ਅਕਾਲ ਚਲਾਣਾ - ਸ੍ਰ: ਪ੍ਰੀਤਮ ਸਿੰਘ ਭਾਟੀਆ ਜੀ - ਗੁਜਰਾਤ ਸਟੇਟ ਦੇ ਪ੍ਰਧਾਨ

On: 17 June, 2010, By: Press Secretary, Location: Gujarat

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਜਰਾਤ ਸਟੇਟ ਦੇ ਪ੍ਰਧਾਨ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਦੁਧੇਸਵਰ ਰੋਡ, ਅਹਿੰਮਦਾਬਾਦ (ਗੁਜਰਾਤ) ਦੇ ਪ੍ਰਧਾਨ ਸ੍ਰ: ਪ੍ਰੀਤਮ ਸਿੰਘ ਭਾਟੀਆ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਦਾ ਹਿਰਦੇਵੇਧਕ ਸਮਾਚਾਰ ਮਿਲਣ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਦੀ ਵਿਸ਼ੇਸ਼ ਇਕੱਤਰਤਾ ਜਥੇਬੰਦੀ ਦੇ ਕੇਂਦਰੀ ਦਫ਼ਤਰ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਪ੍ਰਿੰ: ਰਾਮ ਸਿੰਘ, ਚੀਫ਼ ਆਰਗੇਨਾਈਜ਼ਰ ਹੋਰਾਂ ਦੀ ਅਗਵਾਈ ਵਿੱਚ ਹੋਈ। ਇਸ ਇਕੱਤਰਤਾ ਵਿੱਚ ਸ੍ਰ: ਪ੍ਰੀਤਮ ਸਿੰਘ ਜੀ ਹੋਰਾਂ ਨੂੰ ਯਾਦ ਕਰਦਿਆਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦੱਸਿਆਂ ਕਿ ਸਤਿਕਾਰਯੋਗ ਪ੍ਰਧਾਨ ਜੀ ਗੁਜਰਾਤ ਸਟੇਟ ਦੀ 'ਰੂਹੇ ਰਵਾਂ' ਸਨ, ਉਨ੍ਹਾਂ ਨੂੰ 'ਸ਼ੇਰ-ਏ ਗੁਜਰਾਤ' ਨਾਲ ਵੀ ਯਾਦ ਕੀਤਾ ਜਾ ਰਿਹਾ ਹੈ। ਪ੍ਰਧਾਨ ਜੀ ਦਾ ਰੋਮ-ਰੋਮ ਕੌਮ/ਸਮਾਜ/ਧਰਮ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਦੇ ਤੁਰ ਜਾਣ ਨਾਲ ਕੌਮ/ਸਮਾਜ/ਪਰਿਵਾਰ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਅਕਹਿ ਤੇ ਅਕੱਥ ਘਾਟਾ ਪਿਆ ਹੈ।

ਇਸ ਸਮੇਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵੈਰਾਗਮਈ ਮਤਾ ਪਾਸ ਕੀਤਾ ਗਿਆ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਹੇ ਪਰਮਾਤਮਾ ਵਿਛੁੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਤੇ ਪਿੱਛੇ ਪਰਿਵਾਰ, ਰਿਸ਼ਤੇਦਾਰ, ਸੰਬੰਧੀਆਂ, ਦੋਸਤਾਂ-ਮਿਤਰਾਂ ਤੇ ਪੰਥ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine