ਸਟੱਡੀ ਸਰਕਲ ਨੇ ਅੱਠਵੇਂ ਪਾਤਸ਼ਾਹ ਦਾ ਗੁਰਪੁਰਬ "ਸੇਵਾ ਦਿਵਸ" ਦੇ ਤੌਰ ਤੇ ਮਨਾਇਆ

On: 23 July, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ "ਸੇਵਾ ਦਿਵਸ" ਵਜੋਂ ਮਨਾਇਆ ਗਿਆ। ਜਿਸ ਤਹਿਤ ਹਸਪਤਾਲਾਂ/ਬਿਰਧ ਆਸ਼ਰਮ/ਬਿਰਧ ਆਸ਼ਰਮ/ ਨਰਸਿੰਗ ਹੋਮ ਵਿਖੇ ਜਾ ਕੇ ਮਰੀਜ਼ਾਂ ਅਤੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੂੰ ਫਲ, ਬਿਸਕੁੱਟ, ਧਾਰਿਮਕ ਲਿਟਰੇਚਰ ਅਤੇ ਗੁਰਬਾਣੀ ਦੇ ਗੁਟਕੇ ਆਦਿ ਵੰਡੇ ਗਏ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਅਤੇ ਇੰਚਾਰਜ ਕੇਂਦਰੀ ਦਫਤਰ ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੱਸਿਆ ਕਿ ਸੇਵਾ ਤੇ ਸਿਮਰਨ ਸਿੱਖੀ ਦੇ ਥੰਮ ਹਨ। ਸਾਰੇ ਗੁਰੂ ਸਾਹਿਬਾਨ ਦੁੱਖੀਆਂ, ਰੋਗੀਆਂ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਆਏ ਹਨ। ਚੀਫ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਦੱਸਿਆ ਕਿ ਅੱਠਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਸ਼ਨ ਜੀ ਜਦ ਦਿੱਲੀ ਆਏ ਸਨ ਤਾਂ ਉਥੇ ਚੇਚਕ ਦੀ ਭਿਆਨਕ ਬੀਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਆਪ ਦੁੱਖੀਆਂ ਤੇ ਰੋਗੀਆਂ ਪਾਸ ਜਾਂਦੇ ਅਤੇ ਉਨ੍ਹਾਂ ਦੀ ਸੇਵਾ ਕਰਕੇ ਦੁੱਖ ਹਰ ਲੈਂਦੇ। ਉਨ੍ਹਾਂ ਦੇ ਪਾਏ ਪੂਰਨਿਆਂ ਅਨੁਸਾਰ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹਰ ਸਾਲ ਇਸ ਦਿਨ ਨੂੰ ਸੇਵਾ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰ: ਜਸਪਾਲ ਸਿੰਘ, ਜ਼ੋਨਲ ਸਕੱਤਰ, ਲੁਧਿਆਣਾ ਜ਼ੋਨ ਹੋਰਾਂ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਦੇ ਖੇਤਰੀ ਨਿਗਰਾਨ ਸ੍ਰ: ਦਿਲਬਾਗ ਸਿੰਘ, ਐਡੀ: ਖੇਤਰੀ ਨਿਗਰਾਨ, ਸ੍ਰ: ਗੁਰਚਰਨ ਸਿੰਘ, ਹੈਬੋਵਾਲ ਖੇਤਰ ਦੇ ਖੇਤਰੀ ਨਿਗਰਾਨ ਸ੍ਰ: ਤਰਲੋਚਨ ਸਿੰਘ ਦੁੱਗਰੀ ਖੇਤਰ ਦੇ ਐਡੀ: ਖੇਤਰੀ ਨਿਗਰਾਨ ਸ੍ਰ: ਇਕਬਾਲ ਸਿੰਘ, ਸ਼ਹਿਰੀ ਖੇਤਰ ਦੇ ਖੇਤਰੀ ਨਿਗਰਾਨ ਸ੍ਰ: ਅਰਵਿੰਦਰ ਸਿੰਘ, ਸ੍ਰ: ਸੁਰਜੀਤ ਸਿੰਘ, ਮਾਡਲ ਟਾਊਨ ਖੇਤਰ ਦੇ ਖੇਤਰੀ ਨਿਗਰਾਨ ਸ੍ਰ: ਅਮਰਜੀਤ ਸਿੰਘ, ਬੀਬੀ ਹਰਕੀਰਤ ਕੌਰ, ਐਡੀ: ਖੇਤਰੀ ਨਿਗਰਾਨ, ਸ੍ਰ: ਗੁਰਨਾਮ ਸਿੰਘ, ਡਾ: ਤਜਿੰਦਰਪਾਲ ਸਿੰਘ, ਸਰਗੋਧਾ ਕਲੋਨੀ ਦੇ ਖੇਤਰੀ ਨਿਗਰਾਨ ਸ੍ਰ: ਗੁਰਸ਼ਰਨ ਸਿੰਘ, ਬੀਬੀ ਹਰਮੀਤ ਕੌਰ, ਡਾ: ਬਿਜੈ ਸਿਘ ਆਦਿ ਹੋਰਾਂ ਨੇ ਵੱਖ-ਵੱਖ ਹਸਪਤਾਲਾਂ ਵਿੱਚ ਆ ਕੇ ਸੇਵਾ ਦਿਵਸ ਨੂੰ ਸਫਲ ਬਣਾਇਆ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ੋਨਾਂ ਵਿੱਚ ਵੀ ਸੇਵਾ ਦਿਵਸ ਮਨਾਇਆ ਗਿਆ। ਮੁਹਾਲੀ ਵਿਖੇ ਡਾ: ਸਰਬਦੀਪ ਸਿੰਘ ਦੀ ਅਗਵਾਈ ਵਿੱਚ 20 ਦੇ ਕਰੀਬ, ਫਿਰੋਜ਼ਪੁਰ-ਮੋਗਾ ਜ਼ੋਨ ਵਿਖੇ ਸ੍ਰ: ਗੁਰਚੇਤ ਸਿੰਘ ਦੀ ਅਗਵਾਈ ਵਿੱਚ 43 ਦੇ ਕਰੀਬ ਹਸਪਤਾਲਾਂ ਵਿੱਚ ਪਹੁੰਚ ਕੇ ਅਰਦਾਸ ਕੀਤੀ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine