ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਤਹਿਤ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ (ਬਰਨਾਲਾ), ਅਕਾਲ ਡਿਗਰੀ ਕਾਲਜ, ਮਸਤੂਆਣਾ, ਅਕਾਲ ਖਾਲਸਾ ਸੀ:ਸੈ:ਸਕੂਲ ਬਹਾਦਰਪੁਰ ਵਿਖੇ ਵਿਦਿਅਕ ਸਮਾਗਮ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿਚ ਕੇਂਦਰੀ ਦਫ਼ਤਰ ਤੋਂ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿਚ ਪਰਵੇਸ਼ ਕਰਨ ਤੇ ਵਧਾਈ ਦਿੱਤੀ ਅਤੇ ਜੀ ਆਇਆਂ ਨੂੰ ਕਿਹਾ। ਉਨ੍ਹਾਂ ਵਿਦਿਆਰਥੀਆਂ ਨਾਲ ਸਖ਼ਸ਼ੀਅਤ ਉਸਾਰੀ ਬਾਰੇ ਨੁਕਤੇ ਵੀ ਸਾਂਝੇ ਕੀਤੇ।
ਸੰਘੇੜਾ ਕਾਲਜ ਵਿਖੇ ਪ੍ਰਿੰਸੀਪਲ ਡਾ: ਪਰਮਿੰਦਰ ਸਿੰਘ ਬਾਵਾ ਨੇ ਪ੍ਰਧਾਨਗੀ ਕਰਦਿਆਂ ਸਟੱਡੀ ਸਰਕਲ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਮੈਡਮ ਵਰਿੰਦਰਜੀਤ ਕੌਰ, ਮੈਡਮ ਰਵਿੰਦਰ ਕੌਰ ਅਤੇ ਮੈਡਮ ਦੀਪ ਨੇ ਵੀ ਸੰਬੋਧਨ ਕੀਤਾ। ਮਸਤੂਆਣਾ ਸਾਹਿਬ ਕਾਲਜ ਵਿਖੇ ਪ੍ਰਿੰਸੀਪਲ ਡਾ: ਉਂਕਾਰ ਸਿੰਘ, ਜ਼ੋਨਲ ਪ੍ਰਧਾਨ ਸ੍ਰ: ਲਾਭ ਸਿੰਘ, ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਐਡੀਸ਼ਨਲ ਜ਼ੋਨਲ ਸਕੱਤਰ ਸ੍ਰ: ਹਰਬੰਸ ਸਿੰਘ, ਸ੍ਰ: ਤੀਰਥ ਸਿੰਘ, ਸ੍ਰ: ਅਜਮੇਰ ਸਿੰਘ ਅਤੇ ਪ੍ਰੋ: ਗੁਰਬੀਰ ਸਿੰਘ ਹੋਰਾਂ ਸੰਬੋਧਨ ਕੀਤਾ। ਇਸ ਸਮੇਂ ਕਾਲਜ ਦੀ ਸਟੱਡੀ ਸਰਕਲ ਯੂਨਿਟ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਬਹਾਦਰਪੁਰ ਸਕੂਲ ਵਿਖੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।