DSC01507-r

Sai Meia Meer Diwas – Award Giving Ceremony ,10th March, 2019

ਸਾਹਿਤਕਾਰ ਸਦਨ ਵਲੋਂ ਸਾਈਂ ਮੀਆਂ ਮੀਰ ਦਿਵਸ ਮੌਕੇ ਨਾਮਵਰ

ਸ਼ਖ਼ਸੀਅਤਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ

ਲੁਧਿਆਣਾ 10 ਮਾਰਚ 2019 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵਲੋਂ ਕਰਵਾਏ ਸਾਈਂ ਮੀਆਂ ਮੀਰ ਦਿਵਸ ਮੌਕੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ 14 ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਦੇਣ ਦੀ ਰਸਮ ਅਦਾ ਕੀਤੀ।

ਇਸ ਮੌਕੇ ਪ੍ਰਦਾਨ ਕੀਤੇ ਪੁਰਸਕਾਰਾਂ ਵਿੱਚ ਡਾ. ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭਾਈ ਗੁਰਦਾਸ ਯਾਦਗਾਰੀ ਗੁਰਮਤਿ ਖੋਜ ਤੇ ਗੁਰਬਾਣੀ ਵਿਆਖਿਆ ਪੁਰਸਕਾਰ ਪ੍ਰੋ: ਅਮਰਪ੍ਰੀਤ ਸਿੰਘ ਰਾਹੀਂ, ਸ੍ਰ. ਰਵੀ ਸਿੰਘ ਯੂ. ਕੇ. ਖਾਲਸਾ ਏਡ ਨੂੰ ਭਾਈ ਘਨ੍ਹੱਈਆ ਯਾਦਗਾਰੀ ਮਾਨਵਤਾ ਸੇਵਾ ਪੁਰਸਕਾਰ ਸ੍ਰ: ਦਵਿੰਦਰਪਾਲ ਸਿੰਘ ਸੀ.ਏ. ਰਾਹੀਂ, ਡਾ. ਇੰਦਰਜੀਤ ਕੌਰ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਨੂੰ ਭਾਈ ਘਨ੍ਹੱਈਆ ਯਾਦਗਾਰੀ ਮਾਨਵਤਾ ਸੇਵਾ ਪੁਰਸਕਾਰ ਸ੍ਰ: ਸੰਗਤ ਸਿੰਘ ਪਿੰਗਲਵਾੜਾ ਰਾਹੀਂ, ਡਾ. ਜੀ. ਪੀ. ਆਈ. ਸਿੰਘ ਉਪ ਕੁਲਪਤੀ ਆਦੇਸ਼ ਯੂਨੀਵਰਿਸਟੀ ਬਠਿੰਡਾ ਨੂੰ ਡਾ. ਭਾਈ ਜੋਧ ਸਿੰਘ ਯਾਦਗਾਰੀ ਵਿਦਿਅਕ ਪ੍ਰਬੁੱਧਤਾ ਪੁਰਸਕਾਰ, ਪ੍ਰਿੰਸੀਪਲ ਪ੍ਰਭਜੋਤ ਕੌਰ ਚੰਡੀਗੜ੍ਹ ਨੂੰ ਮਾਈ ਭਾਗੋ ਜੀ ਯਾਦਗਾਰੀ ਇਸਤਰੀ ਚੇਤਨਾ ਪੁਰਸਕਾਰ, ਡਾ. ਇੰਦਰਜੀਤ ਸਿੰਘ ਗੋਗੋਆਣੀ ਸ੍ਰੀ ਅੰਮ੍ਰਿਤਸਰ ਨੂੰ ਗਿਆਨੀ ਦਿੱਤ ਸਿੰਘ ਯਾਦਗਾਰੀ ਧਰਮ ਚੇਤੰਨਤਾ ਪੁਰਸਕਾਰ, ਡਾ. ਸੀ. ਪੀ. ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭਾਈ ਵੀਰ ਸਿੰਘ ਮਾਤ ਭਾਸ਼ਾ ਕੰਪਿਊਟਰੀਕਰਨ ਪੁਰਸਕਾਰ, ਪ੍ਰਿੰਸੀਪਲ ਸੁਖਵੰਤ ਸਿੰਘ ਸੰਗੀਤ ਉਸਤਾਦ ਜੰਡਿਆਲਾ ਗੁਰੂ ਨੂੰ ਭਾਈ ਮਰਦਾਨਾ ਯਾਦਗਾਰੀ ਗੁਰਮਤਿ ਸੰਗੀਤ ਪ੍ਰਬੀਨਤਾ ਪੁਰਸਕਾਰ, ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਸਿਰਦਾਰ ਕਪੂਰ ਸਿੰਘ ਯਾਦਗਾਰੀ ਸਿੱਖ ਚਿੰਤਨ ਪੁਰਸਕਾਰ, ਅਗਾਂਹਵਧੂ ਕਿਰਸਾਨ ਸ੍ਰ. ਚਰਨਜੀਤ ਸਿੰਘ ਗੁਰੂਸਰ ਸਧਾਰ ਨੂੰ ਡਾ. ਅਮਰੀਕ ਸਿੰਘ ਚੀਮਾ ਯਾਦਗਾਰੀ ਅਗਾਂਹਵਧੂ ਕਿਰਸਾਨੀ ਪੁਰਸਕਾਰ, ਸ੍ਰ. ਗੁਰਦਿਆਲ ਸਿੰਘ ਨਿਮਰ ਯਮੁਨਾ ਨਗਰ ਨੂੰ ਭਾਈ ਨੰਦ ਲਾਲ ਗੋਯਾ ਯਾਦਗਾਰੀ ਕਾਵਿ ਪੁਰਸਕਾਰ, ਸ੍ਰ. ਤੇਜਵਿੰਦਰ ਸਿੰਘ ਬਿੱਗ ਬੈਨ ਐਕਸਪੋਰਟ ਲੁਧਿਆਣਾ ਨੂੰ ਭਾਈ ਲਾਲੋ ਯਾਦਗਾਰੀ ਉਦਯੋਗਿਕ ਵਿਕਾਸ ਕਿਰਤ ਪੁਰਸਕਾਰ, ਸ੍ਰ. ਨਰਿੰਦਰਪਾਲ ਸਿੰਘ ਅਕਾਲ ਸਹਾਏ ਮਿਊਜ਼ਿਅਮ ਲੁਧਿਆਣਾ ਨੂੰ ਭਾਈ ਕਾਨ੍ਹ ਸਿੰਘ ਨਾਭਾ ਯਾਦਗਾਰੀ ਵਿਰਸਾ ਸੰਭਾਲ ਪੁਰਸਕਾਰ, ਡਾ. ਭਾਈ ਸਾਹਿਬ ਹਰਬੰਸ ਲਾਲ ਅਮਰੀਕਾ ਨੂੰ ਪ੍ਰੋ. ਸਾਹਿਬ ਸਿੰਘ ਯਾਦਗਾਰੀ ਅੰਤਰ ਧਰਮ ਸੰਵੇਦਨਾ ਪੁਰਸਕਾਰ ਸ੍ਰ. ਕਿਰਪਾਲ ਸਿੰਘ ਕਨੇਡਾ ਰਾਹੀਂ ਪ੍ਰਦਾਨ ਕੀਤੇ।

ਉਪਰੋਕਤ ਸਬੰਧੀ ਜਾਣਕਾਰੀ ਦਿੰਦਿਆਂ ਭਾਸ਼ਾਵਾਂ ਸਾਹਿਤ ਤੇ ਸਭਿਆਚਾਰਕ ਕੌਂਸਲ ਦੇ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਡਾ. ਬਲਵਿੰਦਰਪਾਲ ਸਿੰਘ, ਐਡੀਸ਼ਨਲ ਚੀਫ਼ ਸਕੱਤਰ ਡਾ. ਹਰੀ ਸਿੰਘ ਜਾਚਕ ਅਤੇ ਸਾਹਿਤਕਾਰ ਸਦਨ ਦੇ ਪ੍ਰਧਾਨ ਡਾ. ਸਰਬਜੋਤ ਕੌਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਵਿਚਾਰ ਸਾਂਝੇ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਉਹ ਬੜੀਆਂ ਗੁਣਵਾਨ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪੋ ਆਪਣੇ ਕਾਰਜ ਖੇਤਰ ਵਿਚ ਮੱਲਾਂ ਮਾਰੀਆਂ ਹਨ ਅਤੇ ਦੁਨੀਆਂ ਵਿਚ ਆਪਣਾ ਵਿਲੱਖਣ ਸਥਾਨ ਕਾਇਮ ਕੀਤਾ ਹੈ। ਉਨ੍ਹਾਂ ਨਾਲ ਹੀ ਪ੍ਰੇਰਨਾ ਕੀਤੀ ਕਿ ਨਾਮ ਤੇ ਬਾਣੀ ਤੋਂ ਸ਼ਕਤੀ ਤੇ ਸੇਧ ਲੈ ਕੇ ਜੀਵਨ ਨੂੰ ਹੋਰ ਸਾਰਥਕ ਤੇ ਲਾਭਕਾਰੀ ਬਣਾਉਣ ਦੀ ਲੋੜ ਹੈ।

ਇਸ ਤੋਂ ਪਹਿਲਾਂ ਉਪਰੋਕਤ ਸ਼ਖ਼ਸੀਅਤਾਂ ਬਾਰੇ ਡਾ. ਚਰਨ ਕਮਲ ਸਿੰਘ, ਸ੍ਰ. ਰਵਿੰਦਰ ਸਿੰਘ, ਸ੍ਰ. ਮਨਜੀਤ ਸਿੰਘ ਮੁਹਾਲੀ, ਸ੍ਰ. ਇੰਦਰਪਾਲ ਸਿੰਘ ਰੋਪੜ, ਡਾ. ਭੁਪਿੰਦਰ ਕੌਰ ਕਵਿਤਾ, ਸ੍ਰ. ਰਾਜਵਿੰਦਰ ਸਿੰਘ ਦਿੱਲੀ, ਡਾ. ਅਵੀਨਿੰਦਰਪਾਲ ਸਿੰਘ, ਸ੍ਰ. ਇਕਬਾਲ ਸਿੰਘ ਦੁੱਗਰੀ, ਇੰਜੀ. ਕਰਮਜੀਤ ਸਿੰਘ ਨੂਰ, ਸ੍ਰ. ਬਲਦੇਵ ਸਿੰਘ ਲੁਧਿਆਣਾ, ਸ੍ਰ: ਅਮਰੀਕ ਸਿੰਘ ਸੇਰਖਾਂ, ਸ੍ਰ. ਪ੍ਰਭਜੋਤ ਸਿੰਘ ਲੁਧਿਆਣਾ, ਸ੍ਰ. ਅਰਵਿੰਦਰ ਸਿੰਘ ਅਤੇ ਸ੍ਰ. ਸਤਿਬੀਰ ਸਿੰਘ ਨੇ ਸਨਮਾਨ ਪੱਤਰ ਪੜ੍ਹੇ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਜਿਥੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਉਥੇ ਨਾਲ ਹੀ ਕਿਹਾ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਵੀ ਇਸ ਵੱਲ ਫੌਰੀ ਧਿਆਨ ਦੇਣਾ ਚਾਹੀਦਾ ਹੈ ।

ਸਮਾਗਮ ਮੌਕੇ ਸ੍ਰ. ਇੰਦਰਪਾਲ ਸਿੰਘ, ਰੋਪੜ ਨੇ ਸਵਾਗਤੀ ਸ਼ਬਦ ਬੋਲਦੇ ਹੋਏ ਵਿਦਵਾਨ ਸੱਜਣਾਂ ਦੀ ਸ਼ਲਾਘਾ ਕੀਤੀ। ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਡਾ. ਬਲਵਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਹਰੀ ਸਿੰਘ ਜਾਚਕ ਐਡੀਸ਼ਨਲ ਚੀਫ਼ ਸਕੱਤਰ ਤੇ ਜਨਰਲ ਸਕੱਤਰ ਸਾਹਿਤਕਾਰ ਸਦਨ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਵਿਤਾ ਸੁਣਾ ਕੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਡਾ. ਸਰਬਜੋਤ ਕੌਰ ਨੇ ਸਾਈਂ ਮੀਆਂ ਮੀਰ ਜੀ ਦੇ ਜੀਵਨ ਤੇ ਚਾਨਣਾ ਪਾਇਆ। ਸਟੱਡੀ ਸਰਕਲ ਦੇ ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ ਨੇ ਧੰਨਵਾਦੀ ਸ਼ਬਦ ਕਹੇ।

ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ੍ਰ. ਪ੍ਰਤਾਪ ਸਿੰਘ, ਸ੍ਰ. ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ,  ਸ੍ਰ. ਬਲਜੀਤ ਸਿੰਘ ਵਾਈਸ ਚੇਅਰਮੈਨ, ਕਰਨਲ ਦਲਵਿੰਦਰ ਸਿੰਘ, ਸ੍ਰ. ਹਰਜੀਤ ਸਿੰਘ ਖਾਲਸਾ, ਸ੍ਰ. ਹਰਦੀਪ ਸਿੰਘ, ਡਾ. ਮਹਿੰਦਰ ਸਿੰਘ, ਸ੍ਰ. ਅਨੁਰਾਗ ਸਿੰਘ, ਸ੍ਰ. ਗੁਰਸ਼ਰਨ ਸਿੰਘ, ਸ੍ਰ. ਜਗਜੀਤ ਸਿੰਘ, ਸ੍ਰ. ਪਰਮਜੀਤ ਸਿੰਘ ਆਦਿ ਪਤਵੰਤੇ ਤੇ ਵਿਦਵਾਨ ਸ਼ਾਮਲ ਹੋਏ ਅਤੇ ਸਮਾਗਮ ਦੀ ਸ਼ੋਭਾ ਵਧਾਈ।
Sai Meia Meer Diwas

Leave a Reply

Your email address will not be published. Required fields are marked *

Categories