ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਹਾਂਰਾਸ਼ਟਰ ਸਟੇਟ ਸਕੱਤਰ ਸ੍ਰ: ਕੁਲਵੰਤ ਸਿੰਘ ਮੁੰਬਈ ਦੀ ਜਾਣਕਾਰੀ ਅਨੁਸਾਰ ਜਥੇਬੰਦੀ ਵੱਲੋਂ ਮਹਾਂਰਾਸ਼ਟਰ ਸਟੇਟ ਪੱਧਰ ਦਾ ਗੁਰਮਤਿ ਟ੍ਰੇਨਿੰਗ ਕੈਂਪ 2 ਤੋਂ 6 ਜੂਨ, 2010 ਨੂੰ ਗੁਰਦੁਆਰਾ ਗੁਪਤਸਰ ਸਾਹਿਬ, ਮਨਵਾੜ ਵਿਖੇ ਲਗਾਇਆ ਗਿਆ। ਜਿਸ ਵਿੱਚ 14 ਤੋਂ 30 ਸਾਲ ਤੱਕ ਦੀ ਉਮਰ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰ: ਮਨਜਿੰਦਰ ਕੌਰ, ਲੁਧਿਆਣਾ, ਸ੍ਰ: ਗੁਰਬਚਨ ਸਿੰਘ ਬਚਨ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਪ੍ਰੋ: ਮਨਿੰਦਰਪਾਲ ਸਿੰਘ ਚੌਂਤਾ, ਭਾਈ ਪ੍ਰਦੀਪ ਸਿੰਘ ਜਲੰਧਰ, ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਇਤਿਹਾਸ ਗੁਰਮਤਿ ਤੇ ਸਿੱਖ ਸਿਧਾਂਤਾਂ ਦੀ ਜਾਣਕਾਰੀ ਦੇਣ ਲਈ ਪਹੁੰਚੇ। ਸ੍ਰ: ਜਸਪਾਲ ਸਿੰਘ ਮੁੰਬਈ, ਸ੍ਰ: ਕੁਲਵੰਤ ਸਿੰਘ, ਸ੍ਰ: ਭਜਨ ਸਿੰਘ ਤੇ ਸਮੁੱਚੀ ਟੀਮ ਦੀ ਮਿਹਨਤ ਸਦਕਾ ਕੈਂਪ ਸਫ਼ਲ ਰਿਹਾ।