ਗੁਰਦਾਸਪੁਰ ਦੇ ਕਾਰਜਕਰਤਾਵਾਂ ਦਾ ਲੁਧਿਆਣਾ ਵਿਖੇ ਓਰੀਐਨਟੇਸ਼ਨ ਕੋਰਸ

On: 5 September, 2011, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਪਤ ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ, ਲੁਧਿਆਣਾ ਵਿਖੇ ਗੁਰਦਾਸਪੁਰ ਤੋਂ ਆਏ 15 ਕਾਰਜਕਰਤਾਵਾਂ ਨੇ ਲਗਾਇਆ ਓਰੀਐਨਟੇਸ਼ਨ ਕੋਰਸ। ਉਦਘਾਟਨੀ ਸਮਾਗਮ ਦੌਰਾਨ ਕੇਂਦਰੀ ਦਫ਼ਤਰ ਦੇ ਇੰਚਾਰਜ ਸ੍ਰ: ਇਕਬਾਲ ਸਿੰਘ ਹੋਰਾਂ ਆਏ ਪ੍ਰਤੀਨਿੱਧਾਂ ਨੂੰ ਜੀ ਆਇਆਂ ਨੂੰ ਕਿਹਾ। ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਇੰਸਟੀਚਿਊਟ ਦੇ ਪ੍ਰਿੰਸੀਪਲ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਮਕਾਲੀ ਜਥੇਬੰਦੀਆਂ ਅਤੇ ਹੁਨਰ ਘਾੜਤ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਾ: ਪੁਸ਼ਪਿੰਦਰ ਸਿੰਘ ਹੋਰਾਂ ਗੁਰ ਇਤਿਹਾਸ ਵਿਚੋਂ ਜਥੇਬੰਦਕ ਪ੍ਰੇਰਨਾਵਾਂ, ਪ੍ਰਕਾਸ਼ਨਾ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਪਰਮਜੀਤ ਸਿੰਘ ਸੁਚਿੰਤਨ ਹੋਰਾਂ ਆਗੂ ਦੇ ਗੁਣ, ਕੌਂਸਲ ਫਾਰ ਯੂਥ ਫੇਅਰ ਦੇ ਕਨਵੀਨਰ ਡਾ: ਲਖਵਿੰਦਰ ਸਿੰਘ ਹੋਰਾਂ ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਡਟੇ ਰਹਿਣ ਦੇ ਨੁਕਤੇ ਸਾਂਝੇ ਕੀਤੇ।

ਵਿਦਾਇਗੀ ਸੈਸ਼ਨ ਦੌਰਾਨ ਕੋਰਸ ਦਾ ਮੁਲਾਂਕਣ ਕੀਤਾ ਗਿਆ। ਕੋਰਸ ਲਗਾਉਣ ਆਏ ਪ੍ਰਤੀਨਿੱਧਾਂ ਨੇ ਕਿਹਾ ਕਿ ਅਸੀਂ ਸੋਚਦੇ ਸੀ ਕਿ ਗੁਰਦਾਸਪੁਰ ਤੋਂ ਲੰਬਾ ਪੈਂਡਾ ਤੈਅ ਕਰਕੇ ਲੁਧਿਆਣੇ ਜਾਵਾਂਗੇ ਤੇ ਇਕ ਦਿਨ ਵਿਚ ਸਾਨੂੰ ਕੀ ਸਿਖਾਉਣਗੇ। ਪਰ ਹੁਣ ਵਿਦਾਇਗੀ ਵੇਲੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਜੋ ਕੁਝ ਇਕ ਦਿਨ ਵਿਚ ਸਿੱਖਿਆ ਹੈ ਅਸੀਂ ਆਪਣੀ ਹੁਣ ਤੱਕ ਦੀ ਪੂਰੀ ਜ਼ਿੰਦਗੀ ਵਿਚ ਨਹੀਂ ਸਿੱਖ ਸਕੇ। ਵਿਦਾਇਗੀ ਸੁਨੇਹੇ ਦਿੰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਦੇ ਸਕੱਤਰ ਸ੍ਰ: ਗੁਰਮੀਤ ਸਿੰਘ ਹੋਰਾਂ ਕਿਹਾ ਕਿ ਜਿੰਨਾਂ ਸਮਾਂ ਤੁਸੀਂ ਗੁਰੂ ਕਾਰਜਾਂ ਲਈ ਤੇ ਸਮਾਜ ਸੇਵਾ ਲਈ ਲਾਉਗੇ ਪਰਮਾਤਮਾ ਤੁਹਾਨੂੰ ਮੋੜਵੇਂ ਰੂਪ ਵਿਚ ਖੁਸ਼ੀਆਂ, ਖੇੜੇ, ਚੜ੍ਹਦੀ ਕਲਾ ਤੇ ਹਰਿ ਮੈਦਾਨੇ ਫਤਹਿਯਾਬੀ ਬਖ਼ਸ਼ਿਸ਼ ਕਰਨਗੇ। ਅੰਤ ਵਿਚ ਪ੍ਰੇਰਨਾ ਤੇ ਪ੍ਰਣ ਵਜੋਂ ਸਮੂੰਹ ਪ੍ਰਤੀਨਿੱਧਾਂ ਨੇ ਭਾਈ ਗੁਰਦਾਸ ਜੀ ਦੀ ਵਾਰ 'ਮੁਰਦਾ ਹੋਇ ਮੁਰੀਦ ਨਾ ਗੱਲੀਂ ਹੋਵਣਾ' ਦਾ ਗਾਇਣ ਕੀਤਾ। ਸਮੂੰਹ ਪ੍ਰਤੀਨਿੱਧਾਂ ਨੂੰ ਸਰਟੀਫਿਕੇਟ ਅਤੇ ਨਿੱਤਨੇਮ ਸਟੀਕਸ ਵੰਡੀਆਂ ਗਈਆਂ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine