ਸਟੱਡੀ ਸਰਕਲ ਨੇ ਵੱਖ-ਵੱਖ ਹਸਪਤਾਲਾਂ ਵਿੱਚ ਜਾ ਕੇ ਮਨਾਇਆ ਸੇਵਾ ਦਿਵਸ

On: 6 August, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਛਲੇ ਕਈ ਸਾਲਾਂ ਤੋਂ ਸਮਾਜ ਵਿੱਚ ਗੁਰੂ ਸਾਹਿਬਾਨਾਂ ਦੇ ਆਸ਼ੇ ਅਨੁਸਾਰ ਦਰਸਾਏ ਗਏ ਸੁਚੱਜੀ ਜੀਵਨ ਜਾਂਚ ਦੇ ਮਾਰਗ ਨੂੰ ਵੱਖ-ਵੱਖ ਤੋਂ ਸਮਾਗਮਾਂ ਰਾਹੀਂ ਘਰ ਘਰ ਪਹੁੰਚਾਣ ਲਈ ਵੱਚਨਬੱਧ ਹੈ। ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਨਿਵੇਕਲੇ ਢੰਗ ਨਾਲ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਜਾ ਕੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਟੱਡੀ ਸਰਕਲ ਦੇ ਸੀਨੀਅਰ ਮੈਂਬਰ ਕੁਲਦੀਪ ਸਿੰਘ ਆਰੇ ਵਾਲਾ ਜਸਦੀਪ ਸਿੰਘ ਨੇ ਦੱਸਿਆ ਕਿ ਕਿ ਜਿਸ ਤਰ੍ਹਾਂ ਅੱਠਵੇਂ ਪਾਤਸ਼ਾਹ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਹੱਥੀਂ ਚੇਚਕ ਦੇ ਮਰੀਜ਼ਾਂ ਦੀ ਸੇਵਾ ਕੀਤੀ ਅਤੇ ਨਿੱਜੀ ਸੁਆਰਥਾਂ ਤੋਂ ਉਪਰ ਉੱਠ ਕੇ ਸਰਬੱਤ ਦੇ ਭਲੇ ਹਿੱਤ ਦੀਨ ਦੁਖੀਆਂ, ਬਿਮਾਰਾਂ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਇਸੇ ਯਾਦ ਨੂੰ ਸਮਰਪਿਤ ਸਟੱਡੀ ਸਰਕਲ ਦੇ ਵੀਰਾਂ ਵਲੋਂ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਫਲ-ਫਰੂਟ ਅਤੇ ਖਾਣ ਪੀਣ ਦੀਆ ਵਸਤਾਂ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਖੇਪ ਜੀਵਨੀ ਤੋਂ ਗੁਰਮਤਿ ਲਿਟਰੇਚਰ ਵੰਡਿਆ ਗਿਆ। ਸਰਕਲ ਦੇ ਕੀਰਤਨ ਇੰਚਾਰਜ ਭਾਈ ਗਗਨਦੀਪ ਸਿੰਘ ਨੇ ਸਮੂੰਹ ਵੀਰਾਂ ਦੀ ਹਾਜ਼ਰੀ ਵਿੱਚ ਸਾਰੇ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਦੀ ਚੜਦੀ ਕਲਾ, ਤੰਦਰੁਸਤੀ ਅਤੇ ਛੇਪੀ ਘਰ ਵਾਪਸੀ ਦੀ ਅਰਦਾਸ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਬਾਂਸਲ ਨਰਸਿੰਗ ਹੋਮ ਤੋਂ ਡਾ: ਦੀਪਿਕਾ ਬਾਂਸਲ ਨੇ ਆਪਣੇ ਹੱਥੀਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਫਰੂਟ ਵੰਡ ਕੇ ਕੀਤੀ। ਇਸ ਉਪਰੰਤ ਮਾਲਵਾ ਆਰਥੋਂ ਹਸਪਤਾਲ , ਆਦੇਸ਼ ਨਰਸਿੰਗ ਹੋਮ, ਆਦੇਸ਼ ਨਸ਼ਾ ਛੁਡਾਊ ਸੈਂਟਰ, ਸਰਕਾਰੀ ਹਸਪਤਾਲ ਮੁਕਤਸਰ ਸਾਹਿਬ, ਗੁਰੂ ਨਾਨਕ ਹਸਪਤਾਲ, ਆਸ਼ੀਰਵਾਦ ਹਸਪਤਾਲ ਆਦਿ ਥਾਵਾਂ ਤੇ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਤੰਦਰੁਸਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਤੇ ਸਟੱਡੀ ਸਰਕਲ ਦੇ ਮੈਂਬਰ ਹਰਦੇਵ ਸਿੰਘ ਰੁਮਾਣਾ, ਰਮਨਦੀਪ ਸਿੰਘ, ਸਾਹਿਬ ਸਿੰਘ ਪਰਮਿੰਦਰ ਸਿੰਘ, ਇੰਜ: ਗੁਰਪ੍ਰੀਤ ਸਿੰਘ, ਧੀਰਜ ਕਮੁਾਰ, ਜੋਗਾ ਸਿੰਘ, ਅੰਮ੍ਰਿਤਪਾਲ ਸਿੰਘ ਧੀਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine