ਦਾਦ ਖੇਤਰ ਵਿਖੇ ਸਮਰ ਸਕੂਲ ਸਮਾਪਤੀ ਸਮਾਰੋਹ ਤੇ ਯਾਤਰਾ

On: 6 July, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾਦ ਖੇਤਰ ਵੱਲੋਂ ਗੁਰਦੁਆਰਾ ਸੰਗਤ ਪੱਤੀ, ਪਿੰਡ ਦਾਦ ਵਿਖੇ ਇੱਕ ਮਹੀਨਾ ਚੱਲੇ ਸਮਰ ਸਕੂਲ ਦੀ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਸਮੇਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਤੇ ਜ਼ੋਨਲ ਸਕੱਤਰ ਲੁਧਿਆਣਾ ਸ੍ਰ: ਜਸਪਾਲ ਸਿੰਘ, ਖੇਤਰ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ, ਪ੍ਰਧਾਨ ਸ੍ਰ: ਗੁਰਦੇਵ ਸਿੰਘ, ਮੀਤ ਪ੍ਰਧਾਨ ਸ੍ਰ: ਇੰਦਰਜੀਤ ਸਿੰਘ, ਮੈਂਬਰ ਸ੍ਰ: ਜਸਮੇਲ ਸਿੰਘ ਹੋਰਾਂ ਲੈਕਚਰ, ਕਵਿਤਾ, ਕੀਰਤਨ ਤੇ ਕੁਇਜ਼ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਸ੍ਰ: ਮੇਜਰ ਸਿੰਘ ਹੋਰਾਂ ਕੀਰਤਨ ਦੁਆਰਾ ਨਿਹਾਲ ਕੀਤਾ। ਸ੍ਰ: ਚਮਕੌਰ ਸਿੰਘ ਖੇਤਰ ਸਕੱਤਰ ਨੇ ਇੱਕ ਮਹੀਨਾ ਨੂੰ ਬੱਚਿਆਂ ਨੂੰ ਗੁਰਮਤਿ ਤੇ ਇਤਿਹਾਸ ਨਾਲ ਜੋੜੀ ਰੱਖਿਆ। ਸਮਾਪਤੀ ਉਪਰੰਤ ਬੱਚਿਆਂ ਨੂੰ ਗੁਰਦੁਆਰਾ ਆਲਮਗੀਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਗਏ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine