ਚੰਡੀਗੜ੍ਹ ਜ਼ੋਨ ਵੱਲੋਂ ਗੁਰਬਾਣੀ ਗਾਇਨ, ਕਵਿਤਾ, ਭਾਸਣ ਅਤੇ ਗੁਰਬਾਣੀ ਕੰਠ, ਮੁਕਾਬਲੇ ਕਰਾਏ ਗਏ

On: 11 May, 2010, By: Manjit Singh, Location: Chandigarh

ਮਿਤੀ 7-10 ਮਈ 2010 ਨੂੰ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ, ਚੰਡੀਗੜ੍ਹ ਜ਼ੋਨ ਅਤੇ ਸੱਚ ਖੰਡ ਪਾਲਕੀ ਸਾਹਿਬ ਸੇਵਕ ਜੱਥੇ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸੈਕਟਰ 22-ਡੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦੇ ਗੁਰਬਾਣੀ ਗਾਇਨ, ਕਵਿਤਾ, ਭਾਸਣ ਅਤੇ ਗੁਰਬਾਣੀ ਕੰਠ, ਮੁਕਾਬਲੇ ਕਰਾਏ ਗਏ।ਜਿਸ ਵਿੱਚ ਚੰਡੀਗੜ੍ਹ, ਐਸ.ਏ.ਐਸ. ਨਗਰ ਪੰਚਕੂਲਾ ਅਤੇ ਜੀਰਕਪੁਰ ਤੋਂ ਆਏ 550 ਵਿਦਿਆਰਥੀਆਂ ਨੇ ਹਿੱਸਾ ਲਿਆ।ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤ੍ਰ ਅਤੇ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।ਗੁ.ਸਾਹਿਬ ਵਿਖੇ 10 ਮਈ ਸ਼ਾਮ ਨੂੰ ਕੀਤੇ ਕੀਰਤਨ ਦਰਬਾਰ ਵਿੱਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਸਿੱਕੇ, ਮੋਮੈਂਟੋ ਅਤੇ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ।ਮੁਕਾਬਲਿਆਂ ਦੇ ਜੱਜ ਸਾਹਿਬਾਨਾਂ ਨੂੰ ਸੱਚ ਖੰਡ ਪਾਲਕੀ ਸਾਹਿਬ ਸੇਵਕ ਜੱਥੇ ਵੱਲੋਂ ਆਕਰਸ਼ਕ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸਾਰਾ ਪ੍ਰਬੰਧ ਸ. ਗੁਰਪ੍ਰੀਤ ਸਿੰਘ(ਮਿੰਟਾ) ਬੀਬੀ ਹਰਪ੍ਰੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਨਵਜੋਤ ਕੌਰ, ਸ. ਹਰਪਾਲ ਸਿੰਘ, ਸ.ਸੁਖਚੈਨ ਸਿੰਘ, ਸ. ਕੁਲਦੀਪ ਸਿੰਘ, ਸ.ਗਗਨਪ੍ਰੀਤ ਸਿੰਘ, ਸ. ਦਵਿੰਦਰ ਸਿੰਘ, ਸ.ਮਹਿੰਦਰ ਸਿੰਘ ਅਤੇ ਸ. ਰਵਿੰਦਰ ਸਿੰਘ(ਪ੍ਰਚਾਰ ਸਕੱਤਰ) ਦੀ ਦੇਖ ਰੇਖ ਵਿਚ ਸੰਪੂਰਣ ਹੋਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine