ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਖੇਤਰ ਮੁਕਤਸਰ ਵੱਲੋਂ ਨੇੜਲੇ ਪਿੰਡ ਰੁਪਾਣਾ ਵਿਖੇ ੩੦੦ ਸਾਲਾ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸ਼ਬਦ ਗੁਰੂ ਸਮਾਗਮ ਕਰਵਾਇਆ ਗਿਆ। ਭਾਈ ਹਰਦੇਵ ਸਿੰਘ ਦੋਧੀ ਅਤੇ ਰੁਪਾਣਾ ਜਨ ਸਹਾਰਾ ਕਲੱਬ ਦੇ ਸਮੂੰਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਪਿੰਡ ਰੁਪਾਣਾ ਅਤੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਨੇ ਵੱਘ ਚੜ੍ਹ ਕੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਿਸ਼ਕਾਮ ਕੀਰਤਨੀ ਮੈਂਬਰ ਰਣਜੀਤ ਸਿੰਘ, ਬੀਬੀ ਸੰਦੀਪ ਕੌਰ, ਭਾਈ ਗਗਨਦੀਪ ਸਿੰਘ ਕੀਰਤਨ ਇੰਚਾਰਜ, ਵੀਰ ਇੰਦਰਪ੍ਰੀਤ ਸਿੰਘ, ਵੀਰ ਇਕਉਂਕਾਰ ਸਿੰਘ, ਵੀਰ ਜਸਦੀਪ ਸਿੰਘ ਵੱਲੋਂ ਰਸਭਿੰਨੀ ਅਵਾਜ਼ ਵਿੱਚ ਕੀਰਤਨ ਦੁਆਰਾ ਕੀਤੀ ਗਈ। ਸਟੱਡੀ ਸਰਕਲ ਦੇ ਵਿਦਿਆਰਥੀ ਵਿੰਗ ਦੇ ਕੋਆਰਡੀਨੇਟਰ ਇੰਜ: ਗੁਰਪ੍ਰੀਤ ਸਿੰਘ ਨੇ ਆਈ ਹੋਈ ਸਾਰੀ ਸੰਗਤ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਨੂੰ ਸਾਡੇ ਮਹਾਨ ਸ਼ਹੀਦਾਂ, ਯੋਧਿਆਂ ਅਤੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਜੀਵਨ ਜਾਂਚ, ਕੁਰਬਾਨੀ, ਸਿਦਕ ਅਤੇ ਸਮਾਜ ਉਸਾਰੀ ਲਈ ਪਾਏ ਯੋਗਦਾਨ ਤੋਂ ਸੇਧ ਲੈਣੀ ਚਾਹੀਦੀ ਹੈ। ਉਪਰੰਤ ਸਟੱਡੀ ਸਰਕਲ ਦੇ ਨੌਜੁਆਨ ਪ੍ਰਚਾਰਕ ਭਾਈ ਸਤਨਾਮ ਸਿੰਘ ਚੰਦੜ੍ਹ ਨੇ ਆਈ ਹੋਈ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਵਰਗੇ ਗੁਣਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ ਜਿਸ ਕਰਕੇ ਸਾਡੇ ਆਪਸੀ ਸਮਾਜਿਕ ਰਿਸ਼ਤੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸਾਡੇ ਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੁਦ ਅਨਮੋਲ ਖਜ਼ਾਨਾ ਹੈ ਜੋ ਸਾਨੂੰ ਜੀਵਨ ਦੇ ਹਰ ਪੱਖ ਤੇ ਰੋਸ਼ਨੀ ਦਿੰਦਾ ਰਹੇਗਾ। ਇਸ ਗਿਆਨ ਰੂਪੀ ਖਜ਼ਾਨੇ ਨੂੰ ਸਮਝਣ ਦੀ ਅੱਜ ਬੜੀ ਵੱਡੀ ਲੋੜ ਹੈ। ਇਸ ਤੋਂ ਬਾਅਦ ਸਟੱਡੀ ਸਰਕਲ ਵੱਲੋ ਐਲ.ਸੀ.ਡੀ.ਪ੍ਰੋਜੈਕਟਰ ਰਾਹੀਂ ਇਤਿਹਾਸਿਕ ਸਲਾਈਡ ਸ਼ੋਅ ਸਿੱਖੀ ਦੀ ਦਾਸਤਾਂ ਵੀ ਦਿਖਾਇਆ ਗਿਆ। ਇਸ ਸਲਾਈਡ ਸ਼ੋਅ ਰਾਹੀਂ ਇਤਿਹਾਸ ਵਿੱਚ ਹੋਈਆਂ ਵੱਖ-ਵੱਖ ਕੁਰਬਾਨੀਆਂ/ਸ਼ਹਾਦਤਾਂ ਨੂੰ ਸਲਾਈਡਾਂ ਰਾਹੀਂ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਨਿਸ਼ਾਨ ਅਕੈਡਮੀ ਔਲਖ ਦੇ ਬੱਚਿਆਂ ਵੱਲੋਂ ਧਾਰਿਮਕ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੰਤ ਵਿੱਚ ਸਟੱਡੀ ਸਰਕਲ ਦੇ ਖੇਤਰੀ ਸਕੱਤਰ ਪਰਮਿੰਦਰ ਸਿੰਘ ਵੱਲੋਂ ਰੁਪਾਣਾ ਜਨ ਸਹਾਰਾ ਕਲੱਬ ਅਤੇ ਆਈ ਹੋਰ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਧੀਰ, ਕੁਲਦੀਪ ਸਿੰਘ ਆਰੇ ਵਾਂਲੇ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਜੋਗਾ ਸਿੰਘ, ਪ੍ਰਭਜੋਤ ਸਿੰਘ, ਹਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।