ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਫਕੀਰ ਚੰਦ ਸਿੱਖ ਹਾਈ ਸਕੂਲ, ਸ਼ਿਮਲਾ ਵਿਖੇ ਇੱਕ ਰੋਜਾ ਗੁਰਮਿਤ ਸਿੱਖਿਆ ਕੈਂਪ ਲਗਾਇਆ ਗਿਆ, ਜਿਸ ਵਿੱਚ 200 ਬੱਚਿਆ ਨੇ ਭਾਗ ਲਿਆ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਅਤੇ ਵਿਜ਼ਿਟੰਗ ਲੈਕਚਰਾਰ ਸ੍ਰ: ਦਰਸ਼ਨ ਸਿੰਘ, ਅਹਿੰਮਦਗੜ੍ਹ ਨੇ ਗੁਰਮਿਤ ਦੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਸਕੂਲ ਮੈਨੇਜਰ ਸ੍ਰ: ਸੇਵਾ ਸਿੰਘ ਰਾਣਾ ਨੇ ਸਟੱਡੀ ਸਰਕਲ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸਕੂਲ ਪ੍ਰਿੰਸੀਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ।