DSCN4038

Sanman Cricket Team

ਮੇਅਰ ਲੁਧਿਆਣਾ ਵਲੋਂ ਕ੍ਰਿਕਟ ਟੀਮ ਦਾ ਸਨਮਾਨ

ਸ੍ਰ: ਹਰਚਰਨ ਸਿੰਘ ਗੋਹਲਵੜੀਆ ਮੇਅਰ ਲੁਧਿਆਣਾ ਵਲੋਂ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਚ 3 ਜਨਵਰੀ ਨੂੰ ਹੋਏ ਇੱਕ ਵਿਸ਼ੇਸ਼ ਸਮਾਗਮ ਵਿਚ ਲੁਧਿਆਣਾ ਜ਼ੋਨ ਦੀ ਕ੍ਰਿਕਟ ਟੀਮ ਦਾ ਸਨਮਾਨ ਕੀਤਾ ਗਿਆ ਜਿਸ ਨੇ ਰਾਏਪੁਰ (ਛੱਤੀਸਗੜ੍ਹ) ਵਿਖੇ ਦਸਵੀਂ ਆਲ ਇੰਡੀਆ ਕ੍ਰਿਕਟ ਸਿੱਖ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਸੀ। ਟੀਮ ਦੇ ਖਿਡਾਰੀਆਂ ਨੇ ਜੇਤੂ ਟਰਾਫੀ ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਅਤੇ ਸ੍ਰ: ਜਤਿੰਦਰਪਾਲ ਸਿੰਘ ਜਨਰਲ ਸਕੱਤਰ ਨੂੰ ਪ੍ਰਦਾਨ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿਚ ਨੌਜਵਾਨ ਖਿਡਾਰੀ ਹਾਜ਼ਰ ਸਨ। ਇਸ ਸਮੇਂ ਲੁਧਿਆਣਾ ਸ਼ਹਿਰ ਦਾ ਮਾਣ ਵਧਾਉਣ ਵਾਲੀ ਬੀਬੀ ਹਰਮਿਲਨਜੋਤ ਕੌਰ ਜਿਸ ਨੇ ਪੀ ਸੀ ਐਸ ਜੁਡੀਸ਼ੀਅਲ ਪਾਸ ਕੀਤਾ ਅਤੇ ਸਕੂਲ ਗੇਮਜ਼ ਬਾਕਸਿੰਗ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਜੋਬਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਸਮੇਂ ਸ੍ਰ: ਜਤਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ, ਸ੍ਰ: ਹਰਮਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮਾਡਲ ਟਾਊਨ, ਸ੍ਰ: ਪਰਮਜੀਤ ਸਿੰਘ ਸਕੱਤਰ ਗੁਰਦੁਆਰਾ ਗੁਰੂ ਅਰਜਨ ਦੇਵ, ਸਰਗੋਧਾ ਕਲੋਨੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਸ੍ਰ: ਹਰਦੀਪ ਸਿੰਘ ਜ਼ੋਨਲ ਪ੍ਰਧਾਨ ਅਤੇ ਸ੍ਰ: ਦਿਲਬਾਗ ਸਿੰਘ ਕਾਰਜਕਾਰੀ ਜ਼ੋਨਲ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਸਮੇਂ ਸ੍ਰ: ਪ੍ਰਭਜੋਤ ਸਿੰਘ ਸਕੱਤਰ ਸਪੋਰਟਸ ਵਿੰਗ ਨੇ ਟੀਮ ਦੀ ਕੀਤੀ ਮਿਹਨਤ ਤੇ ਚਾਨਣਾ ਪਾਇਆ। ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਹੁਰਾਂ ਸਪੋਰਟਸ ਵਿੰਗ ਵਲੋਂ ਨੌਜਵਾਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੁੜੇ ਰਹਿ ਕੇ ਖੇਡਾਂ ਵਿਚ ਭਾਗ ਲੈਣ ਦੀ ਪ੍ਰੇਰਨਾ ਕੀਤੀ। ਸ੍ਰ: ਹਰਚਰਨ ਸਿੰਘ ਗੋਹਲਵੜੀਆ ਨੇ ਜਿੱਥੇ ਸਾਰੇ ਟੀਮ ਦੇ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ ਉੱਥੇ ਲੁਧਿਆਣਾ ਸ਼ਹਿਰ ਦੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਉਹਨਾਂ ਨੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਖੇਡਾਂ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ: ਬਲਵਿੰਦਰਪਾਲ ਸਿੰਘ ਸੰਪਾਦਕ ਸਾਡਾ ਵਿਰਸਾ ਸਾਡਾ ਗੌਰਵ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬੀਬੀ ਹਰਮਿਲਨਜੋਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖੀ ਸਰੂਪ ਵਿਚ ਰਹਿੰਦੇ ਹੋਏ ਮਿਹਨਤ ਤੇ ਲਗਨ ਨਾਲ ਹਰ ਇਕ ਟੀਚੇ ਦੀ ਪੂਰਤੀ ਕੀਤੀ ਜਾ ਸਕਦੀ ਹੈ।

ਕ੍ਰਿਕਟ ਟੀਮ ਨੇ ਸਿੱਖ ਪ੍ਰੀਮੀਅਰ ਲੀਗ ਦਾ ਖ਼ਿਤਾਬ ਜਿੱਤਿਆ

ਰਾਏਪੁਰ (ਛੱਤੀਸਗੜ੍ਹ) ਵਿਖੇ ਦਸਵੀਂ ਆਲ ਇੰਡੀਆ ਕ੍ਰਿਕਟ ਸਿੱਖ ਪ੍ਰੀਮੀਅਰ ਲੀਗ ਜੋ ਕਿ 18 ਤੋਂ 28 ਦਸੰਬਰ ਤੱਕ ਕਰਵਾਈ ਗਈ ਉਸ ਦੇ ਫਾਈਨਲ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਦੀ ਟੀਮ ਨੇ ਖਾਲਸਾ ਕ੍ਰਿਕਟ ਕਲੱਬ ਜੰਮੂ ਦੀ ਟੀਮ ਨੂੰ ਦੋ ਵਿਕਟਾਂ ਦੇ ਫਰਕ ਨਾਲ ਹਰਾ ਕੇ ਉਪਰੋਕਤ ਖ਼ਿਤਾਬ ਜਿੱਤ ਲਿਆ।
ਇਸ ਸਬੰਧੀ ਸ੍ਰ: ਹਰਦੀਪ ਸਿੰਘ ਜ਼ੋਨਲ ਪ੍ਰਧਾਨ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਪਰੋਕਤ ਟੂਰਨਾਮੈਂਟ ਵਿਚ ਸਾਰੇ ਭਾਰਤ ਤੋਂ 16 ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਪ੍ਰੀ-ਕੁਆਟਰ ਫਾਈਨਲ ਮੁਕਾਬਲੇ ਵਿਚ ਸਟੱਡੀ ਸਰਕਲ ਲੁਧਿਆਣਾ ਦੀ ਟੀਮ ਨੇ ਸੰਬਲਪੁਰ ਦੀ ਟੀਮ ਨੂੰ 98 ਰਨਾਂ ਦੇ ਫਰਕ ਨਾਲ ਹਰਾਇਆ। ਸਟੱਡੀ ਸਰਕਲ ਦੀ ਟੀਮ ਵਲੋਂ ਪਹਿਲਾਂ ਖੇਡਦੇ ਹੋਏ ਨਿਰਧਾਰਤ 20 ਓਵਰਾਂ ਵਿਚ 170 ਰਨ ਬਣਾਏ ਗਏ ਜਦੋਂ ਕਿ ਸੰਬਲਪੁਰ ਦੀ ਟੀਮ 72 ਬਣਾ ਕੇ ਆਊਟ ਹੋ ਗਈ। ਕੁਆਰਟਰ ਫਾਈਨਲ ਮੁਕਾਬਲੇ ਵਿਚ ਪਟਿਆਲੇ ਦੀ ਟੀਮ 98 ਰਨ 17.3 ਓਵਰਾਂ ਵਿਚ ਬਣਾ ਕੇ ਸਿਮਟ ਗਈ। ਇਸ ਦੇ ਜੁਆਬ ਵਿਚ ਲੁਧਿਆਣਾ ਦੀ ਟੀਮ ਨੇ 3 ਵਿਕਟ ਗੁਆ ਕੇ 15 ਓਵਰਾਂ ਵਿਚ ਹੀ 101 ਰਨ ਬਣਾ ਕੇ ਮੈਚ ਜਿੱਤ ਲਿਆ।

ਸੈਮੀ ਫਾਈਨਲ ਮੁਕਾਬਲੇ ਵਿਚ ਲੁਧਿਆਣਾ ਟੀਮ ਦਾ ਮੁਕਾਬਲਾ ਪਿਛਲੇ ਸਾਲ ਦੀ ਜੇਤੂ ਨਾਗਪੁਰ ਦੀ ਟੀਮ ਨਾਲ ਹੋਇਆ। ਜਿਸ ਵਿਚ ਨਾਗਪੁਰ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 148 ਰਨ ਬਣਾਏ ਜਦੋਂਕਿ ਲੁਧਿਆਣਾ ਦੀ ਟੀਮ ਨੇ 5 ਵਿਕਟਾਂ ਗੁਆ ਕੇ 19ਵੇਂ ਓਵਰ ਵਿਚ 149 ਰਨ ਬਣਾ ਕੇ ਮੈਚ ਜਿੱਤ ਲਿਆ। ਫਾਈਨਲ ਮੁਕਾਬਲੇ ਵਿਚ ਜੰਮੂ ਦੀ ਟੀਮ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕੀਤੀ। 17.2 ਓਵਰਾਂ ਵਿਚ ਜੰਮੂ ਦੀ ਟੀਮ 100 ਰਨ ਬਣਾ ਕੇ ਆਊਟ ਹੋ ਗਈ। ਇਸ ਨਿਸ਼ਾਨੇ ਦਾ ਪਿੱਛਾ ਕਰਦੇ ਹੋਏ ਲੁਧਿਆਣਾ ਦੀ ਟੀਮ ਨੇ 19.3 ਓਵਰਾਂ ਵਿਚ 8 ਵਿਕਟਾਂ ਗੁਆ ਕੇ 101 ਰਨ ਬਣਾ ਕੇ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਇਸ ਸਮੇਂ ਲੁਧਿਆਣਾ ਦੀ ਟੀਮ ਵਲੋਂ ਰਾਜਵਿੰਦਰ ਸਿੰਘ ਨੇ 4 ਵਿਕਟਾਂ ਹਾਸਲ ਕੀਤੀਆਂ ਅਤੇ ਦਮਨਦੀਪ ਸਿੰਘ ਨੇ 46 ਰਨਾਂ ਦਾ ਯੋਗਦਾਨ ਪਾਇਆ। ਭਾਈ ਰਣਧੀਰ ਸਿੰਘ ਨਗਰ ਖੇਤਰ ਦੇ ਨਿਗਰਾਨ ਅਤੇ ਇਸ ਟੀਮ ਦੀ ਅਗਵਾਈ ਕਰ ਰਹੇ ਸ੍ਰ: ਰਵਿੰਦਰ ਸਿੰਘ ਨੇ ਇਹ ਖਿਤਾਬ ਜਿੱਤਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਸਮੇਂ ਮਨਮੀਤ ਸਿੰਘ ਨੇ ਸਨਮੀਤ ਕੌਰ (ਪ੍ਰਸਿੱਧ ਟੀ.ਵੀ. ਆਰਟਿਸਟ) ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਨੂੰ ਜੇਤੂ ਟ੍ਰਾਫੀ ਅਤੇ 51000 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਸਟੱਡੀ ਸਰਕਲ ਦੇ ਫਾਊਂਡਰ ਸ੍ਰ: ਮਨਮੋਹਨ ਸਿੰਘ ਸੈਲਾਨੀ ਰਾਏਪੁਰ ਅਤੇ ਸ੍ਰ: ਬਲਜੀਤ ਸਿੰਘ ਭਿਲਾਈ, ਸਟੇਟ ਸਕੱਤਰ ਛੱਤੀਸਗੜ੍ਹ ਦੀ ਅਗਵਾਈ ਵਿਚ ਸਥਾਨਕ ਸਟੱਡੀ ਸਰਕਲ ਮੈਂਬਰ ਅਤੇ ਪਤਵੰਡੇ ਵੱਡੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਇਸ ਜੇਤੂ ਟੀਮ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *

Categories