ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ ਖੇਤਰ ਵਲੋਂ ਰੂਪਨਗਰ ਜ਼ਿਲੇ ਦੇ ਇਤਿਹਾਸਕ ਪਿੰਡ ਕੋਟਲਾ ਨਿਹੰਗ ਵਿਖੇ ਅਡੀ: ਸਟੇਟ ਸਕੱਤਰ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ, ਜ਼ੋਨਲ ਮੀਤ ਪ੍ਰਧਾਨ ਪ੍ਰਿੰ: ਨਿਰੰਜਨ ਸਿੰਘ, ਐਡੀ: ਜ਼ੋਨਲ ਸਕੱਤਰ ਸ੍ਰ: ਹਰਮੋਹਿੰਦ ਸਿੰਘ ਨੰਗਲ, ਕੁਲਵੀਰ ਸਿੰਘ ਭਿਓਰਾ, ਜ਼ੋਨਲ ਪ੍ਰਚਾਰ ਸਕੱਤਰ ਸ੍ਰ: ਸੋਮ ਸਿੰਘ, ਰੋਪੜ ਯੂਨਿਟ ਦੇ ਪ੍ਰਧਾਨ ਸ੍ਰ: ਚਰਨਜੀਤ ਸਿੰਘ ਅਤੇ ਚਮਕੌਰ ਸਾਹਿਬ ਯੂਨਿਟ, ਸ੍ਰ: ਪਰਮਜੀਤ ਸਿੰਘ ਦੀ ਅਗਵਾਈ ਹੇਠ ਮਿਤੀ 8 ਮਈ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਰੈਲੀ ਕੱਢੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਅ ਪ੍ਰਾਪਤ ਅਤੇ ਸਿੱਖ ਇਤਿਹਾਸ ਵਿੱਚ ਨਿਵੇਕਲਾ ਸਥਾਨ ਪ੍ਰਾਪਤ ਗੁਰ: ਸ੍ਰੀ ਭੱਠਾ ਸਾਹਿਬ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ, ਗੁ: ਦੇ ਮੈਨੇਜਰ ਸ੍ਰ: ਕਰਮ ਸਿੰਘ, ਐਡਵੋਕੇਟ ਸੂਰਜਪਾਲ ਸਿੰਘ ਨੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ। ਇਸ ਰੈਲੀ ਵਿੱਚ ਰੋਪੜ, ਬੇਲਾ, ਚਮਕੌਰ ਸਾਹਿਬ, ਬਹਿਰਾਮਪੁਰ ਬੇਟ ਅਤੇ ਮੀਆਂ ਪੁਰ ਖੇਤਰਾਂ ਦੇ ੨੬ ਸਕੂਲਾਂ ਦੇ ੨੦੦ ਵਿਦਿਆਰਥੀਆਂ ਨੇ ਹਿੱਸਾ ਲਿਆ। ਪਿੰਡ ਦੀਆਂ ਗਲੀਆਂ ਵਿੱਚ ਨਸ਼ੇ, ਭਰੂਣ ਹੱਤਿਆ ਅਤੇ ਹੋਰਨਾਂ ਸਮਾਜਿਕ ਕੁਰੀਤੀਆਂ ਵਿਰੁੱਧ ਨਾਹਰੇ ਮਾਰਦੇ ਸਮਾਜ ਨੂੰ ਇਹਨਾਂ ਕੁਰੀਤੀਆਂ ਨੂੰ ਤਿਆਗਣ ਦਾ ਸੱਦਾ ਦੇ ਰਹੇ ਸਨ। ਪਿੰਡ ਦੇ ਗੁ: ਬਾਬਾ ਜੋਰਾਵਰ ਸਿੰਘ ਦੇ ਪ੍ਰਬੰਧਕਾਂ ਸ੍ਰ: ਤਰਲੋਚਨ ਸਿੰਘ, ਸ੍ਰ: ਇਕਬਾਲ ਸਿੰਘ ਅਤੇ ਸ਼ੇਰੇ ਪੰਜਾਬ ਵੈਲਫੇਅਰ ਕਲੱਬ ਦੇ ਪ੍ਰਧਾਨ ਸ੍ਰ: ਜਸਵਿੰਦਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ ਸਮੂਹ ਮੈਂਬਰਾਂ ਵਿਦਿਆਰਥੀਆਂ ਦੀ ਸੇਵਾ ਕੀਤੀ।