ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਦੇ ਵਾਧੇ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 23 ਤੋਂ 25 ਅਪ੍ਰੈਲ 2010 ਤੱਕ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਸਕੂਲੀ ਵਿਦਿਆਰਥੀਆਂ ਦਾ ਤਿੰਨ ਰੋਜ਼ਾ ਨੈਤਿਕ ਸਿੱਖਿਆ ਕੈਂਪ ਲਗਾਇਆ ਗਿਆ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 105 ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਸੇਸ਼ ਸੱਦੇ ਤੇ ਆਏ ਹੋਏ ਬੀਬੀ ਹਰਪ੍ਰੀਤ ਕੌਰ, ਬੀਬੀ ਰਾਜਵੀਰ ਕੌਰ, ਸ. ਸੁਖਚੈਨ ਸਿੰਘ, ਸ. ਮੋਹਨ ਸਿੰਘ, ਸ. ਹਰਜਿੰਦਰ ਸਿੰਘ, ਬੀਬੀ ਅਮਰਜੀਤ ਕੌਰ, ਸ. ਸੁਰਜੀਤ ਸਿੰਘ, ਆਦਿ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਿਆ।ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਤੇ ਸਲਾਈਡ ਸ਼ੋਅ ਦਿਖਾਏ ਗਏ ਅਤੇ ਯੋਗਆਸਨ ਰਾਹੀਂ ਸਿਹਤ ਦੀ ਸੰਭਾਂਲ ਲਈ ਵਖ-ਵਖ ਗੱਲਾਂ ਤੋਂ ਜਾਣੂ ਕਰਾਇਆ। ਸ. ਹਰਚਰਨਜੀਤ ਸਿੰਘ(ਜ਼ੋਨਲ ਪ੍ਰਧਾਨ)ਨੇ ਵਿਦਿਆਰਥੀਆਂ ਨੂੰ ਜੈਕਾਰਿਆਂ ਦੀ ਗੂੰਜ ਦੇ ਨਾਲ ਸਮਾਜਕ ਬੁਰਿਆਈਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ । ਸ. ਮਨਜੀਤ ਸਿੰਘ (ਜ਼ੋਨਲ ਸਕੱਤਰ)ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਜੀ ਦੇ ਜੀਵਨ ਦੀਆਂ ਸਿੱਖਿਆਂਵਾਂ ਤੋਂ ਜਾਣੂ ਕਰਾਇਆ।ਕੈਂਪ ਦੌਰਾਨ ਨਿੱਤਨੇਮ ਦੀ ਸੇਵਾ ਸ. ਇੰਦਰਜੀਤ ਸਿੰਘ ਅਤੇ ਸ. ਮਹਿੰਦਰ ਸਿੰਘ ਜੀ ਨੇ ਕੀਤੀ । ਕੈਂਪ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਾਏ ਗਏ । ਕੈਂਪ ਦਾ ਸਾਰਾ ਪ੍ਰਬੰਧ ਸ.ਗਗਨਪ੍ਰੀਤ ਸਿੰਘ, ਸ.ਗੁਰਨਾਮ ਸਿੰਘ, ਸ.ਦਲਬੀਰ ਸਿੰਘ, ਬੀਬੀ ਕੁਲਵਿੰਦਰ ਕੌਰ, ਬੀਬੀ ਨਵਜੋਤ ਕੌਰ ਅਤੇ ਸ. ਰਵਿੰਦਰ ਸਿੰਘ (ਪ੍ਰਚਾਰ ਸਕੱਤਰ)ਚੰਡੀਗੜ੍ਹ ਜ਼ੋਨ ਦੀ ਦੇਖ ਰੇਖ ਵਿੱਚ ਹੋਇਆ।