ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਡਾਇਰੈਕਟੋਰੇਟ ਵੱਲੋਂ ਗੁਰਦਾਸਪੁਰ ਦੇ ਵੱਖ-ਵੱਖ ਕਾਲਜਾਂ ਵਿੱਚ ਵਿਦਿਅਕ ਸੈਮੀਨਾਰ ਕੀਤੇ ਗਏ। ਸਿੱਖ ਨੈਸ਼ਨਲ ਕਾਲਜ ਕਾਦੀਆਂ, ਗੁਰੂ ਨਾਨਕ ਕਾਲਜ ਬਟਾਲਾ, ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵਿਮੈਨ ਧਾਰੀਵਾਲ, ਐਮ.ਐਸ. ਕਾਲਜ ਕਾਹਨੂੰਵਾਨ, ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈਨ ਝੰਡਾ ਲੁਬਾਣਾ, ਸਰਕਾਰੀ ਸੀ: ਸੈਕੰ: ਸਕੂਲ ਲੜਕੇ ਕਾਹਨੂੰਵਾਨ, ਸਰਕਾਰੀ ਸੀ:ਸੈਕੰ: ਸਕੂਲ ਲੜਕੀਆਂ ਕਾਹਨੂੰਵਾਨ, ਬੀਬੀ ਸੁੰਦਰੀ ਸਕੂਲ ਕਾਹਨੂੰਵਾਨ, ਗਿਆਨ ਅੰਜਨ ਪਬਲਿਕ ਸਕੂਲ ਜਾਫ਼ਰਪੁਰ, ਗੁਰਦਾਸਪੁਰ, ਗਿਆਨ ਅੰਜਨ ਪਬਲਿਕ ਸਕੂਲ ਭੈਣੀ ਮੀਆਂ ਖਾਂ ਵਿਖੇ ਕੀਤੇ ਗਏ ਵਿਦਿਅਕ ਸੈਮੀਨਾਰਾਂ ਵਿੱਚ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰ: ਸਲ੍ਹੋਪੁਰੀ ਨੇ ਇਨ੍ਹਾਂ ਸਮਾਗਮਾਂ ਵਿੱਚ ਬੋਲਦਿਆਂ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿੱਚ ਪ੍ਰਵੇਸ਼ ਕਰਨ ਤੇ ਵਧਾਈ ਦਿੱਤੀ, ਸਟੱਡੀ ਸਰਕਲ ਦੇ ਉਦੇਸ਼, ਕਾਰਜਵਿਧੀ ਸਾਂਝੀ ਕਰਦਿਆਂ ਸਟੱਡੀ ਸਰਕਲ ਦੇ ਮੈਂਬਰ ਬਣ ਕੇ ਸਮਾਜ ਵਿੱਚੋਂ ਨਸ਼ੇ, ਜਾਤ-ਪਾਤ, ਭਰੂਣ ਹੱਤਿਆ, ਭ੍ਰਿਸ਼ਟਾਚਾਰ ਨੰਗੇਜਵਾਦ ਤੇ ਅਸ਼ਲੀਲਤਾ ਦੇ ਖਾਤਮੇ ਲਈ ਟੀਮ ਸਪਿਰਟ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਸਮੂੰਹ ਕਾਲਜਾਂ ਵਿੱਚ ਸਮੂੰਹ ਵਿਦਿਆਰਥੀਆਂ ਨੇ ਹੱਥ ਖੜੇ ਕਰਕੇ ਨਸ਼ੇ ਨਾ ਕਰਨ ਤੇ ਕੁੜੀਆਂ ਮਾਰਨ ਵਾਲਿਆਂ ਦਾ ਸਮਾਜਕ ਬਾਈਕਾਟ ਕਰਨ ਦਾ ਪ੍ਰਣ ਲਿਆ।
ਕਾਦੀਆਂ ਕਾਲਜ ਵਿਖੇ ਪ੍ਰਿੰ: ਬਲਵੰਤ ਸਿੰਘ ਮੱਲੀ ਨੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਸਟੱਡੀ ਸਰਕਲ ਦੇ ਉਦੇਸ਼ਾਂ ਦੀ ਸ਼ਲਾਘਾ ਕੀਤੀ। ਕਾਲਜ ਮੈਨੇਜਮੈਂਟ ਦੇ ਸਕੱਤਰ ਹਕੀਮ ਸ੍ਰ: ਸਵਰਨ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋ: ਗੁਰਿੰਦਰ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ। ਪ੍ਰੋ: ਕੁਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਬਟਾਲਾ ਕਾਲਜ ਵਿਖੇ ਪ੍ਰਧਾਨਗੀ ਪ੍ਰਿੰ: ਡਾ: ਬਲਵਿੰਦਰ ਸਿੰਘ ਹੋਰਾਂ ਕੀਤੀ। ਪ੍ਰੋ: ਧਿਆਨ ਸਿੰਘ, ਪ੍ਰੋ: ਹਰਭਜਨ ਸਿੰਘ, ਪ੍ਰੋ: ਕੁਲਜੀਤ ਕੌਰ ਨੇ ਵੀ ਸੰਬੋਧਨ ਕੀਤਾ। ਧਾਰੀਵਾਲ ਕਾਲਜ ਵਿਖੇ ਪ੍ਰਧਾਨਗੀ ਪ੍ਰਿੰ: ਮਲਕਿੰਦਰ ਕੌਰ ਨੇ ਕੀਤੀ। ਪ੍ਰੋ: ਹਰਜੀਤ ਕੌਰ ਨੇ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ। ਐਮ.ਐਸ. ਕਾਲਜ ਕਾਹਨੂੰਵਾਨ ਵਿਖੇ ਪ੍ਰਿੰ: ਉਂਕਾਰ ਸਿੰਘ ਹੋਰਾਂ ਸਮਾਗਮ ਦੀ ਪ੍ਰਧਾਨਗੀ ਕੀਤੀ।
ਝੰਡਾ ਲੁਬਾਣਾ ਕਾਲਜ ਵਿਖੇ ਪ੍ਰਧਾਨਗੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰ: ਸੁਖਪਾਲ ਸਿੰਘ ਹੋਰਾਂ ਕੀਤੀ। ਸਟੇਜ ਦਾ ਸੰਚਾਲਨ ਪ੍ਰਿੰ: ਗੁਰਵਿੰਦਰ ਕੌਰ ਨੇ ਕੀਤਾ। ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਸਟੱਡੀ ਸਰਕਲ ਪੰਜਾਬ ਸਟੇਟ ਕੌਂਸਲ ਦੇ ਸਕੱਤਰ ਡਾ: ਲਖਵਿੰਦਰ ਸਿੰਘ ਹੋਰਾਂ ਆਤਮਕ ਜੋਧਾ ਬਣਨ ਦੀ ਪ੍ਰੇਰਨਾ ਦੇਂਦਿਆਂ ਆਚਰਨ ਬਣਾਈ ਰੱਖਣ ਲਈ ਕਿਹਾ। ਸਰਕਾਰੀ ਸੀ: ਸੈਕੰ: ਸਕੂਲ ਕਾਹਨੂੰਵਾਨ ਪ੍ਰਿੰ: ਅਮਰਜੀਤ ਸਿੰਘ ਸਰਕਾਰੀ ਗਰਲਜ਼ ਸੀ: ਸੈਕੰ: ਸਕੂਲ ਕਾਹਨੂੰਵਾਨ ਪ੍ਰਿੰ: ਸੁਖਜਿੰਦਰ ਸਿੰਘ, ਬੀਬੀ ਸੁੰਦਰੀ ਸਕੂਲ ਦੇ ਪ੍ਰਿੰਸੀਪਲ, ਗਿਆਨ ਅੰਜਨ ਸਕੂਲ ਗੁਰਦਾਸਪੁਰ ਦੇ ਪ੍ਰਿੰਸੀਪਲ ਸਾਹਿਬਾ, ਭੈਣੀ ਮੀਆਂ ਖਾਂ ਸਕੂਲ ਦੀ ਪ੍ਰਿੰ: ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।