ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਜ਼ਟਿੰਗ ਲੈਕਚਰਾਰ ਪ੍ਰੋ: ਦਰਸ਼ਨ ਸਿੰਘ ਰਾਹੀਂ ਸ੍ਰ: ਮਹਿੰਦਰ ਸਿੰਘ ਲਾਂਬਾਂ ਅਤੇ ਕੁਲੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੁਲੂ ਵਿਖੇ ਇਕ ਹਫਤੇ ਲਈ ਗੁਰਮਤਿ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਅੰਮ੍ਰਿਤ ਵੇਲੇ ਰੋਜ਼ਾਨਾ ਪ੍ਰੋ: ਦਰਸ਼ਨ ਸਿੰਘ ਵਲੋਂ ਕਥਾ 10 s'A 12 ਵਜੇ ਤੱਕ ਸਿੱਖ ਬੱਚਿਆਂ ਨੂੰ ਪੰਜਾਬੀ ਸਿਖਲਾਈ ਦੀਆਂ ਕਲਾਸਾਂ ਲਗਾਈਆਂ ਗਈਆਂ। 19 ਜੁਲਾਈ ਤੋਂ 23 ਜੁਲਾਈ ਤੱਕ ਹਰ ਰੋਜ਼ ਦੁਪਹਿਰ 4 ਤੋਂ 5 ਵਜੇ ਤੱਕ ਹਿਮਾਚਲ ਦੇ ਟਰੇਨੀ ਅਧਿਆਪਕਾਂ ਦੇ ਕੈਂਪ ਵਿੱਚ ਪ੍ਰੋ: ਸਾਹਿਬ ਨੇ ਹਿੰਦੀ ਵਿੱਚ ਵੱਖ-ਵੱਖ ਗੁਰਮਤਿ ਵਿਸ਼ਿਆਂ ਤੇ ਸੰਬੋਧਨ ਕੀਤਾ। ਆਦਰਸ਼ ਅਧਿਆਪਕ, ਭਾਰਤੀ ਸੰਸਕ੍ਰਿਤੀ ਤੇ ਇਤਿਹਾਸ, ਆਰਟ ਆਫ ਲਿਵਿੰਗ ਅਤੇ ਨੈਤਿਕ ਸਿੱਖਿਆ ਦੇ ਵਿਸ਼ਿਆਂ ਤੇ ਲੈਕਚਰਾਂ ਨੂੰ ਬਹੁਤ ਹੀ ਉਤਸੁਕਤਾ ਨਾਲ ਅਧਿਆਪਕਾਂ ਨੇ ਸੁਣਿਆ। ਮਿਤੀ 23 ਜੁਲਾਈ ਨੂੰ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਰਕਾਰੀ ਹਸਪਤਾਲ ਕੁਲੂ ਵਿਖੇ ਮਰੀਜ਼ਾਂ ਨੂੰ ਫਰੂਟ ਵੰਡ ਕੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਤੇ ਬਾਲਾ ਪ੍ਰੀਤਮ ਦੇ ਜੀਵਨ ਦੀ ਸੰਖੇਪ ਜਾਣਕਾਰੀ ਵੰਡੀ ਗਈ। ਮਨੀਕਰਨ, ਮਨਾਲੀ, ਰੋਹਤਾਂਗ ਜਾਣ ਵਾਲੇ ਜਥਿਆਂ ਨੂੰ ਵੀ ਸ਼ਾਮ ਨੂੰ ਨੇਤਿਕ ਸਿੱਖਿਆ ਤੇ ਬੁਰਾਈਆਂ ਤੋਂ ਬਚਨ ਲਈ ਇਤਿਹਾਸਕ ਪ੍ਰੇਰਨਾਵਾਂ ਤੇ ਲੈਕਚਰ ਕੀਤੇ ਗਏ । ਪ੍ਰਬੰਧਕਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਸੇਵਾਵਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਪ: ਦਰਸ਼ਨ ਸਿੰਘ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ।