ਸਟੱਡੀ ਸਰਕਲ ਵਲੋਂ ਆਯੋਜਿਤ ਸਮਰ ਕੈਂਪ ਵਿੱਚ ਸਿਖ ਰਹੇ ਹਨ ਬੱਚੇ ਸ਼ਖਸੀਅਤ ਉਸਾਰੀ ਦੇ ਢੰਗ

On: 11 June, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਦੇ ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ ਅਤੇ ਜ਼ੋਨਲ ਪ੍ਰਧਾਨ ਸ੍ਰ: ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਟੱਡੀ ਸਰਕਲ ਵਲੋਂ ਗਰਮੀਆਂ ਦੀਆਂ ਛੁਟੀਆਂ ਦੌਰਾਨ ਵੱਖ-ਵੱਖ ਸਥਾਨਾਂ ਤੇ ਲਗਾਏ ਜਾ ਰਹੇ ਹਨ ਸਮਰ ਕੈਂਪਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਅਤੇ ਬੱਚੀਆਂ ਹਿੱਸਾ ਲੈ ਰਹੇ ਹਨ। ਇਹਨਾਂ ਕੈਂਪਾਂ ਵਿੱਚ ਤਬਲਾ, ਕੀਰਤਨ, ਗੱਤਕਾ, ਪੇਂਟਿੰਗ ਅਤੇ ਕੁਕਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜੋ ਕਿ ਉਹਨਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਰਹੀ ਹੈ। ਇਹਨਾਂ ਸਮਰ ਕੈਂਪਾਂ ਦਾ ਮਨੋਰਥ ਬੱਚਿਆਂ ਨੂੰ ਗੁਰਬਾਣੀ, ਗੁਰ ਇਤਿਹਾਸ ਨਾਲ ਜੋੜ ਕੇ ਉਹਨਾਂ ਨੂੰ ਵਿੱਚ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਕਰਨਾ ਹੈ।

ਲੁਧਿਆਣਾ ਸ਼ਹਿਰ ਵਿੱਚ ਇਹ ਸਮਰ ਕੈਂਪ ਗੁਰਦੁਆਰਾ ਫੇਜ਼-II, ਦੁੱਗਰੀ, ਗੁਰਦੁਆਰਾ ਮਾਡਲ ਟਾਊਨ, ਗੁਰਦੁਆਰਾ ਕਿਚਲੂ ਨਗਰ, ਗੁਰਦੁਆਰਾ ਭਾਈ ਰਣਧੀਰ ਸਿੰਘ ਨਗਰ-ਈ ਬਲਾਕ, ਗੁਰਦੁਆਰਾ ਪਿੰਡ ਦਾਦ, ਗੁਰਦੁਆਰਾ ਸਰਾਭਾ ਨਗਰ ਵਿਖੇ ਸਵੇਰੇ 8 ਤੋਂ 10 ਵਜੇ ਤੱਕ ਲਗਾਏ ਜਾ ਰਹੇ ਹਨ। ਇਹ ਕੈਂਪ ਲੋਕਲ ਸੰਗਤਾਂ ਦੇ ਸਹਿਯੋਗ ਨਾਲ 15 ਜੂਨ ਤੱਕ ਨਿਰੰਤਰ ਚੱਲਣਗੇ, ਉਪਰੰਤ ਸਮੂੰਹ ਬੱਚਿਆਂ ਨੇ ਸਰਟੀਫਿਕੇਟ ਅਤੇ ਇਨਾਮ ਦਿੱਤੇ ਜਾਣਗੇ।

ਇਹਨਾਂ ਕੈਂਪਾਂ ਦੇ ਸੰਚਾਲਨ ਲਈ ਭਾਈ ਰਣਧੀਰ ਸਿੰਘ ਨਗਰ ਤੋਂ ਸ੍ਰ: ਰਵਿੰਦਰ ਸਿੰਘ, ਦੁਗਰੀ ਤੋਂ ਸ੍ਰ: ਇਕਬਾਲ ਸਿੰਘ, ਮਾਡਲ ਟਾਊਨ ਤੋਂ ਸ੍ਰ: ਹਰਨਾਮ ਸਿੰਘ, ਮਾਡਲ ਹਾਊਸ ਤੋਂ ਸ੍ਰ: ਗੁਰਨਾਮ ਸਿੰਘ, ਕਿਚਲੂ ਨਗਰ ਤੋਂ ਸ੍ਰ: ਪਰਮਜੀਤ ਸਿੰਘ ਕੋ-ਆਰਡੀਨੇਟਰ ਵਜੋਂ ਸੇਵਾ ਨਿਭਾ ਰਹੇ ਹਨ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine