ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਾਊਂਸਲ ਫਾਰ ਯੂਥ ਅਫੇਅਰਜ਼ ਵੱਲੋਂ ਆਲ ਇੰਡੀਆ ਪੱਧਰ ਦੀ ਵਿਦਿਆਰਥੀ ਲੀਡਰਸ਼ਿਪ ਘਾੜਤ ਕਾਰਜਸ਼ਾਲਾ ਕੇਂਦਰੀ ਦਫ਼ਤਰ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ 14-15 ਅਗਸਤ, 2010 ਨੂੰ ਲਗਾਈ ਗਈ। ਇਸ ਵਿੱਚ ਦੇਸ਼ ਭਰ ਤੋਂ 100 ਦੇ ਕਰੀਬ ਲੀਡਰਸ਼ਿਪ ਕੁਆਲਟੀ ਵਾਲੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਊਂਸਲ ਦੇ ਕਨਵੀਨਰ ਡਾ: ਲਖਵਿੰਦਰ ਸਿੰਘ ਹੋਰਾਂ ਦੱਸਿਆ ਕਿ ਇਹ ਕਾਰਜਸ਼ਾਲਾ ਬੜੂ ਸਾਹਿਬ ਵਿਖੇ ਲਗਾਏ ਗਏ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਵਿੱਚੋਂ ਆਲ ਇੰਡੀਆ ਪੱਧਰ ਦੇ ਚੋਣਵੇ ਵਿਦਿਆਰਥੀਆਂ ਲਈ ਲਗਾਈ ਗਈ। ਇੰਚਾਰਜ-ਕੇਂਦਰੀ ਦਫ਼ਤਰ, ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੱਸਿਆ ਕਿ ਇਸ ਕਾਰਜਸ਼ਾਲਾ ਦਾ ਮਨੋਰਥ ਵਿਦਿਆਰਥੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਕਾਰਜਸ਼ਾਲਾ ਵਿੱਚ ਜਿੱਥੇ ਜਾਣ-ਪਛਾਣ, ਆਤਮ ਚਿੰਤਣ, ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ, ਲੀਡਰਸ਼ਿਪ ਸਕਿਲ, ਪਲੈਨਿੰਗ ਤੇ ਗੋਲ, ਐਪਲੀਕੇਸ਼ਨ ਆਫ਼ ਸਕਿਲਜ਼ ਦੇ ਸੈਸ਼ਨਾਂ ਨਾਲ ਗਰੁੱਪ ਡਿਸਕਸ਼ਨ ਵੀ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਖੁੱਲ੍ਹ ਕੇ ਆਪਣੇ ਭਰਮ-ਭੁਲੇਖਿਆਂ ਨੂੰ ਨਵਿਰਤ ਕੀਤਾ। ਇਹਨਾਂ ਸੈਸ਼ਨਾਂ ਵਿੱਚ ਡਾ: ਪੁਸ਼ਪਇੰਦਰ ਸਿੰਘ, ਡਾ: ਅਵੀਨਿੰਦਰਪਾਲ ਸਿੰਘ, ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ, ਸ੍ਰ: ਇੰਦਰਪਾਲ ਸਿੰਘ, ਮਾ: ਸਤਨਾਮ ਸਿੰਘ ਸਲ੍ਹੋਪੁਰੀ ਨੇ ਵਿਸ਼ੇ ਨਿਭਾਏ। ਸ੍ਰ: ਇਕਬਾਲ ਸਿੰਘ ਹੋਰਾਂ ਜਾਣ-ਪਹਿਚਾਣ ਕਰਵਾਈ। ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਵਿਦਾਇਗੀ ਸੁਨੇਹੇ ਵਿੱਚ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ। ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਆਪਣੇ ਸਮਅਪ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਆਪਣੀ ਸ਼ਕਤੀ ਪਹਿਚਾਨਣ ਦਾ ਸੱਦਾ ਦਿੱਤਾ ਅਤੇ ਇਸ ਨੂੰ ਕੌਮ ਨਿਰਮਾਣ ਵੱਲ ਲਗਾਉਣ ਦੀ ਪ੍ਰੇਰਣਾ ਕੀਤੀ। ਇਸ ਕਾਰਜਸ਼ਾਲਾ ਵਿੱਚ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਸ੍ਰ: ਗੁਰਮੀਤ ਸਿੰਘ, ਸੁਪਰੀਮ ਕੌਂਸਲ ਮੈਂਬਰ ਸ੍ਰ: ਜਤਿੰਦਰਪਾਲ ਸਿੰਘ, ਸ੍ਰ: ਆਪਿੰਦਰ ਸਿੰਘ ਮਾਹਿਲਪੁਰੀ, ਜ਼ੋਨਲ ਸਕੱਤਰ ਸ੍ਰ: ਨਵਪ੍ਰੀਤ ਸਿੰਘ ਹੁਸ਼ਿਆਰਪੁਰ, ਸ੍ਰ: ਬਖਸ਼ੀਸ਼ ਸਿੰਘ ਜਲੰਧਰ, ਸ੍ਰ: ਗੁਰਚਰਨ ਸਿੰਘ ਅੰਮ੍ਰਿਤਸਰ, ਜ਼ੋਨਲ ਪ੍ਰਧਾਨ ਸ੍ਰ: ਜਗਦੀਸ਼ ਸਿੰਘ ਬੱਡੋਂ ਅਤੇ ਪਬਲੀਕੇਸ਼ਨ ਡਾਇਰੈਕਟਰ, ਸ੍ਰ: ਪਰਮਜੀਤ ਸਿੰਘ ਸੁਚਿੰਤਨ ਮੌਜੂਦ ਸਨ। ਕਾਰਜਸ਼ਾਲਾ ਦੇ ਪ੍ਰਬੰਧਕੀ ਕਨਵੀਨਰ ਸ੍ਰ: ਜਸਪਾਲ ਸਿੰਘ ਕੋਚ ਹੋਰਾਂ ਸਮੂੰਹ ਹਾਜ਼ਰੀਨ ਦਾ ਧੰਨਵਾਦ ਕੀਤਾ। ਕਾਊਂਸਲ ਫਾਰ ਯੂਥ ਅਫੇਅਰਜ਼ ਦੇ ਕਨਵੀਨਰ ਡਾ: ਲਖਵਿੰਦਰ ਸਿੰਘ ਹੋਰਾਂ ਗੁਰਦੁਆਰਾ ਧੰਨ ਪੋਠੋਹਾਰ ਦੇ ਪ੍ਰਧਾਨ ਸ੍ਰ: ਜਤਿੰਦਰਪਾਲ ਸਿੰਘ, ਗੁਰਦੁਆਰਾ ਨਿਊ ਮਾਡਲ ਟਾਊਨ ਦੇ ਪ੍ਰਧਾਨ ਸ੍ਰ: ਹਰਦੀਪ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਦੇ ਪ੍ਰਧਾਨ ਸ੍ਰ: ਹਰਜੀਤ ਸਿੰਘ ਖਾਲਸਾ ਅਤੇ ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ ਹੋਰਾਂ ਦੁਆਰਾ ਦਿੱਤੇ ਵਿਸ਼ੇਸ਼ ਯੋਗਦਾਨ ਲਈ ਧੰਨਵਾਦ ਕੀਤਾ।