ਕਪੂਰਥਲੇ ਦੇ ਕਾਲਜਾਂ ਵਿਚ ਨਸ਼ਿਆਂ ਤੇ ਨੰਗੇਜਵਾਦ ਵਿਰੋਧੀ ਸੈਮੀਨਾਰ

On: 30 July, 2010, By: Press Secretary, Location: Kapurthala

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ, ਸੰਤ ਮਾਝਾ ਸਿੰਘ ਕਰਮਜੋਤ ਤਕਨੀਕੀ ਸਿੱਖਿਆ ਸੰਸਥਾ ਮਕਸੂਦਪੁਰਾ ਅਤੇ ਸੰਤ ਪ੍ਰੇਮ ਸਿੰਘ ਕਰਮਸਰ ਕਾਲਜ, ਬੇਗੋਵਾਲ ਵਿਖੇ ਨਸ਼ਿਆਂ ਤੇ ਨੰਗੇਜਵਾਦ ਵਿਰੋਧੀ ਸੈਮੀਨਾਰ ਕੀਤੇ ਗਏ। ਜਥੇਬੰਦੀ ਦੇ ਕੇਂਦਰੀ ਦਫ਼ਤਰ ਲੁਧਿਆਣਾ ਤੋਂ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਇਨ੍ਹਾਂ ਸਮਾਗਮਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਪੰਜਾਬ ਦੀਆਂ ਸਭਿਅਕ, ਸੰਯਮੀ ਪ੍ਰੰਪਰਾਵਾਂ ਦੀ ਗੱਲ ਕਰਦਿਆਂ ਨੌਜਵਾਨਾਂ ਨੂੰ ਨਸ਼ੇ ਤੇ ਨੰਗੇਜਵਾਦ ਦਾ ਤਿਆਗ ਕਰਨ ਨੂੰ ਕਿਹਾ। ਹਰੇਕ ਸੈਮੀਨਾਰ ਵਿਚ ਹਾਜਰ 300 ਤੋਂ ਵੱਧ ਸਰੋਤਿਆਂ ਨੇ ਬਾਹਵਾਂ ਖੜ੍ਹੀਆਂ ਕਰਕੇ ਨਸ਼ੇ ਨਾ ਕਰਨ ਤੇ ਨੰਗੇਜਵਾਦ ਨੂੰ ਭਾਂਜ ਦੇਣ ਦਾ ਪ੍ਰਣ ਲਿਆ। ਜਲੰਧਰ-ਕਪੂਰਥਲਾ ਜ਼ੋਨ ਦੇ ਜੋਨਲ ਮੀਤ ਪ੍ਰਧਾਨ ਪ੍ਰੋ: ਮਨਮੋਹਨ ਸਿੰਘ, ਜ਼ੋਨਲ ਸਕੱਤਰ ਸ੍ਰ: ਬਖ਼ਸ਼ੀਸ਼ ਸਿੰਘ ਅਤੇ ਕੇਂਦਰੀ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਸ੍ਰ: ਪ੍ਰਦੀਪ ਸਿੰਘ ਨੇ ਵੀ ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕੀਤਾ।

ਨਡਾਲਾ ਕਾਲਜ ਵਿਖੇ ਪ੍ਰਿੰ: ਡਾ: ਕੁਲਵੰਤ ਸਿੰਘ, ਪ੍ਰੋ: ਗੁਰਨਾਮ ਸਿੰਘ, ਬੇਗੋਵਾਲ ਕਾਲਜ ਵਿਖੇ ਪ੍ਰਿੰ: ਜਗਰਾਜ ਸਿੰਘ, ਪ੍ਰੋ: ਬਲਵੀਰ ਸਿੰਘ ਮੋਮੀ, ਮਕਸੂਦਪੁਰਾ ਕਾਲਜ ਵਿਖੇ ਪ੍ਰਿੰ: ਸੁਖਜਿੰਦਰ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਵਿਦਿਆਰਥੀਆਂ ਨੇ ਸਵਾਲ ਜਵਾਬ ਕਰਕੇ ਇਨ੍ਹਾਂ ਸੈਮੀਨਾਰਾਂ ਨੂੰ ਹੋਰ ਰੌਚਿਕ ਬਣਾਇਆ। ਇਨ੍ਹਾਂ ਸੈਮੀਨਾਰਾਂ ਵਿਚ ਪੰਜਾਬ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਨੂੰ ਮਤੇ ਰਾਹੀਂ ਬੇਨਤੀ ਕੀਤੀ ਗਈ ਕਿ ਪੰਜਾਬ ਵਿਚੋਂ ਲੱਚਰ ਤੇ ਨੰਗਜਵਾਦ ਨੂੰ ਉਤਸ਼ਾਹਿਤ ਕਰਕੇ ਗਾਣਿਆਂ ਤੇ ਪਾਬੰਦੀ ਲਗਾਈ ਜਾਵੇ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine