ਬਹਾਦਰਗੜ੍ਹ ਵਿਖੇ ਗੁਰਮਤਿ ਸਿੱਖਿਆ ਕੈਂਪ ਆਯੋਜਿਤ

On: 12 May, 2010, By: Simranjit Singh, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵੱਲੋਂ ਸ੍ਰ: ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਗੁਰੂ ਹਰਿਗੋਬਿੰਦ ਖਾਲਸਾ ਸੀ: ਸੈਕੰ: ਸਕੂਲ, ਬਹਾਦਰਗੜ੍ਹ ਵਿਖੇ ਇੱਕ ਰੋਜਾ ਗੁਰਮਤਿ ਸਿੱਖਿਆ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਵਿੱਚ ਕੈਂਪ ਪ੍ਰਿੰਸੀਪਲ ਸ੍ਰ: ਹਰਦੇਵ ਸਿੰਘ ਸੇਖੋਂ ਨੇ ਅੰਤਰ ਰਾਸ਼ਟਰੀ ਮਾਨਤਾ ਪ੍ਰਾਪਤ ਸ੍ਵੈ-ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਅਣਥੱਕ ਸੇਵਾਵਾਂ ਦਾ ਦੇਸ਼-ਵਿਦੇਸ਼ ਵਿੱਚ ਭਰਵੇਂ ਹੁੰਗਾਰੇ ਦਾ ਵਰਨਣ ਕੀਤਾ।

ਇਸ ਸੰਸਥਾਂ ਦੇ ਆਸ ਕਿਰਨ ਪ੍ਰੋਜੈਕਟ ਡਾਇਰੈਕਟਰ ਮਾ: ਦਰਸ਼ਨ ਸਿੰਘ ਨੇ ਸਮਾਜ ਵਿੱਚ ਫੈਲੀਆਂ ਬਿਮਾਰੀਆਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਦੂਰ ਕਰਨ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਚੜ੍ਹਦੀ ਜਵਾਨੀ ਵਿੱਚ ਦਰਪੇਸ਼ ਏਡਜ਼ ਨਸ਼ਿਆਂ ਵਰਗੀਆਂ ਅਨਮਤਾਂ ਤੋਂ ਬਚਣ ਲਈ ਅਤੇ ਆਪਣੀ ਸ਼ਕਤੀ ਉਸਾਰੂ ਪਾਸੇ ਵੱਲ ਲਾਉਣ ਦੇ ਸਾਰਥਕ ਯਤਨਾਂ ਦਾ ਵਰਨਣ ਕੀਤਾ।

ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਸਿੱਖ ਸਭਿਆਚਾਰ, ਪ੍ਰੰਪਰਾਵਾਂ ਅਤੇ ਪ੍ਰੇਰਨਾਵਾਂ ਉਪਰ ਵਿਸਥਾਰਤ ਲੈਕਚਰ ਰਾਹੀਂ ਭਵਿੱਖ ਵਿੱਚ ਲੜਕੀਆਂ ਦੀ ਘੱਟਦੀ ਗਿਣਤੀ ਨੂੰ ਠੱਲ ਪਾਉਣ ਲਈ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਉਨ੍ਹਾਂ ਤੋਂ ਪ੍ਰੱਣ ਕਰਵਾਇਆ ਕਿ ਅਸੀਂ ਇਸ ਅਲਾਮਤ ਖਿਲਾਫ ਲੜਾਈ ਵਿੱਢਾਗੇ। ਕੁੜੀਮਾਰਾਂ ਦਾ ਬਾਈਕਾਟ ਕਰਾਂਗੇ।

ਖੇਤਰੀ ਇੰਚਾਰਜ ਸ੍ਰ: ਹਰਜੀਤ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਅਗਸਤ ਵਿੱਚ ਕਰਵਾਏ ਜਾ ਰਹੇ ਇਮਤਿਹਾਨ ਵਿੱਚ ਭਾਗ ਲੈਣ ਸਬੰਧੀ ਬੱਚਿਆਂ ਦੀ ਵਧੇਰੇ ਸ਼ਮੂਲੀਅਤ ਕਰਨ ਲਈ ਪ੍ਰੇਰਿਆ। ਜ਼ੋਨਲ ਸਕੱਤਰ ਜਸਪਾਲ ਸਿੰਘ ਨੇ ਸਮੁੱਚੇ ਕੈਂਪ ਨੂੰ ਸਮੇਟਦੇ ਹੋਏ ਪਹੁੰਚੇ ਲਗਭਗ 700 ਵਿਦਿਆਰਥੀਆਂ ਜੋ ਗਿਆਰਵੀ, ਬਾਰਵੀਂ ਦੇ ਨੌਜਵਾਨ ਬੱਚੇ-ਬੱਚੀਆਂ ਸਨ ਦਾ ਧੰਨਵਾਦ ਕੀਤਾ, ਤੇ ਭਵਿੱਖ ਵਿੱਚ ਆਦਰਸ਼ਕ ਨਾਗਰਿਕ ਬਣ ਕੇ ਆਪਣੇ ਸਕੂਲ ਅਧਿਆਪਕਾਂ ਤੇ ਦੇਸ਼ ਕੌਮ ਦਾ ਨਾਂ ਰੋਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਸਮੁੱਚੇ ਕੈਂਪ ਦੀ ਕਾਮਯਾਬੀ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਫਤਹਿ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਤੇ ਉਨ੍ਹਾਂ ਦੇ ਜੀਵਨ ਤੇ ਝਾਤ ਪਾਈ ਗਈ। ਅੰਤ ਵਿੱਚ ਬੱਚਿਆਂ ਵੱਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਈ। ਵਿਦਿਆਰਥੀਆ ਅਤੇ ਪ੍ਰਬੰਧਕਾਂ ਨੇ ਵਿਚਾਰ ਵਟਾਂਦਰੇ ਰਾਹੀਂ ਬਹੁਤ ਅਨੰਦ ਮਾਣਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine