ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਦੀ ਉੱਤਰੀ ਖੇਤਰ ਦੀ ਤਿੰਨ ਰੋਜਾ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਗੁਰਦੁਆਰਾ ਬਿਭੌਰ ਸਾਹਿਬ, ਨੰਗਲ ਵਿਖੇ ਲਗਾਈ ਗਈ ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ 200 ਕਾਰਜਕਰਤਾਵਾਂ ਨੇ ਭਾਗ ਲਿਆ।
ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਸਮੂੰਹ ਡੈਲੀਗੇਟਸ ਨੂੰ ਸੇਵਾ ਕਾਰਜਾਂ ਨੂੰ ਸਮਰਪਤ ਹੋ ਕੇ ਚੰਗੀਆਂ ਕਾਰਜਗੁਜਾਰੀਆਂ ਦਿਖਾਉਣ ਲਈ ਵਧਾਈ ਦਿੱਤੀ। ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਤੁਸੀਂ ਆਪਣੇ ਕਾਰੋਬਾਰ ਕਰਦੇ ਹੋਏ, ਪਰਿਵਾਰ ਸੰਭਾਲਦੇ ਹੋਏ ਸੇਵਾ ਕਾਰਜਾਂ ਲਈ ਸਮਾਂ ਕੱਢਦੇ ਹੋ ਵਾਹਿਗੁਰੂ ਤੁਹਾਨੂੰ ਮੌੜਵੇਂ ਰੂਪ ਵਿੱਚ ਖੁਸ਼ੀਆਂ, ਖੇੜੇ, ਚੜ੍ਹਦੀ ਕਲਾ, ਹਰਿ ਮੈਦਾਨੈ ਫਤਹਿਯਾਦੀ ਬਖਸ਼ਿਸ਼ ਕਰਨਗੇ।
ਪੰਜਾਬ ਸਟੇਟ ਦੇ ਛਿਮਾਹੀ ਕਾਰਜਾਂ ਦਾ ਲੇਖਾ-ਜੋਖਾ ਪੰਜਾਬ ਸਟੇਟ ਸਕੱਤਰ ਡਾ: ਲਖਵਿੰਦਰ ਸਿੰਘ ਹੋਰਾਂ ਕੀਤਾ, ਹਰਿਆਣਾ ਸਟੇਟ ਦੇ ਸ੍ਰ: ਅਜਿੰਦਰਪਾਲ ਸਿੰਘ, ਦਿੱਲੀ ਦੇ ਸ੍ਰ: ਰਾਜਵਿੰਦਰ ਸਿੰਘ, ਜੰਮੂ ਕਸ਼ਮੀਰ ਦੇ ਸ੍ਰ: ਮਨੀਤ ਸਿੰਘ ਹੋਰਾਂ ਆਪਣੇ-ਆਪਣੇ ਸਟੇਟ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਕੀਤਾ। ਸਾਬਕਾ ਚੀਫ਼ ਆਰਗੇਨਾਈਜ਼ਰ ਸ੍ਰ: ਪ੍ਰਤਾਪ ਸਿੰਘ ਹੋਰਾਂ ਸਮੂੰਹ ਡੈਲੀਗੇਟਾਂ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ।
ਐਡੀਸ਼ਨਲ ਸਟੇਟ ਸਕੱਤਰ ਪੰਜਾਬ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਹੋਰਾਂ ਜਥੇਬੰਦਕ ਵਿਧੀ ਵਿਊਂਤ ਸਾਂਝੀ ਕੀਤੀ। ਜਿਸ ਦਾ ਸਾਰ-ਵਿਸਥਾਰ ਕਰਦਿਆਂ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਜਤਿੰਦਰਪਾਲ ਸਿੰਘ ਹੋਰਾਂ ਕਿਹਾ ਕਿ ਜਥੇਬੰਦੀ ਦਾ ਸੰਵਿਧਾਨ, ਵਿਧੀ ਵਿਊਂਤ ਤੇ 37 ਸਾਲਾਂ ਵਿੱਚ ਸਥਾਪਤ ਕੀਤੀਆਂ ਪ੍ਰੰਪਰਾਵਾਂ ਨੂੰ ਸਾਨੂੰ ਹਰ ਵੇਲੇ ਹਿਰਦੇ ਵਿੱਚ ਵਸਾ ਕੇ ਤੇ ਧਿਆਨ ਗੋਚਰੇ ਰੱਖ ਕੇ ਸਾਰੇ ਕਾਰਜ ਕਰਨੇ ਚਾਹੀਦੇ ਹਨ।
ਸਮਕਾਲੀ ਪ੍ਰਸਥਿਤੀਆਂ ਤੇ ਹਾਲਾਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਐਡੀ: ਸਟੇਟ ਸਕੱਤਰ ਡਾ: ਅਵੀਨਿੰਦਰਪਾਲ ਸਿੰਘ ਹੋਰਾਂ ਵਿਚਾਰ ਸਾਂਝੇ ਕੀਤੇ। ਜਿਸ ਦਾ ਵਿਸਥਾਰ ਸ੍ਰ: ਗੁਰਮੀਤ ਸਿੰਘ ਮੈਂਬਰ ਸੁਪਰੀਮ ਕੌਂਸਲ ਹੋਰਾਂ ਕੀਤਾ। ਜਥੇਬੰਦਕ ਸੋਚਾਂ ਤੇ ਸੇਧਾਂ ਦੀ ਗੱਲ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਕੀਤੀ। ਯੂ.ਕੇ. ਤੋਂ ਆਏ ਮੈਂਬਰ ਸੁਪਰੀਮ ਕੌਂਸਲ ਸ੍ਰ: ਸਚਦੇਵ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ ਯੋਜਨਾ ਤੇ ਵਿਕਾਸ ਸ੍ਰ: ਪ੍ਰਿਥੀ ਸਿੰਘ ਖਾਲਸਾ, ਮੈਂਬਰ ਸੁਪਰੀਮ ਕੌਂਸਲ ਡਾ: ਹਰੀ ਸਿੰਘ ਜਾਚਕ, ਸ੍ਰ: ਹਰਚਰਨਜੀਤ ਸਿੰਘ, ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਬੀਬੀ ਕੰਵਲਜੀਤ ਕੌਰ, ਸ੍ਰ: ਪ੍ਰੀਤਮ ਸਿੰਘ, ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪਰੀ, ਕਾਰਜਸ਼ਾਲਾ ਕਨਵੀਨਰ, ਡਾ: ਮਨਮੋਹਨਜੀਤ ਸਿੰਘ, ਸ੍ਰ: ਨਰਿੰਦਰਪਾਲ ਸਿੰਘ ਫਿਰੋਜ਼ਪੁਰ ਹੋਰਾਂ ਵੀ ਜਥੇਬੰਦਕ ਸੇਧਾਂ ਦਿੱਤੀਆਂ। ਸਮੂੰਹ ਜ਼ੋਨਲ ਸਕੱਤਰ, ਪ੍ਰਧਾਨ ਸਾਹਿਬਾਨ ਨੇ ਖੁੱਲੀ ਚਰਚਾ ਵਿੱਚ ਭਾਗ ਲਿਆ।
ਸਵੇਰ-ਸ਼ਾਮ ਦੇ ਨਿੱਤਨੇਮ, ਕੀਰਤਨ, ਕਥਾ, ਖੇਡਾਂ, ਕਸਰਤ ਆਦਿ ਸੈਸ਼ਨ ਬਹੁਤ ਪ੍ਰਭਾਵਸ਼ਾਲੀ ਰਹੇ।