿਚਾਰ ਰੱਖੇ। ਡਾ. ਰਵਨੀਤ ਕੌਰ, ਮੈਡੀਕਲ ਅਫ਼ਸਰ, ਪਟਿਆਲਾ ਨੇ ‘ਸਿੱਖ ਇਤਿਹਾਸ ਤੇ ਗੁਰ-ਇਤਿਹਾਸ ਵਿੱਚੋਂ ਵਿਦਿਆ-ਸ਼ਾਸ਼ਤਰੀਆਂ ਲਈ ਪ੍ਰੇਰਨਾਵਾਂ’ ਵਿਸ਼ੇ ਨੂੰ ਸਰੋਤਿਆ ਸਾਹਮਣੇ ਰੱਖਿਆ ਅਤੇ ਕਿਹਾ ਕਿ ਗੁਰੂ (ਅਧਿਆਪਕ) ਦਾ ਦਰਜਾ ਗੁਰਬਾਣੀ ਵਿੱਚ ਸਭ ਤੋਂ ਉੱਤਮ ਹੈ। ਪ੍ਰਿੰਸੀਪਲ ਰਾਮ ਸਿੰਘ, ਸਰਪ੍ਰਸਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ‘ਨੈਤਿਕ ਇਨਕਲਾਬ ਲਈ ਅਧਿਆਪਕਾਂ ਦੀ ਲੋੜ ਅਤੇ ਸਟੱਡੀ ਸਰਕਲ’ ਵਿਸ਼ੇ ਨੂੰ ਬਾਖੂਬੀ ਉਦਾਹਰਨਾਂ ਦੇ ਕੇ ਵਿਸਥਾਰਪੂਰਵਕ ਦੱਸਿਆ।

ਸ. ਗੁਰਮੀਤ ਸਿੰਘ, ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਨੇ ਰੀਵੀਊ ਸ਼ੈਸਨ ਦੀ ਸ਼ੁਰੂਆਤ ਕੀਤੀ।ਗਰੁੱਪ ਡਿਸਕਸ਼ਨ ਅਤੇ ਰੀਵਿਊ ਸ਼ੈਸਨ ਬਹੁਤ ਹੀ ਲਾਹੇਵੰਦ ਰਹੇ।ਗਰੁੱਪ ਡਿਸਕਸ਼ਨ ਵਿੱਚ ਆਏ ਵਿਦਵਾਨਾਂ ਅਤੇ ਸਰੋਤਿਆਂ ਵੱਲੋਂ ਖੁਲ੍ਹ ਕੇ ਸਾਰਥਿਕ ਵਿਚਾਰਾਂ ਹੋਈਆਂ।ਸਾਰੇ ਅਧਿਆਪਕ ਸਾਹਿਬਾਨ ਨੇ ਕਿਹਾ ਕਿ ਇਹੋ ਜਿਹੀ ਕਾਰਜਸ਼ਾਲਾ ਵਿੱਚ ਉਹ ਪਹਿਲੀ ਵਾਰ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਬੇਨਤੀ ਕੀਤੀ ਕਿ ਅਜਿਹੀਆਂ ਕਾਰਜਸ਼ਾਲਾਵਾਂ ਸਾਤੇ ਅਧਿਆਪਕਾਂ ਦੀਆਂ ਲੱਗਣੀਆਂ ਚਾਹੀਦੀਆਂ ਹਨ। ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅਜਿਹੇ ਕੋਰਸਾਂ/ ਕਾਰਜਸ਼ਾਲਾਵਾਂ ਦਾ ਲੱਗਣਾ ਸਮੇਂ ਦੀ ਮੁੱਖ ਲੋੜ ਹੈ। ਸ. ਜਤਿੰਦਰਪਾਲ ਸਿੰਘ, ਚੇਅਰਮੈਨ ਸਟੱਡੀ ਸਰਕਲ ਨੇ ਧੰਨਵਾਦੀ ਸ਼ਬਦਾਂ ਦੇ ਨਾਲ ਨਾਲ ਆਪਣੇ ਕੀਮਤੀ ਸੁਝਾਅ ਵੀ ਅਧਿਆਪਕਾਂ ਨਾਲ ਸਾਂਝੇ ਕੀਤੇ। ਸ. ਹਰਜੀਤ ਸਿੰਘ ਖਾਲਸਾ, ਚੀਫ਼ ਐਡਮਨਿਸਟ੍ਰੇਟਰ, ਸ. ਜਸਪਾਲ ਸਿੰਘ ਕੋਚ, ਸ. ਜਸਪਾਲ ਸਿੰਘ ਪਿੰਕੀ, ਸ. ਅਰਵਿੰਦਰ ਸਿੰਘ ਜ਼ੋਨਲ ਪ੍ਰਧਾਨ ਲੁਧਿਆਣਾ ਜ਼ੋਨ, ਸ. ਚਿਰਜੀਵ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ, ਸ. ਗੁਰਮੁੱਖ ਸਿੰਘ, ਸ. ਨਵਜੀਤ ਸਿੰਘ, ਆਦਿਕ ਨੇ ਆਪਣੇ ਵਿਚਾਰ ਸਾਂਝੇ ਕੀਤੇ। ਹਾਜ਼ਰ ਸਰੋਤਿਆਂ ਨੇ ਕਾਰਜਸ਼ਾਲਾ ਅਤੇ ਇਸ ਦੇ ਵਿਸ਼ਿਆਂ ਬਾਰੇ ਸੰਤੁਸ਼ਟੀ ਜ਼ਾਹਿਰ ਕੀਤੀ। ਸ. ਗੁਰਜੀਤ ਸਿੰਘ ਰੋਮਾਣਾ ਹੁਰਾਂ ਆਪਣੀ ਕੋਅਰਾਡੀਨੇਟਰ ਦੀ ਸੇਵਾ ਬਾਖੂਬੀ ਨਿਭਾਈ।

Leave a Reply

Your email address will not be published. Required fields are marked *

Categories