ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਦੀ ਅਗਵਾਈ ਵਿੱਚ ਜਥੇਬੰਦੀ ਦੀ ਕੇਂਦਰੀ ਟੀਮ ਗੁਰਦੁਆਰਾ ਸਿੰਘ ਸਭਾ, ਇਮਲੀ ਸਾਹਿਬ ਇੰਦੋਰ (ਮੱਧ ਪ੍ਰਦੇਸ਼) ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਹਿੰਮਦਾਬਾਦ, ਗੁਜਰਾਤ ਵਿਖੇ ਤਿੰਨ-ਤਿੰਨ ਰੋਜਾ ਗੁਰਮਤਿ ਸਿੱਖਿਆ ਕੈਂਪ ਲਗਾ ਕੇ ਵਾਪਸ ਪਰਤੀ ਹੈ।
ਇੰਦੋਰ ਕੈਂਪ ਵਿੱਚ 255 ਵਿਦਿਆਰਥੀ/ਵਿਦਿਆਰਥਣਾਂ ਨੇ ਭਾਗ ਲਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਗੁਰਦੀਪ ਸਿੰਘ ਹੋਰਾਂ ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਸ੍ਰ: ਅਮਰਜੀਤ ਸਿੰਘ ਕਮੇਟੀ ਦੇ ਸੀਨੀਅਰ ਮੈਂਬਰ ਸ੍ਰ: ਹਰਮੀਤ ਸਿੰਘ ਸ੍ਰ: ਰਵਿੰਦਰ ਸਿੰਘ (ਲੰਗਰ ਇੰਚਾਰਜ), ਸ੍ਰ: ਸੁਰਜੀਤ ਸਿੰਘ ਮੈਨੇਜਰ, ਸ੍ਰ: ਮਨਜੀਤ ਸਿੰਘ, ਸ੍ਰ: ਅਵਤਾਰ ਸਿੰਘ ਹੋਰਾਂ ਦੇ ਨਿੱਘੇ ਸਹਿਯੋਗ ਸਦਕਾ ਇੰਦੋਰ ਕੈਂਪ ਸਫਲ ਰਿਹਾ।
ਅਹਿੰਮਦਾਬਾਦ ਕੈਂਪ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਟੇਟ ਪ੍ਰਧਾਨ ਸ੍ਰ: ਪ੍ਰੀਤਮ ਸਿੰਘ, ਮੀਤ ਪ੍ਰਧਾਨ ਸ੍ਰ: ਸਤਨਾਮ ਸਿੰਘ ਪ੍ਰਿੰਸ, ਪ੍ਚਾਰ ਸਕੱਤਰ ਸ੍ਰ: ਵਿਸ਼ਾਲ ਸਿੰਘ, ਸ੍ਰ: ਦਲਜੀਤ ਸਿੰਘ, ਹੈੱਡ ਗ੍ਰੱਥੀ ਸ੍ਰ: ਗੁਰਪ੍ਰੀਤ ਸਿੰਘ, ਡਾ: ਜਸਵਿੰਦਰ ਸਿੰਘ ਤੇ ਹੋਰ ਮੈਂਬਰਾਂ ਤੇ ਸੰਗਤ ਦੇ ਸਹਿਯੋਗ ਸਦਕਾ ਸਫਲ ਰਿਹਾ। ਅਹਿੰਮਦਾਬਾਦ ਕੈਂਪ ਵਿੱਖ ਮੈਡੀਕਲ, ਇੰਜੀਨੀਅਰਿੰਗ, ਆਈ.ਟੀ, ਬੀ.ਬੀ.ਏ., ਐਮ.ਬੀ.ਏ. +1 ਤੇ +2 ਕਲਾਸਾਂ ਦੇ 300 ਵਿਦਿਆਰਥੀ ਤੇ 100 ਮਾਪੇ ਕੁੱਲ 400 ਕੈਂਪਰਜ਼ ਨੇ ਭਾਗ ਲਿਆ।
ਕੇਂਦਰੀ ਦਫ਼ਤਰ ਤੋਂ ਪਹੁੰਚੇ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਤੇ ਮਾ: ਦਰਸ਼ਨ ਸਿੰਘ ਅਹਿੰਮਦਾਬਾਦ ਹੋਰਾਂ ਸਿੱਖ ਧਰਮ, ਪ੍ਰੰਪਰਾਵਾਂ, ਰਹਿਤ ਮਰਯਾਦਾ, ਸੰਸਕਾਰ, ਸਭਿਆਚਾਰ, ਸਿਧਾਂਤ, ਗੁਰ ਇਤਿਹਾਸ, ਸ਼ਹੀਦਾਂ ਦਾ ਇਤਿਹਾਸ, ਬੰਦਾ ਸਿੰਘ ਬਹਾਦਰ ਦਾ ਜੀਵਨ ਇਤਿਹਾਸ ਤੇ ਖਾਲਸਾ ਰਾਜ, ਨਸ਼ੇ, ਭਰੂਣ ਹੱਤਿਆ ਤੇ ਹੋਰ ਵੱਖ-ਵੱਖ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਕੀਤੀ। ਗੁਰਮਤਿ ਕੁਇਜ਼, ਦਸਤਾਰ ਮੁਕਾਬਲੇ, ਕਵਿਤਾ ਮੁਕਾਬਲੇ ਵੀ ਕਰਵਾਏ ਗਏ। ਖੁੱਲ੍ਹੀ ਚਰਚਾ, ਸਵਾਲ-ਜਵਾਬ, ਨਿੱਤਨੇਮ, ਖੇਡ ਪ੍ਰਦਰਸ਼ਨ, ਕਸਰਤ ਤੇ ਗਤਕਾ ਪ੍ਰਦਰਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਰਹੇ। ਇਨ੍ਹਾਂ ਸਰਗਰਮੀਆਂ ਨਾਲ ਦੋਨਾਂ ਕੈਂਪਾਂ ਦਾ ਮਾਹੋਲ ਰੋਚਿਕ ਬਣਿਆ ਰਿਹਾ। ਸਰਬੋਤਮ ਬੰਦਿਆਂ ਨੂੰ ਇਨਾਮ ਵੰਡੇ ਗਏ। ਇਨਾਮ ਵੰਡਣ ਦੀ ਰਸਮ ਯੁਵਕ ਆਗੂ ਸ੍ਰ: ਸਤਵੀਰ ਸਿੰਘ ਹੋਰਾਂ ਅਦਾ ਕੀਤੀ। ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ। ਦੋਨਾਂ ਕੈਂਪਾਂ ਵਿੱਚ ਗੁਰਦੁਆਰਾ ਕਮੇਟੀਆਂ ਵੱਲੋਂ ਲੰਗਰ ਦੀ ਸੇਵਾ ਕਮਾਲ -ਕਮਾਲ ਸੀ।