ਸਟੱਡੀ ਸਰਕਲ ਲੁਧਿਆਣਾ ਨੇ ਮਸੂਰੀ ਵਿਖੇ ਲਗਾਇਆ ਗੁਰਮਤਿ ਸਿੱਖਿਆ ਕੈਂਪ

On: 15 June, 2010, By: Press Secretary, Location: Himachal Pradesh

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਦੀ ਸੂਚਨਾ ਅਨੁਸਾਰ ਜਥੇਬੰਦੀ ਵੱਲੋਂ ਗੁਰੂ ਨਾਨਕ ਫਿਫਥ ਸੈਂਚਰੀ ਸਕੂਲ ਮਸੂਰੀ (ਉਤਰਾਂਚਲ) ਵਿਖੇ ਦੋ ਰੋਜਾ ਗੁਰਮਿਤ ਸਿੱਖਿਆ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਤਵੀਂ ਤੋਂ +੨ ਕਲਾਸਾਂ ਦੇ ਚਾਰ ਸੌ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ''ਦੇਹ ਸ਼ਿਵਾ ਬਰ ਮੋਹਿ ਇਹੈ....'', ਸ਼ਬਦ ਗਾਇਣ ਨਾਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਉਪ੍ਰੰਤ ਪ੍ਰਿੰ: ਐਨ.ਡੀ.ਸਾਹਨੀ ਨੇ ਅਰੰਭਕ ਸ਼ਬਦ ਸਾਂਝੇ ਕਰਦਿਆਂ ਸਟੱਡੀ ਸਰਕਲ ਵੱਲੋਂ ਨੌਜਵਾਨ ਪੀੜੀ ਦੀ ਸੰਭਾਲ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਕੇਂਦਰੀ ਦਫ਼ਤਰ ਲੁਧਿਆਣਾ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਅਤੇ ਵਿਜ਼ਟਿੰਗ ਲੈਕਚਰਾਰ ਸ੍ਰ: ਦਰਸ਼ਨ ਸਿੰਘ ਅਹਿੰਮਦਗੜ੍ਹ ਹੋਰਾਂ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਹਾਜ਼ਰ ਵਿਦਿਆਰਥੀਆਂ ਨੇ ਨਸ਼ੇ ਨਾ ਕਰਨ ਦਾ ਪ੍ਰਣ ਲਿਆ।

ਵਿਦਿਆਰਥੀਆਂ ਨੇ ਇਹ ਵੀ ਪ੍ਰਣ ਕੀਤਾ ਕਿ ਜਦ ਛੁੱਟੀਆਂ ਵਿੱਚ ਜਾਂ ਪੜ੍ਹਾਈ ਪੂਰੀ ਕਰਨ ਉਪਰੰਤ ਪਹਾੜਾਂ ਤੋਂ ਉੱਤਰ ਕੇ ਵਾਪਸ ਆਪਣੇ ਘਰਾਂ ਵਿੱਚ ਜਾਵਾਂਗੇ ਤਾਂ ਅਸੀਂ ਕੁੜੀ ਮਾਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਾਂਗੇ। ਆਪਣੇ ਮਾਪਿਆਂ ਨੂੰ ਕਹਾਂਗੇ ਕਿ ਇਹ ਜ਼ਾਲਮ ਲੋਕ ਹਨ, ਇਨ੍ਹਾਂ ਨੂੰ 'ਫਤਹਿ' ਨਹੀਂ ਬੁਲਾਉਣੀ। ਉਲ੍ਹਾਂ ਕਿਹਾ ਕਿ ਜੇਕਰ ਸਾਡੇ ਆਪਣੇ ਘਰ ਵਿੱਚ ਵੀ ਅਜਿਹਾ ਵਾਪਰਦਾ ਹੈ ਤਾਂ ਅਸੀਂ ਘਰਦਿਆਂ ਨੂੰ ਸਮਝਾਵਾਂਗੇ। ਜੇਕਰ ਉਹ ਨਹੀਂ ਮੰਨੇ ਤਾਂ ਅਸੀਂ ਉਨ੍ਹਾਂ ਨੂੰ ਮਨਾਉਣ ਲਈ ਆਪਣੇ ਦੋਸਤਾਂ ਨਾਲ ਘਰ ਵਿੱਚ ਧਰਨਾ ਲਗਾਵਾਂਗੇ।

ਸਕੂਲ ਦੇ ਡਵਿਨਟੀ ਵਿਭਾਗ ਦੇ ਮੁਖੀ ਗਿਆਨੀ ਗੁਰਵੇਲ ਸਿੰਘ ਹੋਰਾਂ ਪੂਰੇ ਕੈਂਪ ਨੂੰ ਬਾਖੂਬੀ ਢੰਗ ਨਾਲ ਚਲਾਇਆ। ਪੰਜਾਬੀ ਵਿਭਾਗ ਦੇ ਮੁਖੀ ਸ੍ਰ: ਹਰਬੰਸ ਸਿੰਘ ਮਿਊਜ਼ਿਕ ਵਿਭਾਗ ਦੇ ਸ੍ਰ: ਹਰਿੰਦਰ ਸਿੰਘ ਤੇ ਮੈਡਮ ਵਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

ਸਕੂਲ ਹੈਡਮਾਸਟਰ ਮਿ: ਅਨਿਲ ਤਿਵਾੜੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਪ੍ਰਿੰ: ਮੈਡਮ ਨੇ ਮੂਮੈਂਟੋਂ ਦੇ ਕੇ ਸਨਮਾਨਤ ਕੀਤਾ।

ਇਸ ਤੋਂ ਪਹਿਲਾ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਵੀ ਦੋ ਰੋਜਾ ਗੁਰਮਤਿ ਸਿੱਖਿਆ ਕੈਂਪ ਲਗਾਇਆ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine