ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੀ.ਏ.ਯੂ. ਵਿਖੇ ਲੱਗੇ ਐਨ.ਐਸ.ਓ. ਕੈਂਪ ਵਿੱਚ ਸ਼ਾਮਲ ਵਿਦਿਆਰਥੀਆਂ ਨਾਲ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਅੱਜ ਦਾ ਨੌਜਵਾਨ, ਵਿਦਿਅਕ ਅਦਾਰੇ ਤੇ ਸਾਡਾ ਸਮਾਜ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ, ਖਾਸ ਕਰਕੇ ਭਰੂਣ ਹੱਤਿਆ ਕਰਨ ਵਾਲਿਆਂ ਦਾ ਬਾਈਕਾਟ ਕਰਨ ਦਾ ਪ੍ਰੱਣ ਲਿਆ। ਸ੍ਰ: ਜਸਪਾਲ ਸਿੰਘ ਜ਼ੋਨਲ ਸਕੱਤਰ, ਲੁਧਿਆਣਾ ਜ਼ੋਨ ਨੇ ਸੱਭ ਦਾ ਧੰਨਵਾਦ ਕੀਤਾ।