ਸਟੱਡੀ ਸਰਕਲ ਨੇ ਲਿਆ ਨੈਤਿਕ ਸਿੱਖਿਆ ਇਮਤਿਹਾਨ - 70 ਹਜ਼ਾਰ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

On: 22 August, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਨੈਤਿਕ ਸਿਖਿਆ ਇਮਤਿਹਾਨ 21 ਅਗਸਤ, 2010 ਨੂੰ ਲਿਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਲਗਭਗ 1400 ਸੈਂਟਰਾਂ ਵਿੱਚ 70 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ। ਇਮਤਿਹਾਨ ਵਿੱਚ ਅਬਜੈਕਟਿਬ ਟਾਈਪ 100 ਸਵਾਲਾਂ ਦਾ ਜਵਾਬ 100 ਮਿੰਟਾਂ ਵਿੱਚ ਦੇਣ ਲਈ ਕਿਹਾ ਗਿਆ। ਡਾ: ਪੁਸ਼ਪਇੰਦਰ ਸਿੰਘ, ਇੰਚਾਰਜ, ਕੇਂਦਰੀ ਦਫਤਰ ਹੋਰਾਂ ਕਿਹਾ ਕਿ ਇਮਤਿਹਾਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 13 ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਸਨ। ਅੰਮ੍ਰਿਤਸਰ ਦੇ ਸ੍ਰ: ਗੁਰਚਰਨ ਸਿੰਘ, ਗੁਰਦਾਸਪੁਰ ਦੇ ਸ੍ਰ: ਪ੍ਰਿਤਪਾਲ ਸਿੰਘ, ਜਲੰਧਰ ਦੇ ਸ੍ਰ: ਬਖਸ਼ੀਸ਼ ਸਿੰਘ, ਕਪੂਰਥਲਾ ਦੇ ਪ੍ਰੋ: ਮਨਮੋਹਨ ਸਿੰਘ, ਹੁਸ਼ਿਆਰਪੁਰ ਦੇ ਪ੍ਰੋ: ਨਵਪ੍ਰੀਤ ਸਿੰਘ, ਰੋਪੜ ਦੇ ਸ੍ਰ: ਤੇਜਿੰਦਰ ਸਿੰਘ, ਚੰਡੀਗੜ੍ਹ ਦੇ ਸ੍ਰ: ਮਨਜੀਤ ਸਿੰਘ, ਮੋਹਾਲੀ-ਫਤਿਹਗੜ੍ਹ ਦੇ ਡਾ: ਸਰਬਦੀਪ ਸਿੰਘ, ਸੰਗਰੂਰ-ਬਰਨਾਲ-ਮਾਨਸਾ ਦੇ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਲੁਧਿਆਣਾ ਦੇ ਸ੍ਰ: ਜਸਪਾਲ ਸਿੰਘ, ਫਿਰੋਜ਼ਪੁਰ-ਮੋਗਾ ਦੇ ਸ੍ਰ: ਗੁਰਚੇਤ ਸਿੰਘ, ਫਰੀਦਕੋਟ-ਮੁਕਤਸਰ-ਬਠਿੰਡਾ ਦੇ ਡਾ: ਅਵੀਨਿੰਦਰਪਾਲ ਸਿੰਘ ਨੂੰ ਜ਼ੋਨਲ ਕੋਆਰਡੀਨੇਟਰ ਲਗਾਇਆ ਗਿਆ। ਸਟੱਡੀ ਸਰਕਲ ਕੈਡਰ ਵਿੱਚੋਂ 2600 ਕਾਰਜ ਕਰਤਾ ਨੂੰ ਸੈਂਟਰ ਸੁਪਰਡੈਂਟ/ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ।

ਇਸ ਤਹਿਤ ਅੰਮ੍ਰਿਤਸਰ ਜ਼ੋਨ ਵਿੱਚ 10000, ਫਰੀਦਕੋਟ ਜ਼ੋਨ ਵਿੱਚ 25000, ਫਿਰੋਜ਼ਪੁਰ ਜ਼ੋਨ ਵਿੱਚ 16000, ਰੋਪੜ ਜ਼ੋਨ ਵਿੱਚ 5000, ਮੁਹਾਲੀ 1500, ਹੁਸ਼ਿਆਰਪੁਰ 1500, ਸੰਗਰੂਰ 1500, ਜਲੰਧਰ-ਕਪੂਰਥਲਾ 2000, ਚੰਡੀਗੜ੍ਹ 500, ਲੁਧਿਆਣਾ 7000 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ।

ਇਮਤਿਹਾਨ ਦੋ ਦਰਜ਼ਿਆਂ ਵਿੱਚ ਆਯੋਜਿਤ ਕੀਤਾ ਗਿਆ। ਪਹਿਲਾ ਦਰਜਾ 6ਵੀਂ ਤੋਂ 8ਵੀਂ ਕਲਾਸ ਤੱਕ, ਦੂਜਾ ਦਰਜਾ 9ਵੀਂ ਤੋਂ ਬਾਰਵੀਂ ਜਮਾਤ ਤੱਕ ਹੈ। ਹਰੇਕ ਜੋਨ ਵਿਚੋਂ ਤੇ ਹਰੇਕ ਦਰਜੇ ਵਿਚੋਂ ਪਹਿਲੇ ਪੰਜ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਮੁਮੈਂਟੋਂ ਦੇ ਕੇ ਸਨਮਾਨਤ ਕੀਤਾ ਜਾਵੇਗਾ। ਜੇਤੂ ਵਿਦਿਆਰਥੀਆਂ ਨੂੰ ਡੇਢ ਲੱਖ ਰੁਪਏ ਦੇ ਨਗਦ ਇਨਾਮ ਵੰਡੇ ਜਾਣਗੇ। ਸਾਰੇ ਨਤੀਜੇ ਜ਼ੋਨਲ ਪੱਧਰ ਤੇ ਜ਼ੋਨਲ ਕੌਂਸਲਾਂ ਰਾਹੀਂ ਤਿਆਰ ਕੀਤੇ ਜਾਣਗੇ।

ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ, ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ, ਇੰਚਾਰਜ ਕੇਂਦਰੀ ਦਫ਼ਤਰ, ਡਾ: ਪੁਸ਼ਪਇੰਦਰ ਸਿੰਘ ਤੇ ਸਮੁੱਚੀ ਸੁਪਰੀਮ ਕੌਂਸਲ, ਪੰਜਾਬ ਸਟੇਟ ਕੌਂਸਲ ਦੇ ਪ੍ਰਧਾਨ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਪੰਜਾਬ ਸਟੇਟ ਦੇ ਸਕੱਤਰ ਡਾ: ਲਖਵਿੰਦਰ ਸਿੰਘ ਹੋਰਾਂ ਨੇ ਸਮੂਹ ਕੋਆਰਡੀਨੇਟਰਾਂ, ਸੈਂਟਰ ਸੁਪਰਡੈਂਟਾਂ, ਪ੍ਰਿੰਸੀਪਲ/ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਦੀ ਸਫਲਤਾ ਲਈ ਵਧਾਈ ਦਿੱਤੀ ਤੇ ਸਹਿਯੋਗ ਲਈ ਧੰਨਵਾਦ ਕੀਤਾ।

ਇਸੇ ਤਰ੍ਹਾਂ ਕਾਲਜ ਪੱਧਰ ਦਾ ਨੈਤਿਕ ਸਿੱਖਿਆ ਇਮਤਿਹਾਨ 21 ਨਵੰਬਰ 09 ਨੂੰ ਕਰਵਾਇਆ ਜਾਵੇਗਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine