ਚੰਡੀਗੜ੍ਹ ਜ਼ੋਨ ਵੱਲੋਂ ਗਿਆਨ ਅੰਜਨ ਸਮਰ ਕਲਾਸਾਂ ਗੁਰਦੁਆਰਾ ਸਾਹਿਬ ਸੈਕਟਰ 22 ਵਿਖੇ

On: 30 June, 2010, By: Manjit Singh, Location: Chandigarh

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਇਤਿਹਾਸ ਅਤੇ ਸਿੱਖੀ ਵਿਰਸੇ ਤੋਂ ਜਾਣੂ ਕਰਾਉਣ ਲਈ ਮਿਤੀ 1 ਤੋਂ 30 ਜੂਨ 2010 ਤੱਕ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ 80 ਵਿਦਿਆਰਥੀਆਂ ਨੇ ਲਗਾਤਾਰ ਹਾਜ਼ਰੀ ਭਰਕੇ ਗੁਰਮਤਿ ਦੀ ਜਾਣਕਾਰੀ ਹਾਂਸਲ ਕੀਤੀ।ਮਿਤੀ 27 ਜੂਨ ਨੂੰ ਕਲਾਸਾਂ ਦੇ ਵਿਦਿਆਰਥੀਆਂ ਨੂੰ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੀ ਇਕ ਦਿਨ ਦੀ ਵਿਦਿਅਕ ਯਾਤਰਾ ਤੇ ਲਿਜਾਇਆ ਗਿਆ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਾਏ ਗਏ। ਮਿਤੀ 30 ਜੂਨ ਨੂੰ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਗੁ.ਸਾਹਿਬ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਕਵਿਤਾ, ਕੀਰਤਨ ਅਤੇ ਲੈਕਚਰ ਦੇ ਵਿਸ਼ੇਸ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਇਸ ਮੌਕੇ ਸ.ਮਹਿੰਦਰ ਸਿੰਘ (ਰਿਟ. ਸ਼ੈਸਨ ਜੱਜ)ਵਿਸ਼ੇਸ ਤੌਰ ਤੇ ਪੁਜੇ ਅਤੇ ਸ. ਪ੍ਰਥੀ ਸਿੰਘ ਖਾਲਸਾ (ਡਿਪਟੀ ਚੀਫ ਆਰਗੇਨਾਈਜ਼ਰ) ਨੇ ਮਹਿੰਦਰ ਸਿੰਘ ਜੀ ਦਾ ਇਸ ਮੌਕੇ ਪੁਜੱਨ ਤੇ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।ਕਲਾਸਾਂ ਵਿੱਚ ਸ. ਇੰਦਰਜੀਤ ਸਿੰਘ (ਮੀਤ ਪ੍ਰਧਾਨ)ਨੇ ਵਿਦਿਆਰਥੀਆਂ ਨੂੰ ਸ਼ਰੀਰਕ ਕਸਰਤਾਂ ਅਤੇ ਵਾਹਿਗੁਰੂ ਸਿਮਰਨ ਦੇ ਨਾਲ ਜੋੜਿਆ, ਸ. ਰਵਿੰਦਰ ਸਿੰਘ(ਪ੍ਰਚਾਰ ਸਕਤੱਰ) ਚੰਡੀਗੜ੍ਹ ਜ਼ੋਨ ਨੇ ਵਿਦਿਆਰਥੀਆਂ ਨੂੰ ਗੁਰਮਤਿ ਤੋਂ ਜਾਣੂ ਕਰਾਇਆ।ਬੀਬੀ ਕੁਲਵਿੰਦਰ ਕੌਰ, ਬੀਬੀ ਨਵਜੋਤ ਕੌਰ, ਸ. ਏਕਜੋਤ ਸਿੰਘ, ਸ. ਅਨਮੋਲ ਸਿੰਘ, ਕੁਲਵਿੰਦਰ ਸਿੰਘ, ਰਣਬੀਰ ਸਿੰਘ, ਡਾ. ਜਸਵੰਤ ਸਿੰਘ ਆਦਿ ਵੀਰਾਂ ਨੇ ਸਮੇ-ਸਮੇ ਤੇ ਪੁੱਜ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਸਿਖਿਆਵਾਂ ਤੋਂ ਜਾਣੂ ਕਰਾਇਆ।ਕਲਾਸਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚ ਖੰਡ ਪਾਲਕੀ ਸਾਹਿਬ ਸੇਵਕ ਜੱਥਾ ਸ਼ੇ.22, ਦਾ ਵਿਸ਼ੇਸ ਸਹਿਯੋਗ ਮਿਲਿਆ।ਇਹ ਸਾਰਾ ਸਮਾਗਮ ਸ. ਮਨਜੀਤ ਸਿੰਘ (ਜ਼ੋਨਲ ਸਕਤੱਰ) ਚੰਡੀਗੜ੍ਹ ਜ਼ੋਨ ਦੀ ਦੇਖ-ਰੇਖ ਵਿੱਚ ਸੰਪੂਰਨ ਹੋਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine