ਤੰਬਾਕੂ ਵਿਰੋਧੀ ਦਿਵਸ ਤੇ ਡੀ.ਸੀ.ਸਾਹਿਬ ਨੂੰ ਮੈਮੋਰੰਡਮ

On: 15 June, 2010, By: Press Secretary, Location: Sangrur

ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ, ਪਬੰਧਕ ਕਮੇਟੀਆਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਚੇਤਨਾ ਮਾਰਚ ਦਾ ਆਯੋਜਨ ਸਰਦਾਰ ਲਾਭ ਸਿੰਘ, ਜ਼ੋਨਲ ਪ੍ਰਧਾਨ ਦੀ ਸਰਪ੍ਰਸਤੀ ਹੇਠ ਸਥਾਨ ਗੁ: ਸਿੰਘ ਸਭਾ ਤੋਂ ਇਹ ਮਾਰਚ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਪਹੁੰਚਿਆ। ਮਾਰਚ ਦੌਰਾਨ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਜ਼ੋਨਲ ਸਕੱਤਰ, ਸ੍ਰੀ ਮੋਹਨ ਸ਼ਰਮਾ ਡਾਇਰੈਕਟਰ ਨਸ਼ਾ ਛੁਡਾਊ ਹਸਪਤਾਲ, ਸ੍ਰ: ਹਰਬੰਸ ਸਿੰਘ ਕੁਮਾਰ, ਭੁਪਿੰਦਰ ਸਿੰਘ ਜੋਸੀ, ਸ੍ਰ: ਅਜਮੇਰ ਸਿੰਘ ਯੂਨਿਟ ਪ੍ਰਧਾਨ ਫਤਹਿਗੜ੍ਹ ਧੰਨਾ ਆਦਿ ਨੇ ਸ਼ਹਿਰ ਨਿਵਾਸੀਆਂ ਨੂੰ ਨਾਹਰਿਆਂ ਦੀ ਗੂੰਜ ਵਿੱਚ ਜੋ ਚਰਸ ਤੰਬਾਕੂ ਪੀਂਦੇ ਨੇ ਉਹ ਮੁਰਦਾ ਜੀਵਨ ਜੀਉਂਦੇ ਨੇ, ਨਸ਼ੇ ਛੱਡਣ ਦੀ ਪ੍ਰੇਰਣਾ ਕੀਤੀ। ਉਪਰੰਤ ਸਟੱਡੀ ਸਰਕਲ ਦੇ ਨੁਮਾਇੰਦਿਆਂ ਦੇ ਨਾਲ ਹਰਿੰਦਰਪਾਲ ਸਿੰਘ ਐਮ.ਸੀ., ਸ੍ਰ: ਹਰਭਜਨ ਸਿੰਘ ਜਿਲਾ ਪ੍ਰਧਾਨ, ਸ੍ਰ: ਰਵਿੰਦਰ ਸਿੰਘ ਦਿੜਬਾ, ਸ੍ਰ: ਤੀਰਥ ਸਿੰਘ ਵਿੱਤ ਸਕੱਤਰ, ਸ੍ਰ: ਸਰਬਜੀਤ ਸਿੰਘ ਰੇਖੀ ਸਹਾਰਾ ਫਾਉਡੇਸ਼ਨ ਵਲੋਂ ਡਿਪਟੀ ਕਮਿਸ਼ਨਰ ਸ੍ਰ: ਹਰਕੇਸ਼ ਸਿੰਘ ਸਿੱਧੂ ਨੂੰ ਮੈਮੋਰੰਡਮ ਪੇਸ਼ ਕਰਕੇ ਹੋਏ ਤੰਬਾਕੂ ਵਿਰੋਧੀ ਐਕਟ 2003 ਦੀਆਂ ਧਾਰਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਅੰਤ ਸ੍ਰ: ਹਰਬੰਸ ਸਿੰਘ ਵਲੋਂ ਸਾਰੀਆਂ ਸਹਿਯੋਗੀ ਸੰਸਥਾਵਾਂ ਦਾ ਧੰਨਵਾ ਕੀਤਾ ਗਿਆ। ਇਸ ਕੌਮੇ ਵੱਖ-ਵੱਖ ਸੰਸਥਾਵਾਂ ਦੇ ਆਗੂ ਸ੍ਰ: ਜਗਤਾਰ ਸਿੰਘ ਪ੍ਰਧਾਨ ਗੁ: ਹਰਗੋਬਿੰਦਪੁਰਾ, ਭਾਈ ਮਹਿੰਦਰ ਸਿੰਘ, ਭਾਈ ਸਵਰਨ ਸਿੰਘ ਜੋਸ਼ ਗੁਰਮਤਿ ਗ੍ਰੰਥੀ ਸਭਾ, ਭਾਈ ਚੋਖਾ ਸਿੰਘ ਦੇਹਕਲਾ, ਐਸ.ਐਸ.ਫੂਲ ਨਾਗਰਿਕ ਅਭਿਨੰਦਨ ਮੰਚ, ਸ੍ਰ: ਹਰਨੇਕ ਸਿੰਘ ਗੁਰਦੁਆਰਾ ਸਿੰਘ ਸਭਾ, ਸ੍ਰ: ਦਰਸ਼ਨ ਸਿੰਘ, ਸ੍ਰ: ਗੁਰਵਿੰਦਰ ਸਿੰਘ, ਫਤਹਿਗੜ੍ਹ ਛੰਨਾ, ਭਾਈ ਪਿਆਰਾ ਸਿੰਘ ਪ੍ਰਧਾਨ ਗ੍ਰੰਥੀ ਰਾਗੀ ਸਭਾ ਤੋਂ ਇਲਾਵਾ ਉਪਕਾਰ ਇਸੰਟੀਚਿਊਟ, ਪ੍ਰਿੰਸ ਅਕੈਡਮੀ, ਲਾਈਫ ਗਾਰਡ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine