Guru Gobind Singh Study Circle

Online Registration

Youth Leadership Training Camp 2019 - Akal Academy, Baru Sahib

[ DOWNLOAD RULES ]

- - - - - ਕੈਂਪ ਸੰਬੰਧੀ ਨਿਯਮ ਅਤੇ ਜ਼ਰੂਰੀ ਬੇਨਤੀਆਂ - - - - -

  1. ਇਸ ਕੈਂਪ ਵਿੱਚ ਕਾਲਜਾਂ ਦੇ ਵਿਦਿਆਰਥੀ/ਵਿਦਿਆਰਥਣਾਂ ਸ਼ਾਮਲ ਹੋ ਸਕਦੇ ਹਨ। ਸਟੱਡੀ ਸਰਕਲ ਦਾ ਪਹਿਲਾਂ ਘੱਟੋ-ਘੱਟ ਇਕ ਕੈਂਪ ਲਗਾਉਣ ਵਾਲੇ ਵਿਦਿਆਰਥੀ/ਵਿਦਿਆਰਥਣ ਨੂੰ ਪਹਿਲ ਦਿੱਤੀ ਜਾਵੇਗੀ।
  2. ਕੈਂਪ ਦੌਰਾਨ ਲੜਕਿਆਂ ਲਈ ਦਸਤਾਰ ਸਜਾਉਣੀ ਅਤੇ ਲੜਕੀਆਂ ਲਈ ਚੁੰਨੀ ਜ਼ਰੂਰੀ ਹੋਵੇਗੀ।
  3. ਕੈਂਪ ਵਿੱਚ ਇੱਕ ਕਾਲਜ ਦੇ ਵੱਧ ਤੋਂ ਵੱਧ 20 ਵਿਦਿਆਰਥੀ (10 ਲੜਕੇ ਅਤੇ 10 ਲੜਕੀਆਂ) ਸ਼ਾਮਲ ਹੋ ਸਕਦੇ ਹਨ।
  4. ਕੈਂਪ ਲਈ ਆਨਲਾਈਨ ਰਜਿਸਟ੍ਰੇਸ਼ਨ ਮਮਮ।ਪਪਤਤਫ।ਅਕਵ ਰਾਹੀਂ (17 ਜੂਨ, 2019 ਤੱਕ) ਕਰਵਾਈ ਜਾ ਸਕਦੀ ਹੈ ਜਾਂ ਦਾਖ਼ਲਾ ਫ਼ਾਰਮ ਵੱਟਸਐਪ ਨੰਬਰ 98884-88900 ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੀ ਕੈਂਪ ਵਿਚ ਸ਼ਮੂਲੀਅਤ ਸਕਰੀਨਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਹੋਵੇਗੀ।
  5. ਕਾਲਜ ਸੰਸਥਾ ਦੇ ਪ੍ਰੋਫੈਸਰ/ਪ੍ਰਿੰਸੀਪਲ ਵੀ ਸ਼ਮੂਲੀਅਤ ਕਰ ਸਕਦੇ ਹਨ।
  6. ਬੜੂ ਸਾਹਿਬ ਜਾਣ ਲਈ ਚੰਡੀਗੜ੍ਹ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਬੱਸਾਂ ਮਿਤੀ 23 ਜੂਨ, 2019 ਨੂੰ ਸੈਕਟਰ 43, ਚੰਡੀਗੜ੍ਹ ਦੇ ਬੱਸ ਅੱਡੇ ਤੋਂ ਸਵੇਰੇ 10.30 ਵਜੇ ਰਵਾਨਾ ਹੋਣਗੀਆਂ। ਇਸ ਲਈ ਕੈਂਪਰਾਂ ਦਾ ਇਸ ਸਥਾਨ 'ਤੇ ਅੱਧਾ ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੈ। ਬੜੂ ਸਾਹਿਬ ਤੋਂ ਵਾਪਸੀ ਦਾ ਸਫ਼ਰ ਮਿਤੀ 27 ਜੂਨ, 2019 ਨੂੰ ਸਵੇਰ ਵੇਲੇ ਆਰੰਭ ਹੋਵੇਗਾ। ਬੱਸ 'ਤੇ ਆਉਣ ਜਾਣ ਦਾ ਕਿਰਾਇਆ ਚੰਡੀਗੜ੍ਹ ਤੋਂ 750/- ਰੁਪਏ ਪ੍ਰਤੀ ਕੈਂਪਰ ਹੈ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਫੀਸ 50/- ਰੁਪਏ ਪ੍ਰਤੀ ਕੈਂਪਰ ਹੈ।
  7. ਬੱਸ ਦਾ ਕਿਰਾਇਆ ਅਤੇ ਰਜਿਸਟਰੇਸ਼ਨ ਫੀਸ 17 ਜੂਨ, 2019 ਤੱਕ ਕੈਂਪ 'ਤੇ ਜਾ ਰਹੇ ਹਰੇਕ ਵਿਦਿਆਰਥੀ/ਅਧਿਆਪਕ ਸਾਹਿਬਾਨ/ਸਟੱਡੀ ਸਰਕਲ ਮੈਂਬਰ/ਅਹੁਦੇਦਾਰ ਲਈ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਜੇਕਰ ਕਿਸੇ ਕਾਲਜ ਦੇ ਵਿਦਿਆਰਥੀ ਆਪਣੇ ਪੱਧਰ 'ਤੇ ਬੜੂ ਸਾਹਿਬ ਪਹੁੰਚਣਾ ਚਾਹੁੰਦੇ ਹੋਣ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਇਸ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ। ਵਿਸ਼ੇਸ਼ ਹਾਲਤਾਂ ਵਿੱਚ 98884-88900 'ਤੇ ਸ਼ਾਮਲ ਹੋਣ ਲਈ ਦੱਸਿਆ ਜਾ ਸਕਦਾ ਹੈ।
  8. ਅਗਰ ਮੌਕੇ 'ਤੇ ਕੋਈ ਕੈਂਪਰ ਨਹੀਂ ਜਾਂਦਾ ਤਾਂ ਉਸ ਦਾ ਕਿਰਾਇਆ ਵਾਪਸ ਨਹੀਂ ਹੋਵੇਗਾ। ਬੱਸ ਵਿੱਚ ਸੀਟ ਰਜਿਸਟ੍ਰੇਸ਼ਨ ਅਨੁਸਾਰ ਹੀ ਮਿਲੇਗੀ ਜਿਸ ਦੀ ਅਦਲਾ ਬਦਲੀ ਨਹੀਂ ਹੋਵੇਗੀ।
  9. ਕੈਂਪ ਸਥਾਨ 'ਤੇ ਲੰਗਰ ਅਤੇ ਰਿਹਾਇਸ਼ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਕੈਂਪਰਜ਼ ਸਾਬਣ, ਪੇਸਟ, ਲੋੜੀਂਦੇ (ਪਹਿਨਣ ਵਾਲੇ) ਕੱਪੜੇ, ਸ਼ੀਸ਼ਾ ਆਦਿ ਨਾਲ ਲੈ ਕੇ ਆਉਣਗੇ।
  10. ਦੂਰ ਤੋਂ ਆਉਣ ਵਾਲੇ ਕੈਂਪਰਾਂ ਲਈ ਚੰਡੀਗੜ੍ਹ ਵਿਖੇ ਮਿਤੀ 22 ਜੂਨ ਦੀ ਰਾਤ ਨੂੰ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਪ੍ਰੰਤੂ ਇਸ ਸਬੰਧੀ ਇਸ ਮਿਤੀ ਤੋਂ ਤਿੰਨ ਦਿਨ ਪਹਿਲਾਂ ਸੂਚਿਤ ਕਰਨਾ ਜ਼ਰੂਰੀ ਹੋਵੇਗਾ।
  11. ਕੈਂਪ ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਹਰੇਕ ਲਈ ਜ਼ਰੂਰੀ ਹੋਵੇਗੀ।
  12. ਕਿਸੇ ਵੀ ਪ੍ਰਕਾਰ ਦੀ ਹੋਰ ਜਾਣਕਾਰੀ ਲਈ ਫੋਨ ਨੰ: 94177-07099 ਅਤੇ ਜਾਂ ਈਮੇਲ info@ggssc.net ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।


By clicking on CONTINUE button I confirm that I have read all the instructions, terms & conditions for Youth Leadership Training Camp 2019 being organized at Baru Sahib and I promise to abide by all the rules & regulations.