ਸਟੱਡੀ ਸਰਕਲ ਵਲੋਂ ਭਾਰਤ ਸਰਕਾਰ ਦੀ ਘੱਟ ਗਿਣਤੀਆਂ ਲਈ ਵਜੀਫਾ ਸਕੀਮ ਦਾ ਪ੍ਰਚਾਰ ਜ਼ੋਰਾਂ ਨਾਲ

On: 10 July, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਇਕ ਵਿਸ਼ੇਸ਼ ਇਕੱਤਰਤਾ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਜੀ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਘੱਟ ਗਿਣਤੀ ਕਮਿਸ਼ਨ ਵਲੋਂ ਸਿੱਖ, ਮੁਸਲਮਾਨ, ਪਾਰਸੀ, ਬੋਧੀ ਬੱਚਿਆਂ ਲਈ ਪੜ੍ਹਾਈ ਜਾਰੀ ਰੱਖਣ ਲਈ ਵਜੀਫਿਆਂ ਬਾਰੇ ਪ੍ਰਗਤੀ ਸੰਬੰਧੀ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਪ੍ਰਗਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਦਫ਼ਤਰ, ਇੰਚਾਰਜ ਡਾ: ਪੁ੍ਸ਼ਪਇੰਦਰ ਸਿੰਘ ਹੋਰਾਂ ਹੁਣ ਤੱਕ ਹੋਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਦੇ ਸਮੂੰਹ ਸਕੂਲਾਂ/ਕਾਲਜਾਂ ਵਿੱਚ ਸਟੱਡੀ ਸਰਕਲ ਦੇ ਜ਼ੋਨਾਂ ਰਾਹੀਂ ਬਰੋਸ਼ਰ ਭੇਜੇ ਜਾ ਰਹੇ ਹਨ ਅਤੇ ਸਮੂੰਹ ਪ੍ਰਿਸੀਪਲ ਸਾਹਿਬਾਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਮਾਜਿਕ ਅਧਿਕਾਰਤਾ ਅਤੇ ਆਰਥਿਕ ਵਿਕਾਸ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਹੋਰਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਦੇ ਸਾਰੇ ਜ਼ੋਨਲ ਸਕੱਤਰ ਅਤੇ ਜ਼ੋਨਲ ਪ੍ਰਧਾਨਾਂ ਪਾਸ ਸਕੀਮ ਦੇ ਵੇਰਵੇ ਉਪਲਬਧ ਹਨ ਅਤੇ ਲੋੜਵੰਦ ਇਸ ਸਕੀਮ ਦਾ ਫਾਇਦਾ ਲੈਣ ਲਈ ਫਾਰਮ ਸਟੱਡੀ ਸਰਕਲ ਦੀ ਵੈਬਸਾਈਟ www.ggssc.net ਤੋਂ ਡਾਊਨ ਲੋਡ ਕਰਕੇ ਸਕੀਮ ਦਾ ਫਾਇਦਾ ਉਠਾ ਸਕਦੇ ਹਨ। ਡਾ: ਪੁਸ਼ਪਇੰਦਰ ਸਿੰਘ ਅੱਗੇ ਦੱਸਿਆ ਕਿ ਇਹਨਾਂ ਵਜੀਫਿਆਂ ਲਈ ਹੇਠ ਲਿਖੇ ਅਨੁਸਾਰ ਮਾਪਦੰਡ ਲੋੜੀਂਦੇ ਹਨ:

ਵੇਰਵਾ :

ਦਸਵੀਂ ਤੱਕ ਦੀ ਪੜ੍ਹਾਈ ਲਈ :

  • ਇੱਕ ਲੱਖ ਜਾਂ ਇਸ ਤੋਂ ਘੱਟ ਆਮਦਨ ਦਾ ਹਲਫਿਆ ਬਿਆਨ, 10 ਰੁਪੈ ਦੇ ਅਸ਼ਟਾਮ ਉੱਤੇ (Self Signed)
  • ਪਿਛਲੀ ਕਲਾਸ ਵਿੱਚ ਘੱਟੋ ਘੱਟ 50% ਨੰਬਰ ਦਾ ਪ੍ਰਿੰਸੀਪਲ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ
  • ਘੱਟ ਗਿਣਤੀ ਨਾਲ ਸਬੰਧਤ ਅਤੇ ਪੱਕੇ ਤੋਰ ਤੇ ਰਹਿਣ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  • ਸਕੂਲ ਦਾ ਅਕਾਊਂਟ ਨੰਬਰ (ਸਰਕਾਰ ਦੁਆਰਾ ਫੀਸ ਭੇਜਣ ਲਈ)

10+1 s'A P.hD ਤੱਕ :

  • ਦੋ ਲੱਖ ਜਾਂ ਇਸ ਤੋਂ ਘੱਟ ਆਮਦਨ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  • ਪਿਛਲੀ ਕਲਾਸ ਵਿੱਚ ਘੱਟੋ ਘੱਟ 50% ਨੰਬਰ ਦਾ ਪ੍ਰਿੰਸੀਪਲ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ
  • ਘੱਟ ਗਿਣਤੀ ਨਾਲ ਸਬੰਧਤ ਅਤੇ ਪੱਕੇ ਤੋਰ ਤੇ ਰਿਹਾਇਸ਼ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  • ਸਕੂਲ/ਕਾਲਜ ਦਾ ਅਕਾਊਂਟ ਨੰਬਰ (ਸਰਕਾਰ ਦੁਆਰਾ ਫੀਸ ਭੇਜਣ ਲਈ)

ਟੈਕਨੀਕਲ ਕੋਰਸਾਂ ਲਈ :

  • ਢਾਈ ਲੱਖ ਜਾਂ ਇਸ ਤੋਂ ਘੱਟ ਆਮਦਨ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  • ਪਿਛਲੀ ਕਲਾਸ ਵਿੱਚ ਘੱਟੋ ਘੱਟ 50% ਨੰਬਰ ਦਾ ਪ੍ਰਿੰਸੀਪਲ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ
  • ਘੱਟ ਗਿਣਤੀ ਨਾਲ ਸਬੰਧਤ ਅਤੇ ਪੱਕੇ ਤੋਰ ਤੇ ਰਿਹਾਇਸ਼ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  • ਸਕੂਲ/ਕਾਲਜ ਦਾ ਅਕਾਊਂਟ ਨੰਬਰ (ਸਰਕਾਰ ਦੁਆਰਾ ਫੀਸ ਭੇਜਣ ਲਈ)

ਘੱਟ ਗਿਣਤੀਆਂ ਲਈ ਇਸ ਤੋਂ ਇਲਾਵਾ ਇੰਜੀਨੀਅਰਿੰਗ ਦੀਆਂ 2800 ਅਤੇ ਡਿਪਲੋਮਾ ਦੀਆਂ 2000 ਸੀਟਾਂ ਪੰਜਾਬ ਵਿੱਚ ਮੁਫਤ ਮੋਜ਼ੂਦ ਹਨ।

ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਿਆ ਜਾ ਸਕੇ। ਇਸ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:

  • ਸ੍ਰ: ਇਕਬਾਲ ਸਿੰਘ - 98880-38729
  • ਡਾ: ਲਖਵਿੰਦਰ ਸਿੰਘ - 98880-45448
  • ਡਾ: ਤਜਿੰਦਰ ਸਿੰਘ ਖਿਜਰਾਬਾਦੀ - 98888-93879
  • ਮਾ: ਦਰਸ਼ਨ ਸਿੰਘ - 98153-82323
  • ਸ੍ਰ: ਜਸਪਾਲ ਸਿੰਘ - 98885-76655

ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਸਾਲ 2009-2010 ਲਈ ਦੂਸਰੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਉਪਰਾਲਿਆਂ ਸਦਕਾ ਪ੍ਰੀ-ਮੈਟਿ੍ਕ ਲਈ 139238 ਪੋਸਟ ਮੈਟ੍ਰਿਕ ਲਈ 20217 ਮੈਰਿਟ ਕਮ ਮੀਨਸ ਲਈ 2028 ਸਿੱਖ ਵਿਦਿਆਰਥੀਆਂ ਨੇ ਲਾਭ ਪ੍ਰਾਪਤ ਕੀਤਾ ਹੈ ਜੋ ਕਿ ਸਾਲ 2008-2009 ਨਾਲੋਂ 99634 ਜ਼ਿਆਦਾ ਹਨ। ਵਜ਼ੀਫ਼ਾ ਫਾਰਮ ਭਰਨ ਦੀ ਅੰਤਿਮ ਤਾਰੀਖ 31 ਅਗਸਤ, 2010 ਹੈ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine