ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮਿ੍ਤਸਰ ਜ਼ੋਨ ਤਹਿਤ ਬਾਬਾ ਬੁੱਢਾ ਕਾਲਜ, ਬੀੜ ਸਾਹਿਬ, (ਅੰਮਿ੍ਤਸਰ), ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ (ਤਰਨ ਤਾਰਨ) ਅਤੇ ਖਾਲਸਾ ਸੀ: ਸੈ: ਸਕੂਲ, ਨਵਾਂ ਪਿੰਡ (ਅੰਮਿ੍ਤਸਰ) ਵਿਖੇ ਵਿਦਿਅਕ ਸਮਾਗਮ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿਚ ਕੇਂਦਰੀ ਦਫ਼ਤਰ ਤੋਂ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿਚ ਪਰਵੇਸ਼ ਕਰਨ ਤੇ ਵਧਾਈ ਦਿੱਤੀ ਅਤੇ ਜੀ ਆਇਆਂ ਨੂੰ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਸੁਚੇਤ ਕੀਤਾ। ਵਿਦਿਆਰਥੀਆਂ ਨੇ ਨਸ਼ੇ ਨਾ ਕਰਨ ਦਾ ਪ੍ਰਣ ਕੀਤਾ।
ਬੀੜ ਸਾਹਿਬ ਕਾਲਜ ਵਿਖੇ ਪ੍ਰੋ: ਗੁਰਬੀਰ ਸਿੰਘ, ਪ੍ਰੋ: ਅਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ। ਖਡੂਰ ਸਾਹਿਬ ਕਾਲਜ ਵਿਖੇ ਪ੍ਰਿੰ: ਦਲਜੀਤ ਸਿੰਘ, ਡਾ: ਕੁਲਦੀਪ ਸਿੰਘ ਤੇ ਡਾ: ਮਨਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਨਵਾਂ ਪਿੰਡ ਸਕੂਲ ਦੇ ਡਾਇਰੈਕਟਰ ਸ੍ਰ: ਜਗਦੀਸ਼ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਇਨ੍ਹਾਂ ਸਾਰੇ ਸਮਾਗਮਾਂ ਵਿਚ ਅੰਮਿ੍ਤਸਰ ਜ਼ੋਨ ਦੇ ਪ੍ਰਧਾਨ ਸ੍ਰ: ਗੁਰਦੇਵ ਸਿੰਘ, ਜ਼ੋਨਲ ਸਕੱਤਰ ਸ੍ਰ: ਗੁਰਚਰਨ ਸਿੰਘ, ਜਥੇਬੰਦਕ ਸਕੱਤਰ ਸ੍ਰ: ਹੀਰਾ ਸਿੰਘ, ਜ਼ੋਨਲ ਮੈਂਬਰ ਸ੍ਰ: ਤਰਸੇਮ ਸਿੰਘ, ਤਰਨ ਤਾਰਨ ਦੇ ਇੰਚਾਰਜ ਸ੍ਰ: ਚਰਨਜੀਤ ਸਿੰਘ ਖਾਲਸਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਬੀ ਕੁਲਜੀਤ ਕੌਰ ਨੇ ਵੀ ਸੰਬੋਧਨ ਕੀਤਾ।