ਸੇਵਾ ਦਿਵਸ ਭਿਖੀਵਿੰਡ……….
6 ਅਗਸਤ ਵਾਹਿਗੁਰੂ ਜੀ ਦੀ ਆਪਾਰ ਕ੍ਰਿਪਾ ਨਾਲ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਭਿੱਖੀਵਿੰਡ ਵੱਲੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦਿਆਂ ਸੇਵਾ ਦਿਵਸ ਮਨਾਇਆ ਗਿਆ।ਜਿਸ ਵਿੱਚ ਇਲਾਕੇ ਦੇ ਸਾਰੇ ਹਸਪਤਾਲਾਂ ਵਿੱਚ ਜਾ ਕੇ ਮਰੀਜਾਂ ਦੀ ਚੰਗੀ ਸਿਹਤ ਯਾਬੀ ਦੀ ਅਰਦਾਸ ਕੀਤੀ ਗਈ ਤਾਂ ਕਿ ਉਹ ਛੇਤੀ ਤੋ ਛੇਤੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਵਿੱਚ ਜਾ ਸਕਣ ਨਾਲ ਹੀ ਮਰੀਜਾਂ ਨੂੰ ਫਲ ਵਗੈਰਾ ਵੀ ਦਿੱਤੇ ਗਏ।ਇਸ ਮੌਕੇ ਇਲਾਕੇ ਦੇ 5 ਹਸਪਤਾਲਾਂ
ਧਵਨ ਹਸਪਤਾਲ
ਸਿਮਰਨ ਹਸਪਤਾਲ
ਵਿਜੇ ਹਸਪਤਾਲ
ਸੰਧੂ ਹਸਪਤਾਲ
ਆਨੰਦ ਹਾਰਟ ਸੁਪਰਸਪੈਲਟੀ ਹਸਪਤਾਲ ਵਿਖੇ ਪਹੁੰਚ ਕੀਤੀ ਗਈ ਅਤੇ ਨਾਲ ਹੀ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਲਿਟਰੇਚਰ ਵੀ ਵੰਡਿਆ ਗਿਆ।ਇਸ ਮੌਕੇ ਉਤੇ ਖੇਤਰ ਭਿੱਖੀਵਿੰਡ ਦੀ ਟੀਮ ਵੀਰ ਹਰਿੰਦਰ ਸਿੰਘ ਕਿੰਗ ,ਭਾਈ ਮਨਜੀਤ ਸਿੰਘ,ਮੈਨੇਜਰ ਦਲਜਿੰਦਰ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ,ਜਗਰੂਪ ਸਿੰਘ,ਦਲਜੀਤ ਸਿੰਘ,ਮਹਾਂਬੀਰ ਸਿੰਘ, ਗੁਰਪ੍ਰੀਤ ਸਿੰਘ ,ਬਲਰਾਜ ਸਿੰਘ ,ਕੰਵਰਪਾਲ ਸਿੰਘ, ਹਰਪਾਲ ਸਿੰਘ ,ਵਿਸ਼ਾਲਸਾਜਨ ਸਿੰਘ ਆਦਿ ਹਾਜ਼ਿਰ ਸਨ।