ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਨੇ ਲਗਾਈ ਅਧਿਆਪਕ ਕਾਰਜਸ਼ਾਲਾ

On: 27 July, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵੱਲੋਂ ਅਧਿਆਪਕ/ਪ੍ਰੋਫੈਸਰ ਸਾਹਿਬਾਨ ਦੀ ਜਥੇਬੰਦਕ ਅਤੇ ਹੁੰਨਰ ਘਾੜਤ ਕਾਰਜਸ਼ਾਲਾ ਭਾਈ ਮਨੀ ਸਿੰਘ ਸੈਮੀਨਾਰ ਹਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਲਗਾਈ ਗਈ, ਜਿਸ ਵਿੱਚ 60 ਅਧਿਆਪਕ/ਪ੍ਰੋਫੈਸਰ ਸਾਹਿਬਾਨ ਨੇ ਭਾਗ ਲਿਆ। ਡਾ: ਪੁਸ਼ਪਇੰਦਰ ਸਿੰਘ ਇੰਚਾਰਜ ਕੇਂਦਰੀ ਦਫ਼ਤਰ ਅਤੇ ਪ੍ਰਿੰ: ਰਵੇਲ ਸਿੰਘ (ਰਿਟਾ:) ਪ੍ਰੋਜੈਕਟ ਡਾਇਰੈਕਟਰ ਨਸ਼ਾ ਛੂਡਾਉ ਕੇਂਦਰ ਨੇ ਕਾਰਜਸ਼ਾਲਾ ਰਾਹੀਂ ਜੀਵਨ ਘਾੜਤ ਬਾਰੇ ਨੁਕਤੇ ਸਾਂਝੇ ਕੀਤੇ ਤੇ ਅਧਿਆਪਕ ਸਾਹਿਬਾਨ ਦੀ ਭਰਪੂਰ ਸ਼ਮੂਲੀਅਤ ਵੀ ਪ੍ਰਾਪਤ ਕੀਤੀ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖਿਆ ਦਾ ਮੰਤਵ, ਆਦਰਸ਼ ਅਧਿਆਪਕ ਦੇ ਗੁਣ ਅਤੇ ਸ੍ਵੈ-ਸੇਵੀ ਸੰਗਠਨਾਤਮਕ ਕੰਮਾਂ ਬਾਰੇ ਚਾਨਣਾ ਪਾਇਆ। ਪ੍ਰੋ: ਦਰਸ਼ਨ ਸਿੰਘ ਅਹਿਮਦਗੜ੍ਹ ਹੋਰਾਂ ਜੀਵਨ ਜਾਂਚ ਬਾਰੇ ਗੱਲ ਕੀਤੀ।

ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸਮੂੰਹ ਅਧਿਆਪਕ ਵਰਗ ਨੂੰ ਕੌਮ/ਸਮਾਜ ਤੇ ਆਪਣੇ ਸਭਿਆਚਾਰ/ਪ੍ਰਪਰਾਵਾਂ ਦੀ ਰਾਖੀ ਲਈ ਵਿਦਿਆਰਥੀਆਂ ਵਿੱਚ ਨੈਤਿਕ ਗੁਣਾਂ ਦਾ ਸੰਚਾਰ ਕਰਨ ਲਈ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੱਤਾ। ਸ੍ਰ: ਜਸਪਾਲ ਸਿੰਘ ਜ਼ੋਨਲ ਸਕੱਤਰ ਹੋਰਾਂ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਜ਼ੋਨ ਦੇ ਪ੍ਰਧਾਨ ਸ੍ਰ: ਹਰਜੀਤ ਸਿੰਘ ਖਾਲਸਾ, ਸੋਸ਼ਲ ਇੰਪਾਵਰਮੈਂਟ ਤੇ ਇਕਨਾਮਿਕ ਡਿਵੈਲਪਮੈਂਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ, ਪ੍ਰੋ: ਬਲਵਿੰਦਰ ਸਿੰਘ, ਮੈਡਮ ਮਨਜੀਤ ਕੌਰ ਲਿਬਾਸ, ਮੈੜਮ ਸੁਖਦੀਪ ਕੌਰ ਤੇ ਹੋਰ ਬਹੁਤ ਸਾਰੇ ਅਧਿਆਪਕਾਂ ਨੇ ਵੀ ਸੰਬੋਧਨ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine