ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਦੀ ਸੂਚਨਾ ਅਨੁਸਾਰ ਜਥੇਬੰਦੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਬਤੋਤ (ਪਤਨੀ ਟੋਪ) ਜੰਮੂ ਕਸ਼ਮੀਰ ਵਿਖੇ ਜਥੇਬੰਦੀ ਵੱਲੋਂ ਦੋ ਰੋਜਾ ਗੁਰਮਤਿ ਸਿੱਖਿਆ ਕੈਂਪ ਲਗਾਇਆ ਗਿਆ ਜਿਸ ਵਿੱਚ ਜੰਮੂ, ਉਧਮਪੁਰ, ਬਤੋਤ ਤੇ ਹੋਰ ਥਾਵਾਂ ਤੋਂ 16 ਸਾਲ ਤੋਂ ਉਪਰ ਦੀ ਉਮਰ ਦੇ 100 ਵਿਦਿਆਰਥੀ / ਵਿਦਿਆਰਥਣਾਂ ਨੇ ਭਾਗ ਲਿਆ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਅਤੇ ਗਿਆਨੀ ਗੁਰਵੇਲ ਸਿੰਘ, ਮਸੂਰੀ ਹੋਰਾਂ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ। ਕੀਰਤਨ, ਕਵਿਤਾ, ਕੁਇਜ਼ ਤੇ ਦਸਤਾਰ ਸਜਾਉਣ ਮੁਕਾਬਲੇ ਵੀ ਹੋਏ। ਕਸਰਤ ਤੇ ਖੇਡਾਂ ਦਾ ਪ੍ਰੋਗਰਾਮ ਵੀ ਆਕਰਸ਼ਿਤ ਰਿਹਾ।
ਕੈਂਪ ਦੌਰਾਨ ਸਟੇਟ ਸਰਪ੍ਰਸਤ ਭਾਈ ਤੇਜਵੰਤ ਸਿੰਘ, ਜੰਮੂ, ਸਟੇਟ ਸਕੱਤਰ ਸ੍ਰ: ਮਨੀਤ ਸਿੰਘ ਤੇ ਹੋਰ ਅਹੁਦੇਦਾਰ ਸ੍ਰ: ਬਿਕਰਮਜੀਤ ਸਿੰਘ, ਸ੍ਰ: ਸਤਪਾਲ ਸਿੰਘ, ਭਾਈ ਜਸਬੀਰ ਸਿੰਘ, ਸ੍ਰ: ਸੁਖਬੀਰ ਸਿੰਘ, ਸ੍ਰ: ਪ੍ਰਭਜੋਤ ਸਿੰਘ ਅਤ਼ੇ ਗੁਰਦੁਆਰਾ ਸਾਹਿਬ, ਬਤੋਤ ਦੇ ਪ੍ਰਧਾਨ ਸ੍ਰ: ਸਨਮੁਖ ਸਿੰਘ ਹੋਰਾਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਸਮੇਂ ਸਟੱਡੀ ਸਰਕਲ ਬਤੋਤ ਯੁਨਿਟ ਦਾ ਐਲਾਨ ਕੀਤਾ ਗਿਆ। ਸ੍ਰ: ਸਨਮੁਖ ਸਿੰਘ ਪ੍ਰਧਾਨ, ਸ੍ਰ: ਅਮਰੀਕ ਸਿੰਘ ਜੇ.ਈ. ਸਕੱਤਰ, ਸ੍ਰ: ਧਰਵਿੰਦਰ ਸਿੰਘ ਜੁਆਇੰਟ ਸਕੱਤਰ, ਸ੍ਰ: ਮਹਿੰਦਰ ਸਿੰਘ ਕੈਸ਼ੀਅਰ, ਸ੍ਰ: ਤਨਜੀਵ ਸਿੰਘ ਮੀਤ ਪ੍ਰਧਾਨ ਥਾਪੇ ਗਏ। ਕੈਂਪ ਦੀ ਸਮਾਪਤੀ ਉਪਰੰਤ ਕੈਂਪਰਜ਼ ਨੂੰ ਪਤਨੀ ਟੋਪ ਦੀ ਸੈਰ ਕਰਵਾਈ ਗਈ।