ਲੁਧਿਆਣਾ ਤੇ ਜਗਰਾਂਓ ਵਿਖੇ ਮਨਾਈ ਸਰਹੰਦ ਫਤਹਿ ਸ਼ਤਾਬਦੀ

On: 13 May, 2010, By: Simranjit Singh, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਅਕੈਡਮੀ ਜਗਰਾਂਓ ਵਿਖੇ ਸਰਹੰਦ ਫਤਹਿ ਸ਼ਤਾਬਦੀ ਮਨਾਈ ਗਈ। ਇਸ ਸਮੇਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਇਤਿਹਾਸ, ਸਮਾਣਾ, ਸਢੋਰਾ, ਸਰਹੰਦ, ਮਲੇਰਕੋਟਲਾ ਤੇ ਬਾਬਾ ਜੀ ਦੀਆਂ ਹੋਰ ਜਿੱਤਾਂ ਤੇ ਕਾਤਲਾਂ ਦੀ ਸੁਧਾਈ ਕਰਨ ਬਾਰੇ ਚਾਨਣਾ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਗ੍ਰਿਫਤਾਰੀ, ਦਿੱਲੀ ਦੀਆਂ ਗਲੀਆਂ ਵਿੱਚ ਹਕੂਮਤ ਵੱਲੋਂ ਕੱਢਿਆ ਗਿਆ ਜਲੂਸ ਅਤੇ ਰੌਂਗਟੇ ਖੜੇ ਕਰਨ ਵਾਲੀ ਸ਼ਹਾਦਤ ਦਾ ਜ਼ਿਕਰ ਕੀਤਾ।


ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਬੰਦਾ ਸਿੰਘ ਬਹਾਦਰ ਵੱਲੋਂ ਜਿਮੀਦਾਰਾ ਪ੍ਰਥਾ ਖਤਮ ਕਰਨ, ਜਮੀਨਾਂ ਕਾਮਿਆਂ ਵਿੱਚ ਵੰਡਣ ਵਾਲੇ ਮਹਾਨ ਕਾਰਜਾਂ ਦੀ ਗੱਲ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਸ਼ਖ਼ਸੀਅਤ ਕੋਲੋਂ ਪ੍ਰੇਰਨਾ ਲੈ ਕੇ ਆਪਣੀ ਸ਼ਖ਼ਸੀਅਤ ਬੇਲਾਗ, ਬੇਦਾਗ ਨਿਡਰ, ਸੇਵਾ ਲੂੰ ਸਮਰਪਣ ਭਾਵਨਾ ਵਾਲੀ, ਸਿਧਾਂਤਾਂ ਤੇ ਸਮਝੋਤਾ ਨਾ ਕਰਨ ਵਾਲੀ, ਕੌਮ/ ਸਮਾਜ ਦੀ ਸੇਵਾ ਕਰਨ ਵਾਲੀ, ਬਣਾਉਣ ਦਾ ਸੁਨੇਹਾ ਦਿੱਤਾ।

ਸਕੂਲ ਦੇ ਪ੍ਰਬੰਧਕ ਸ੍ਰ: ਸੁਖਦੇਵ ਸਿੰਘ ਹੋਰਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਅਕੈਡਮੀ ਸਿੱਖੀ ਸਰਮਾਏ ਨਾਲ ਬਣੀ ਹੈ ਤੇ ਇਹ ਅਕੈਡਮੀ ਸਿੱਖੀ ਦੀ ਪ੍ਰਫੁਲਤਾ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।

ਪ੍ਰਿੰ: ਮੋਨਿਕਾ ਬੇਦੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਮੈਡਮ ਹਰਕਿਰਨ ਕੌਰ ਨੇ ਸਟੇਜ ਦਾ ਸੰਚਲਨ ਕੀਤਾ ਤੇ ਹਾਜ਼ਰ ਪ੍ਰਤੀਨਿਧਾਂ ਦਾ ਧੰਨਵਾਦ ਵੀ ਕੀਤਾ।

ਇਸ ਤਰ੍ਹਾਂ ਦੇ ਸਮਾਗਮ ਮਾਲਵਾ ਖਾਲਸਾ ਸੀ: ਸੈਕੰ: ਸਕੂਲ, ਮਾਡਲ ਗ੍ਰਾਮ, ਲੁਧਿਆਣਾ ਅਤੇ ਗੁਰੂ ਨਾਨਕ ਖਾਲਸਾ ਗਰਲਜ਼ ਸੀ: ਸੈਕੰ: ਸਕੂਲ, ਮਾਡਲ ਟਾਊਨ, ਲੁਧਿਆਣਾ ਵਿਖੇ ਵੀ ਕੀਤੇ ਗਏ। ਸ੍ਰ: ਸਲ੍ਹੋਪੁਰੀ ਤੋਂ ਇਲਾਵਾ ਮਾਲਵਾ ਸਕੂਲ ਵਿਖੇ ਪ੍ਰਿੰ: ਖਗੇਸ਼ ਸ਼ਰਮਾ, ਪ੍ਰੋ: ਪਰਮਵੀਰ ਸਿੰਘ ਤੇ ਲੁਧਿਆਣਾ ਜੋਨ ਦੇ ਸਕੱਤਰ ਸ੍ਰ: ਜਸਪਾਲ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਸਕੂਲ ਵਿੱਚ ਪ੍ਰਿੰ: ਰਜਿੰਦਰ ਕੌਰ, ਮੈਡਮ ਰਵਿੰਦਰ ਕੌਰ ਤੇ ਕੇਂਦਰੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਸ੍ਰ: ਕੋਮਲਜੀਤ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਸ੍ਰ: ਰਮਨਜੀਤ ਸਿੰਘ ਪ੍ਰਧਾਨ ਜੀ.ਐਨ.ਆਈ.ਐਮ.ਟੀ., ਮਾਡਲ ਟਾਊਨ ਸਟੱਡੀ ਸਰਕਲ ਯੁਨਿਟ ਵੀ ਹਾਜ਼ਰ ਸਨ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine