Personality Development Camps
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵੱਲੋਂ.ਮਾਤਾ ਦਮੋਦਰੀ ਸਕੂਲ ਵਿੱਚ ਲੱਗੇ ਸ਼ਖਸ਼ੀਅਤ ਉਸਾਰੀ ਕੈਂਪ
ਫਰੀਦਕੋਟ ਮੁਕਤਸਰ ਬਠਿੰਡਾ ਜੋਨ ਵਲੋਂ ਪਿੰਡ ਮੱਲਾ ਖੇੜਾ ਬਰਗਾੜੀ ਵਿਖੇ 9-11 ਅਪ੍ਰੈਲ 2019 ਤੱਕ ਸ਼ਖਸ਼ੀਅਤ ਉਸਾਰੀ ਕੈਂਪ ਲਗਾਇਆ ਜਾ ਰਿਹਾ ਹੈ ।ਇਸ ਵਿੱਚ ਸਵੇਰ ਸ਼ਾਮ ਦੇ ਨਿਤਨੇਮ ਸ਼ੈਸ਼ਨਾ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ ।ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਲਈ ਕੀਰਤਨ ਸਿਖਲਾਈ, ਗੱਤਕਾ ਸਿਖਲਾਈ, ਦਸਤਾਰ ਸਿਖਲਾਈ ਕਲਾਸਾਂ ਦਾ ਆਯੋਜਨ ਵੀ ਕੀਤਾ ਗਿਆ ।ਕੈਂਪ ਦੇ ਅਖੀਰਲੇ ਦਿਨ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਵਿਦਿਅਾਰਥੀਅਾਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।ਰਿਪੋਰਟ :-ਨਵਨੀਤ ਸਿੰਘ ਜੋਨਲ ਸਕੱਤਰ


ਲੁਧਿਆਣਾ ਜ਼ੋਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ 19.03.19 ਨੂੰ ਨਾਈਟਿੰਗੇਲ ਕਾਲਜ ਆਫ਼ ਨਰਸਿੰਗ, ਨਾਰੰਗਵਾਲ ਵਿਖੇ ਨੈਤਿਕ ਕਦਰਾਂ ਕੀਮਤਾਂ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ।ਜਿਸ ਦੌਰਾਨ ਬੀਬੀ ਕਵਲਜੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਉਹਨਾਂ ਦਾ ਸਖਸ਼ੀਅਤ ਅਤੇ ਸਰਬਪੱਖੀ ਵਿਕਾਸ ਕਰਨ ਲਈ ਅਲੱਗ ਅਲੱਗ ਢੰਗ ਦੱਸੇ। ਉਹਨਾਂ ਨੇ ਵਿਦਿਆਰਥੀਆਂ ਨੂੰ ਉਸਾਰੂ ਬਿਰਤੀ ਦਾ ਮਾਲਕ ਬਣਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲਾ ਦੇ ਕੇ ਸਮਝਾਇਆ। ਇਸ ਸੰਸਥਾ ਦੇ ਡਾਇਰੈਕਟਰ ਡਾ: ਸਰਬਜੀਤ ਸਿੰਘ ਜੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨਾ, ਵਧੀਆ ਜੀਵਨ ਬਤੀਤ ਕਰਨਾ ਅਤੇ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਸ੍ਰ: ਚਿਰਜੀਵ ਸਿੰਘ ਜੀ ਵੀ ਇਸ ਮੌਕੇ ਹਾਜ਼ਰ ਰਹੇ। ਡਾ: ਸਰਬਜੀਤ ਸਿੰਘ ਜੀ ਅਤੇ ਸਟਾਫ਼ ਮੈਂਬਰਾਂ ਵਲੋਂ ਬੀਬੀ ਕਵਲਜੀਤ ਕੌਰ ਅਤੇ ਸ੍ਰ: ਚਿਰਜੀਵ ਸਿੰਘ ਜੀ ਦਾ ਸਨਮਾਨ ਕੀਤਾ ਗਿਆ।ਰਿਪੋਰਟ :-ਰਵਿੰਦਰ ਸਿੰਘ ਜੋਨਲ ਸਕੱਤਰ