ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨਵੀਆਂ ਕਲਾਸਾਂ ਦੀ ਆਰੰਭਤਾ ਤੇ ਵੱਖ-ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਹਿਣ ਲਈ ਵਿਦਿਅਕ ਸਮਾਗਮ ਕੀਤੇ ਗਏ। ਮਾਈ ਭਾਗੋ ਕਾਲਜ ਰਾਮਗੜ੍ਹ, ਗੁਰੂ ਨਾਨਕ ਕਾਲਜ ਫਗਵਾੜਾ, ਸੰਤ ਹੀਰਾ ਦਾਸ ਕਾਲਜ ਕਾਲਾ ਸੰਘਿਆ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ, ਨੈਸ਼ਨਲ ਕਾਲਜ ਫਾਰ ਵਿਮੈਨ, ਮਾਛੀਵਾੜਾ, ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸ਼ੰਕਰ ਅਤੇ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਅਜਿਹੇ ਸਮਾਗਮਾਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ, ਲੁਧਿਆਣਾ ਤੋਂ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿੱਚ ਆਉਣ ਦੀ ਵਧਾਈ ਦਿੱਤੀ। ਬਿਨਾਂ ਜਾਤ, ਧਰਮ, ਇਲਾਕਾ, ਬੋਲੀ ਵਿਤਕਰੇ ਦੇ ਸਟੱਡੀ ਸਰਕਲ ਦੇ ਮੈਂਬਰ ਬਣਨ ਦਾ ਖੁੱਲ੍ਹਾ ਸੱਦਾ ਦਿੱਤਾ, ਸ੍ਰ: ਸਤਨਾਮ ਸਿੰਘ ਹੋਰਾਂ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਬੱਚਕੇ ਰਹਿਣ ਤੇ ਆਪਣੇ ਵਿਰਸੇ ਤੇ ਮਾਣ ਕਰਨ ਦੀ ਪ੍ਰੇਰਨਾ ਵੀ ਦਿੱਤੀ।
ਰਾਮਗੜ੍ਹ ਕਾਲਜ ਵਿਖੇ ਪ੍ਰਿੰ: ਮਨਜੀਤ ਕੌਰ ਤੇ ਕਾਲਜੀਏਟ ਸਕੂਲ ਦੀ ਪ੍ਰਿੰ: ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਫਗਵਾੜਾ ਕਾਲਜ ਦੇ ਪ੍ਰਿੰ: ਗੁਰਦੇਵ ਸਿੰਘ ਤੇ ਜਗੀਰ ਸਿੰਘ ਨੂਰ, ਪ੍ਰੋ: ਗੁਰਨਾਮ ਸਿੰਘ, ਕਾਲਾ ਸੰਘਿਆ ਵਿਖੇ ਪ੍ਰਿੰ: ਸੁਰਜੀਤ ਕੌਰ, ਪ੍ਰੋ: ਭੁਪਿੰਦਰ ਕੌਰ, ਚੰਡੀਗੜ੍ਹ ਕਾਲਜ ਵਿਖੇ ਪੋ੍: ਕੁਲਬੀਰ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਗੁਰਮੇਜ ਸਿੰਘ, ਪ੍ਰੋ: ਪ੍ਰੀਤਮ ਸਿੰਘ ਗਿੱਲ, ਫਤਹਿਗ੍ੜ੍ਹ ਸਾਹਿਬ ਵਿਖੇ ਡਾ: ਰਜਿੰਦਰ ਕੌਰ, ਪ੍ਰੋ: ਅਨੁਪ੍ਰੀਤ ਸਿੰਘ, ਪ੍ਰੋ: ਮਨਮੋਹਨ ਕੌਰ, ਮਾਛੀਵਾੜਾ ਵਿਖੇ ਕਾਲਜ ਡਾਇਰੈਕਟਰ ਪ੍ਰਿੰ: ਪਰਮਿੰਦਰ ਸਿੰਘ, ਕਾਲਜ, ਪ੍ਰਿੰ: ਡਾ: ਰਾਜਿੰਦਰਪਾਲ ਕੌਰ, ਸ੍ਰ: ਨਰਿੰਦਰ ਸਿੰਘ ਬਤਰਾ, ਗੜ੍ਹਸ਼ੰਕਰ ਵਿਖੇ ਪ੍ਰਿੰ: ਪ੍ਰੀਤਮੁਹਿੰਦਰ ਸਿੰਘ, ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਨਾਰੰਗਵਾਲ ਕਾਲਜ ਵਲੋਂ ਪ੍ਰੋ: ਬਲਜਿੰਦਰ ਸਿੰਘ ਹੋਰਾਂ ਵੀ ਸੰਬੋਧਨ ਕੀਤਾ।