ਪਿੰਡ ਬਹਿਲੂ ਵਿਖੇ ਸਖਸ਼ੀਅਤ ਉਸਾਰੀ ਕੈਂਪ ਆਯੋਜਿਤ

On: 23 May, 2010, By: Press Secretary, Location: Ropar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਨੰਦਪੁਰ ਸਾਹਿਬ ਖੇਤਰ ਵੱਲੋਂ ਗੁਰਦੁਆਰਾ ਬਾਊਲੀ ਸਾਹਿਬ, ਪਿੰਡ ਬਹਿਲੂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਵਿੱਚ 237 ਵਿਦਿਆਰਥੀਆਂ ਨੇ ਹਿੱਸਾ ਲਿਆ।

ਸਮੂਹ ਕੈਂਪਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਉਣ ਦਾ ਪ੍ਰਣ ਲਿਆ। ਕੈਂਪ ਪ੍ਰਿੰਸੀਪਲ ਸ੍ਰ.ਅਵਤਾਰ ਸਿੰਘ ਬਹਿਲੂ ਨੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਯੂਥ ਕਲੱਬ ਅਤੇ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਣ ਕਰਦਿਆਂ ਲਾਗਲੇ ਪਿੰਡ ਵਿੱਚ ਵੀ ਅਜਿਹੀ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੱਤਾ।

ਸਟੱਡੀ ਸਰਕਲ ਦੇ ਚੀਫ ਸਕੱਤਰ ਸ੍ਰ.ਇੰਦਰਪਾਲ ਸਿੰਘ ਅਤੇ ਅਡੀਸ਼ਨਲ ਸਟੱਟ ਸਕੱਤਰ ਸ੍ਰ.ਤੇਜਿੰਦਰ ਸਿੰਘ ਖਿਜ਼ਰਾਬਾਦੀ ਨੇ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਪੁਨਰ ਸੁਰਜੀਤੀ ਲਹਿਰ ਸੰਬੰਧੀ ਜਾਣਕਾਰੀ ਦਿੱਤੀ।ਇਸ ਸਮੇਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ,ਰੋਪੜ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਠੇਕੇਦਾਰ ਗੁਰਨਾਮ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ ਕਿਲਾ ਆਨੰਦਗੜ ਸਾਹਿਬ, ਸ੍ਰ.ਜੰਗ ਸਿੰਘ ਪੱਤਰਕਾਰ ਆਦਿ ਨੇ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਪਿੰਡ ਵੱਲੋਂ ਸ਼ੁਰੂ ਕੀਤੀ ਗਈ ਸਮਾਜ ਸੁਧਾਰਕ ਲਹਿਰ ਦੀ ਸ਼ਲਾਘਾ ਕੀਤੀ।

ਕੈਂਪ ਦੋਰਾਨ ਸਟੱਡੀ ਸਰਕਲ ਦੇ ਰੋਪੜ ਜੋਨ ਦੇ ਪ੍ਰਧਾਨ ਸ੍ਰ.ਕੰਵਲਜੀਤ ਸਿੰਘ ਨੇ ਸਿਹਤ ਸੰਭਾਲ, ਐਡੀਸ਼ਨਲ ਜ਼ੋਨਲ ਸਕੱਤਰ ਸ੍ਰ.ਹਰਮੋਹਿੰਦਰ ਸਿੰਘ ਨੰਗਲ ਨੇ ਕੇਸ ਤੇ ਦਸਤਾਰ, ਸ੍ਰ. ਲਖਵਿੰਦਰ ਸਿੰਘ ਕੋਆਰਡੀਨੇਟਰ ਹਿਮਾਚਲ ਖੇਤਰ ਨੇ ਸਿੱਖ ਧਰਮ ਦੇ ਮੁਢਲੇ ਸਿਧਾਂਤ, ਸ੍ਰ.ਵੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇੰਜੀਨੀਅਰ ਹਰਦੀਪ ਸਿੰਘ ਨੇ ਸਖਸ਼ੀਅਤ ਦਾ ਵਿਕਾਸ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਕੈਂਪ ਦੋਰਾਨ ਦਿਖਾਈ ਗਈ ਫਿਲਮ ਸਰਦਾਰੀ ਅਤੇ ਸ੍ਰ.ਤੇਜਿੰਦਰ ਸਿੰਘ ਖਿਜਰਾਬਾਦੀ ਵੱਲੋਂ ਪੇਸ਼ ਕੀਤਾ ਸਲਾਇਡ ਸ਼ੋਅ ਸਾਕਾ ਸਰਹਿੰਦ ਅਮਿੱਟ ਛਾਪ ਛੱਡ ਗਏ। ਜੋਨਲ ਪ੍ਰਚਾਰ ਸਕੱਤਰ ਸ੍ਰ.ਸੋਮ ਸਿੰਘ ਵਲੋਂ ਸੰਚਾਲਿਤ ਵਿਦਿਆਰਥੀ ਕਵੀ ਦਰਬਾਰ ਅਤੇ ਪ੍ਰਸ਼ਨੋਤਰੀ ਖਿੱਚ ਭਰਭੂਰ ਰਹੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਸੋਹਨ ਸਿੰਘ ਨੇ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦਿਆਂ ਅਜਿਹੇ ਕੈਂਪਾਂ ਦੀ ਲੋੜ ਤੇ ਜੋਰ ਦਿੱਤਾ। ਕੈਂਪਾਂ ਦੀ ਸਫਲਤਾ ਦੀ ਸਲਾਘਾ ਕਰਦਿਆਂ ਅਜਿਹੇ ਕੈਂਪਾਂ ਦੀ ਲੋੜ ਤੇ ਜੋਰ ਦਿੱਤਾ। ਕੈਂਪ ਦੀ ਸਫਲਤਾ ਲਈ ਸ੍ਰ.ਹਰਪ੍ਰੀਤ ਸਿੰਘ, ਡਾ. ਹਰਪਾਲ ਸਿੰਘ, ਸ੍ਰ.ਕੰਵਰਪ੍ਰੀਤ ਸਿੰਘ, ਸ੍ਰ.ਜਸਜੀਤ ਸਿੰਘ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine