ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸ਼ਾਨਦਾਰ ਗਤਕਾ ਸ਼ੋਅ ਅਤੇ ਦਸਾਤਰ ਮੁਕਾਲਬਾ ਸੰਪੰਨ

On: 5 May, 2010, By: Press Secretary, Location: Muktsar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀ ਵਰਗ ਵਿੱਚ ਆਪਣੇ ਅਮੀਰ ਵਿਰਸੇ ਸਭਿਆਚਾਰ ਨਾਲ ਜੋੜਨ ਲਈ ਵੱਖ-ਵੱਖ ਉਪਰਾਲੇ ਕਰਦਾ ਆ ਰਿਹਾ ਹੈ। ਇਹਨਾਂ ਉਦੇਸ਼ਾਂ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਸ਼ਹਿਰ ਦੀਆਂ ਸਮੂੰਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ੩੦੦ ਸਾਲਾ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸ਼ਬਦ ਦਸਤਾਰ ਮੁਕਾਬਲੇ ਅਤੇ ਗਤਕਾ ਮੁਕਾਬਲੇ ਕਰਵਾਏ ਗਏ ਇਸ ਸਮਾਗਮ ਵਿੱਚ ਦਸਤਾਰ ਮੁਕਾਬਲੇ ਤਹਿਤ ਵੱਖ-ਵੱਖ ਸਕੂਲਾਂ, ਕਾਲਜਾਂ ਦੇ ੫੦ ਵਿਦਿਆਰਥੀਆਂ ਨੇ ਭਾਗ ਲਿਆ ਅਤੇ ੬ ਗਤਕੇ ਦੀਆਂ ਵੱਖ-ਵੱਖ ਟੀਮਾਂ ਦੁਆਰਾ ਗਤਕੇ ਦਾ ਸ਼ਾਨਦਾਰ ਅਤੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਗਿਆ। ਇਨਾਮ ਵੰਡ ਦੀ ਰਸਮ ਵਿੱਚ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਮੈਂਬਰ ਜਥੇਦਾਰ ਸਰੂਪ ਸਿੰਘ, ਹੀਰਾ ਸਿੰਘ ਚੜ੍ਹੇਵਾਨ, ਕਰਨੈਲ ਸਿੰਘ ਕਾਨੂੰਗੋ, ਪ੍ਰੋ: ਮਹਿਲ ਸਿੰਘ, ਮੈਨੇਜ ਕਰਨ ਸਿੰਘ, ਸੁਮੇਰ ਸਿੰਘ ਮੀਤ ਮੈਨੇਜਰ, ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ਼ਾਮਲ ਹੋਏ। ਦਸਤਾਰ ਮੁਕਾਬਲੇ ਲਈ ਜੱਜ ਸਾਹਿਬਾਨਾਂ ਦੀ ਭੂਮਿਕਾ ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਮਲੋਟ, ਭਾਈ ਤਰਲੋਚਨ ਸਿੰਘ, ਗਤਕੇ ਦੀ ਜੱਜਮੈਂਟ ਦੀ ਸੇਵਾ ਭਾਈ ਨਿਰਵੈਰ ਸਿੰਘ ਖਾਲਸਾ ਤੇ ਗੁਰਵਿੰਦਰ ਸਿੰਘ ਨੇ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਖੇਤਰੀ ਸਕੱਤਰ ਪਰਮਿੰਦਰ ਸਿੰਘ ਅਤੇ ਪ੍ਰੋਗਰਾਮ ਕੋਆਰਡੀਨੇਟਰ ਇੰਜ: ਗੁਰਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਵੀਰ ਕਲਗੀਧਰ ਗਤਕਾ ਸੁਸਾਇਟੀ ਜੈਤੋਂ ਵੱਲੋਂ ਪੁਰਾਤਨ ਸ਼ਸ਼ਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਗਤਕੇ ਮੁਕਾਬਲੇ ਵਿੱਚ ਪਹਿਲਾ ਸਥਾਨ ਬਾਬਾ ਜਰਨੈਲ ਸਿੰਘ, ਦੂਸਰਾ ਵੀਰ ਕਲਗੀਧਾਰ ਗੱਤਕਾ ਸੁਸਾਇਟੀ ਜੈਤੋ, ਤੀਸਰਾ ਸਥਾਨ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਨੇ ਪ੍ਰਾਪਤ ਕੀਤਾ। ਦਸਤਾਰ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਜੂਨੀਅਰ ਗਰੁੱਪ ਵਿਚੋਂ ਸ੍ਰ: ਸਤਨਾਮ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਮੁਕਤਸਰ ਨੇ ਦੂਸਰਾ ਅਤੇ ਉਪਨੀਤ ਸਿੰਘ ਕੋਟਕਪੂਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵੀਰਦਵਿੰਦਰ ਸਿੰਘ ਅਕਾਲ ਅਕੈਡਮੀ ਮੁਕਤਸਰ ਨੂੰ ਗੁਰਮਤਿ ਜਾਣਕਾਰੀ ਇਨਾਮ ਤਕਸੀਮ ਕੀਤਾ ਗਿਆ। ਸੀਨੀਅਰ ਗਰੁੱਪ ਵਿਚੋਂ ਹਰਪ੍ਰੀਤ ਸਿੰਘ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਅਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਦੁਮਾਲਾ ਸਜਾਉਣ ਮੁਕਾਬਲੇ ਵਿਚੋਂ ਦਵਿੰਦਰ ਕੌਰ ਨੇ ਪਹਿਲਾ, ਕਰਨਬੀਰ ਸਿੰਘ ਨੇ ਦੂਸਰਾ ਅਤੇ ਰਣਬੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine