ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦੁਆਰਾ ਸਾਹਿਬ ਪਿੰਡ ਇਬਰਾਹੀਮਵਾਲਾ ਵਿਖੇ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਕਰਦਿਆਂ ਕੇਂਦਰੀ ਦਫ਼ਤਰ ਲੁਧਿਆਣਾ ਤੋਂ ਪਹੁੰਚੇ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਅਰਦਾਸ ਦੀ ਲੋਅ ਵਿਚ ਆਪਣਾ ਇਤਿਹਾਸ, ਸਿਧਾਂਤ, ਪ੍ਰੰਪਰਾਵਾਂ, ਸਭਿਆਚਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਜਲੰਧਰ-ਕਪੂਰਥਲਾ ਦੇ ਜ਼ੋਨਲ ਸਕੱਤਰ ਸ੍ਰ: ਬਖ਼ਸ਼ੀਸ਼ ਸਿੰਘ ਅਤੇ ਕੇਂਦਰੀ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਸ੍ਰ: ਪ੍ਰਦੀਪ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਸੰਗਤਾਂ ਭਾਰੀ ਗਿਣਤੀ ਵਿਚ ਹੁੰਮ-ਹੁੰਮਾ ਕੇ ਪਹੁੰਚੀਆਂ। ਇਸ ਨਿਵੇਕਲੇ ਪ੍ਰੋਗਰਾਮ ਨੂੰ ਸਲਾਹਿਆ ਗਿਆ। ਸ੍ਰ: ਲਖਵਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।