NABARD ਬੈਂਕ ਦੇ ਸਹਿਯੋਗ ਨਾਲ ਪਿੰਡ ਘਮਨੇਵਾਲ ਵਿਖੇ ਸਟੱਡੀ ਸਰਕਲ ਵਲੋਂ ਵਿਸ਼ੇਸ਼ ਸੈਮੀਨਰ

On: 7 June, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ NABARD ਬੈਂਕ ਦੇ ਸਹਿਯੋਗ ਨਾਲ Village Development Program ਤਹਿਤ ਅਡਾਪਟ ਕੀਤੇ ਪਿੰਡ ਘਮਨੇਵਾਲ ਦੇ ਸਰਬਪੱਖੀ ਵਿਕਾਸ ਲਈ ਪਿੰਡ ਘਮਨੇਵਾਲ ਵਿਖੇ ਅੱਜ ਮਿਤੀ 5 ਜੂਨ 2010 ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਅਤੇ ਸਾਂਭ-ਸੰਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਸੋਸ਼ਲ ਇਪਾਵਰਮੈਂਟ ਤੇ ਇਕਨਾਮਿਕ ਡਿਵੈਲਪਮੈਂਟ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਡਾ: ਮਹਿੰਦਰ ਸਿੰਘ ਨੇ ਆਪਣੇ ਭਾਸ਼ਣ ਰਾਹੀਂ NABARD ਬੈਂਕ ਦੀ ਸਕੀਮ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਸਾਉਣੀ ਦੀਆਂ ਫਸਲਾਂ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਜੋਗਿੰਦਰ ਸਿੰਘ ਨੇ ਜਾਣਕਾਰੀ ਮੁਹੱਈਆ ਕਰਵਾਈ। ਡਾ: ਐਸ.ਐਸ.ਸੋਖੀ ਨੇ ਕੰਟਰੈਕਟ ਫਾਰਮਿੰਗ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਇਸ ਸਮੇਂ ਡਾ: ਮਿਹਰਵੰਤ ਸਿੰਘ ਨੇ HIV/AIDS ਅਤੇ ਨਸ਼ਿਆਂ ਸੰਬੰਧੀ ਲਿਟਰੇਚਰ ਅਤੇ ਪੋਸਟਰਾਂ ਰਾਹੀਂ ਸਰੀਰ ਤੇ ਪੈਂਦੇ ਪ੍ਰਭਾਵਾਂ ਬਾਰੇ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਸੈਲਫ ਹੈਲਪ ਗਰੁੱਪ ਦੀਆਂ ਬੀਬੀਆਂ ਸਮੇਤ ਸਰਪੰਚ ਸ੍ਰ: ਮਨਜੀਤ ਸਿੰਘ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਸਮੇਂ ਡਾ: ਜੁਗਿੰਦਰ ਸਿੰਘ, ਡਾ: ਮਹਿੰਦਰ ਸਿੰਘ, ਸ੍ਰ: ਇਕਬਾਲ ਸਿੰਘ, NABARD ਬੈਂਕ ਤੋਂ ਏਰੀਆ ਮੈਨੇਜਰ ਸ੍ਰੀ ਨਲਿਨ, ਡਾ: ਜਸਵੰਤ ਸਿੰਘ ਅਤੇ ਡਾ: ਤੇਜਿੰਦਰਪਾਲ ਸਿਘ ਮੌਜੂਦ ਸਨ। ਪੰਜਾਹ ਤੋਂ ਵੱਧ ਪਿੰਡ ਦੇ ਪਤਵੰਤਿਆਂ ਅਤੇ ਕਿਸਾਨਾਂ ਨੇ ਇਸ ਸੈਮੀਨਾਰ ਵਿੱਚ ਹਾਜ਼ਰ ਹੋ ਕੇ ਲਾਹੇਵੰਧ ਜਾਣਕਾਰੀ ਪ੍ਰਾਪਤ ਕੀਤੀ। ਸੈਲਫ ਹੈਲਪ ਗਰੁੱਪ ਦੀਆਂ ਬੀਬੀਆਂ ਦੁਆਰਾ ਤਿਆਰ ਕੀਤੇ, ਸਿਲਾਈ ਕਢਾਈ ਦੇ ਸਮਾਨ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine