ਢਾਹਾਂ ਕਲੇਰਾਂ ਵਿਖੇ ਗੁਰਮਤਿ ਚੇਤਨਾ ਕੈਂਪ

On: 8 August, 2010, By: Press Secretary, Location: Nawanshehar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂ ਸ਼ਹਿਰ ਜ਼ੋਨ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ 7 ਅਗਸਤ 2010 ਨੂੰ ਇੱਕ ਰੋਜਾ ਗੁਰਮਤਿ ਚੇਤਨਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੀਆਂ 200 ਦੇ ਕਰੀਬ ਵਿਦਿਆਰਥਣਾਂ ਨੇ ਹਿੱਸਾ ਲਿਆ। ਗੁਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ੍ਰ: ਅਮਰਜੀਤ ਸਿੰਘ ਕਲੇਰ ਨੇ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਕੈਂਪਾਂ ਦੀ ਲੋੜ ਤੇ ਜ਼ੋਰ ਦਿੱਤਾ। ਟਰੱਸਟ ਦੇ ਸਕੱਤਰ ਸ੍ਰ: ਕੁਲਵਿੰਦਰ ਸਿੰਘ ਢਾਹਾਂ, ਕਾਲਜ ਪ੍ਰਿੰ: ਸ੍ਰ: ਦਲਬੀਰ ਸਿੰਘ, ਵਾਈਸ ਪ੍ਰਿੰ: ਬੀਬੀ ਮਨਿੰਦਰ ਕੌਰ, ਭਾਈ ਜੋਗਾ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਸਟੱਡੀ ਸਰਕਲ ਦੇ ਐਡੀਸ਼ਨਲ ਸਟੇਟ ਸਕੱਤਰ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਨੇ ਸਿੱਖ ਧਰਮ ਵਿੱਚ ਔਰਤ ਦਾ ਸਥਾਨ ਅਤੇ ਕਰਤੱਵ, ਜਲੰਧਰ-ਕਪੂਰਥਲਾ ਜ਼ੋਨ ਦੇ ਸਕੱਤਰ ਸ੍ਰ: ਬਖਸ਼ੀਸ਼ ਸਿੰਘ ਨੇ ਧਰਮ ਅਤੇ ਵਿਗਿਆਨ, ਕੇਂਦਰੀ ਵਿਦਿਆਰਥੀ ਕੌਂਸਿਲ ਦੇ ਜਨਰਲ ਸਕੱਤਰ ਇੰਜੀ: ਗੁਰਪ੍ਰੀਤ ਸਿੰਘ ਮੁਕਤਸਰ ਨੇ ਸਭਿਆਚਾਰ ਅਤੇ ਆਚਰਣ ਉਸਾਰੀ, ਡਾ: ਜੀ.ਬੀ. ਸਿੰਘ ਫਗਵਾੜਾ ਨੇ ਗੁਰਬਾਣੀ ਇਸੁ ਜਗੁ ਮਹਿ ਚਾਨਣ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ ਅਤੇ ਮੈਂਬਰ ਸੁਪਰੀਮ ਕੌਂਸਲ ਸ੍ਰ: ਮਿਹਰਪ੍ਰੀਤ ਸਿੰਘ ਨੇ ਸਲਾਈਡ ਸ਼ੋਅ ਸਰਹਿੰਦ ਪੇਸ਼ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine