ਉਤੱਰ ਪ੍ਰਦੇਸ਼ ਸਟੇਟ ਕੌਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ ਕਾਨਪੁਰ ਵਿਖੇ ਅੱਜ ਮਿਤੀ 23.5.2019 ਨੂੰ ਗੋਬਿੰਦ ਨਗਰ ਸੈਂਟਰ ਵਿਖੇ ਗਿਆਨ ਅੰਜਨ ਸਮਰ ਕੈਂਪ ਸ਼ੁਰੂ ਕੀਤੇ ਗਏ ।ਇਸ ਕੈਂਪ ਦੇ ਪਹਿਲੇ ਦਿਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਗੁਰਮੁੱਖੀ ਲਿੱਪੀ, ਪੰਜਾਬੀ ਭਾਸ਼ਾ, ਗੁਰਮਤਿ ਕੀਰਤਨ, ਗੱਤਕਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਦੀਆਂ ਕਲਾਸਾਂ ਲਗਾ ਕੇ ਸਰਵਪੱਖੀ ਸ਼ਖਸ਼ੀਅਤ ਉਸਾਰੀ ਦੇ ਨਾਲ ਨਾਲ ਗੁਰਬਾਣੀ ਦੀ ਜਾਣਕਾਰੀ ਸਾਂਝੀ ਕੀਤੀ ਗਈ ।ਇਸ ਕੈਂਪ ਦੋਰਾਨ ਬਚਿਆਂ ਲਈ ਬਹੁਤ ਸੁਚੱਜੀ ਰਿਫਰੈਸ਼ਮੈੰਟ ਦਾ ਵੀ ਪ੍ਰਬੰਧ ਕੀਤਾ ਗਿਆ ।ਕੈਂਪ ਕੋਆਰਡੀਨੇਟਰ ਨੇ ਦਸਿਆ ਕਿ ਇਹ ਸਮਰ ਕੈਂਪ ਗਰਮੀਆਂ ਦੀਆਂ ਛੁੱਟੀਆਂ ਦੋਰਾਨ ਨਿਰੰਤਰ ਚਲਦੇ ਰਹਿਣਗੇ ।ਉਹਨਾਂ ਮਾਪਿਆ ਨੂੰ ਬੇਨਤੀ ਕੀਤੀ ਕਿ ਆਪਣੇ ਬਚਿਆਂ ਨੂੰ ਉਹਨਾਂ ਦੀ ਸ਼ਖਸ਼ੀਅਤ ਉਸਾਰੀ ਅਤੇ ਸੁਨੈਹਰੇ ਭਵਿੱਖ ਲਈ ਇਹਨਾਂ ਕੈਂਪਾਂ ਵਿਚ ਜਰੂਰ ਭੇਜਣ।

