ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਜੀ ਆਇਆਂ ਨੂੰ ਸਮਾਗਮ

On: 23 August, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਰਕਾਰੀ ਕਾਲਜ, ਲੜਕੀਆਂ, ਲੁਧਿਆਣਾ ਵਿਖੇ ਜੀ ਆਇਆਂ ਨੂੰ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਨੇ ਕਰਦਿਆਂ ਸਟੱਡੀ ਸਰਕਲ ਯੂਨਿਟ ਨੂੰ ਕਾਲਜ ਵਿਚ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਦਿਆਰਥੀਆਂ ਨੂੰ ਪੱਛਮੀ ਸਭਿਆਚਾਰ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਪੰਜਾਬੀ ਸਭਿਆਚਾਰ, ਪਰੰਪਰਾਵਾਂ ਅਤੇ ਸਿਧਾਂਤਾਂ ਨੂੰ ਅਪਨਾਉਣ ਦਾ ਸੱਦਾ ਦਿੱਤਾ। ਪੰਜਾਬੀ ਵਿਭਾਗ ਦੇ ਮੁੱਖੀ ਡਾ: ਸਰਬਜੋਤ ਕੌਰ ਹੋਰਾਂ ਕਿਹਾ ਕਿ ਵਿਦਿਆਰਥੀ ਬਿਨਾਂ ਧਰਮ, ਇਲਾਕਾ, ਬੋਲੀ, ਪ੍ਰਾਂਤ, ਵਿਤਕਰੇ ਦੇ ਸਟੱਡੀ ਸਰਕਲ ਦੇ ਮੈਂਬਰ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰੀ ਸਾਂਝਾ ਸਮਾਜ ਸਿਰਜਨ ਲਈ ਸਵੈਸੇਵੀ ਭਾਵਨਾ ਨਾਲ ਯੋਗਦਾਨ ਪਾ ਸਕਦੇ ਹਨ। ਪ੍ਰੋ: ਕਿਸ਼ਨ ਸਿੰਘ, ਪ੍ਰੋ: ਗੁਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਵਿਦਿਆਰਥੀ ਨੇਤਾ ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ ਨੇ ਵੀ ਭਰੂਣ ਹੱਤਿਆ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਕਾਲਜ ਵਿਦਿਆਰਥੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine