ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਵਜੀਫਾ ਇਮਤਿਹਾਨ ਆਯੋਜਿਤ

On: 20 May, 2010, By: Press Secretary, Location: Faridkot

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਗੁਰੂ ਸਾਹਿਬਾਨ ਦੇ ਵੰਡ ਛਕਣ ਅਤੇ ਗਰੀਬ ਦਾ ਮੂੰਹ-ਗੁਰੂ ਦੀ ਗੋਲਕ ਦੇ ਉਪਦੇਸ਼ ਨੂੰ ਸਾਕਾਰ ਰੂਪ ਦੇਣ ਦੇ ਉਦੇਸ਼ ਨੂੰ ਸਮਰਪਿਤ ਸਰਬੱਤ ਦਾ ਭਲਾ ਵਜੀਫਾ ਇਮਤਿਹਾਨ ਦਾ ਆਯੋਜਨ ਸੰਗਤ ਸਾਹਿਬ, ਭਾਈ ਫੇਰੂ ਖਾਲਸਾ ਸੀ.ਸੈ. ਸਕੂਲ,ਫ਼ਰੀਦਕੋਟ ਵਿਖੇ ਕੀਤਾ ਗਿਆ। ਇਸ ਇਮਤਿਹਾਨ ਵਿੱਚ 75 ਸਕੂਲਾਂ ਦੇ 350 ਵਿਦਿਆਰਥੀਆਂ ਨੇ ਭਾਗ ਲਿਆ। ਇਸ ਯੋਜਨਾ ਤਹਿਤ ਆਰਥਿਕ ਪੱਖ ਤੋਂ ਲੋੜਵੰਦ ਪਰ ਪੜਾਈ ਵਿੱਚ ਹੁਸ਼ਿਆਰ ਵਿਦਿਆਰਥੀਆਂ ਦੀ ਆਰਥਿਕ ਪੱਖ ਤੋਂ ਮੱਦਦ ਕਰਨ ਲਈ ਵਜੀਫੇ ਦਿੱਤੇ ਜਾਂਦੇ ਹਨ। ਸਾਲ 2009 ਦੋਰਾਨ ਇਸ ਯੋਜਨਾ ਤਹਿਤ 80 ਵਿਦਿਆਰਥੀਆਂ ਨੂੰ 4 ਲੱਖ ਰੁਪਏ ਦੀ ਰਕਮ ਵਜੀਫਿਆਂ ਦੇ ਰੂਪ ਵਿੱਚ ਦਿੱਤੀ ਗਈ ਸੀ। ਇਸ ਸਾਲ ਇਹ ਵਜੀਫੇ 125 ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਇਹ ਸਾਰੇ ਵਜੀਫੇ ਦਾਨੀ ਸੱਜਣਾ ਵਲੋਂ ਆਪਣੀ ਕਿਰਤ ਕਮਾਈ ਕਰਦਿਆਂ ਦਸਵੰਧ ਰੂਪ ਵਿੱਚ ਦਿੱਤੇ ਜਾਂਦੇ ਹਨ। ਇਸ ਮੌਕੇ ਬੋਲਦਿਆਂ ਸ.ਗੁਰਬਚਨ ਸਿੰਘ, ਜੋਨਲ ਪ੍ਰਧਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਗਿਆ ਸਹਿਯੋਗ ਕਈ ਵਿਦਿਆਰਥੀਆਂ ਦੇ ਜੀਵਨ ਲਈ ਆਸ ਦੀ ਕਿਰਨ ਸਾਬਤ ਹੋਵੇਗਾ। ਭਵਿੱਖ ਵਿੱਚ ਇਸ ਯੋਜਨਾ ਤਹਿਤ ਲੋੜਵੰਦ ਵਿਦਿਆਰਥੀਆਂ ਲਈ ਮੁਕਾਬਲੇ ਲਈ ਮੁਫ਼ਤ ਕੋਚਿੰਗ ਕਲਾਸਾਂ ਵੀ ਲਗਾਈਆਂ ਜਾਣਗੀਆਂ ਅਤੇ ਰੋਜਗਾਰ ਮੁਹੱਈਆ ਕਰਵਾਉਣ ਲਈ ਵੀ ਯਤਨ ਕੀਤੇ ਜਾਣਗੇ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine