ਮਾਲਵਾ ਬਹੁ-ਤਕਨੀਕੀ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ, ਸਰਵਪੱਖੀ ਸ਼ਖਸੀਅਤ ਉਸਾਰੀ ਅਤੇ ਨਸ਼ਾ-ਰਹਿਤ ਸਮਾਜ ਦੀ ਸਿਰਜਣਾ ਦੇ ਉਪਰਾਲੇ ਵਜੋ ਚਾਰ (੪) ਰੋਜ਼ਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ ੨੦੦ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ: ਕਰਮਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ੧ ਅਪੈ੍ਰਲ ੨੦੧੦ (ਸ਼ਾਮ) ਤੋਂ ਹੋਈ। ੨ ਅਪ੍ਰੈਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਪੇਸ਼ ਕਰਕੇ ਰਸਮੀਂ ਸ਼ੁਰੂਆਤ ਕੀਤੀ ਗਈ। ਇਸ ਵਿੱਚ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਸ੍ਰ: ਉਂਕਾਰ ਸਿੰਘ ਟਿਵਾਣਾ, ਡਾ: ਅਵਨਿੰਦਰਪਾਲ ਸਿੰਘ, ਸ੍ਰ: ਗੁਰਪ੍ਰੀਤ ਸਿੰਘ ਕਾਨਿਆਂਵਾਲੀ, ਡਾ: ਮਨਦੀਪ ਸਿੰਘ ਅਬੋਹਰ, ਸ੍ਰ: ਗੁਰਪ੍ਰੀਤ ਸਿੰਘ ਮੁਕਤਸਰ, ਇੰਜੀ.ਬਲਰਾਮ ਦਾਸ, ਇੰਜੀ. ਇਸ਼ਪ੍ਰੀਤ ਸਿੰਘ ਨੇ ਨਿਭਾਈ। ੩ ਅਪ੍ਰੈਲ ਨੂੰ ਡਾ: ਹਰਪਾਲ ਸਿੰਘ ਪਨੂੰ, ਮੁਖੀ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਨਾਲ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ੪ ਅਪ੍ਰੈਲ ਨੂੰ ਵਿਦਾਇਗੀ ਸੈਸ਼ਨ ਵਿੱਚ ਆਦੇਸ਼ ਇੰਜੀ. ਕਾਲਜ ਦੇ ਪ੍ਰਿੰਸੀਪਲ ਡਾ: ਸੁਰਜੀਤ ਸਿੰਘ ਭੱਟੀ, ਸ੍ਰ: ਜਗਦੀਪ ਸਿੰਘ ਫਰੀਦਕੋਟ, ਪ੍ਰੋ: ਮਨਿੰਦਰ ਸਿੰਘ, ਡਾ: ਅਵਨਿੰਦਰਪਾਲ ਸਿੰਘ, ਸ੍ਰ: ਉਂਕਾਰ ਸਿੰਘ ਟਿਵਾਣਾ ਆਦਿ ਹਾਜ਼ਰ ਸਨ। ਇਹਨਾਂ ਸਭ ਦਾ ਕੈਂਪ ਨੂੰ ਸਫਲ ਬਣਾਉਣ ਲਈ ਵਡਮੁੱਲਾ ਯੋਗਦਾਨ ਰਿਹਾ। ਇਸ ਸਮੇਂ ਇਸ ਕੈਂਪ ਨੂੰ ਸਫਲ ਬਣਾਉਣ ਵਾਸਤੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਕੈਂਪ ਦੌਰਾਨ ਕੀਰਤਨ, ਗੁਰਬਾਣੀ ਵਿਚਾਰ, ਇਤਿਹਾਸਿਕ ਫਿਲਮਾਂ, ਸਲਾਈਡ ਸ਼ੋਅ, ਗਰੁੱਪ ਡਿਸਕਸ਼ਨ, ਗਤਕਾ, ਕੁਇਜ਼ ਮੁਕਾਬਲੇ ਆਦਿ ਨਾਲ ਵਿਦਿਆਰਥੀਆਂ ਨੂੰ ਸ਼ਖਸੀਅਤ ਉਸਾਰੀ ਲਈ ਪ੍ਰੇਰਿਆ ਗਿਆ। ਕੈਂਪ ਦੇ ਅਖੀਰਲੇ ਦਿਨ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮੇਂ ਗੋਰਾ ਰਾਮ ਸ਼ਰਮਾ, ਅਮਰੀਕ ਸਿੰਘ, ਧੀਰਜਪਾਲ ਸੋਨੀ, ਹਰਵਿੰਦਰਪਾਲ ਸਿੰਘ ਬਰਾੜ, ਹਰਕੀਰਤ ਸਿੰਘ, ਵਿਕਰਮਜੀਤ ਸਿੰਘ, ਪਰਮਿੰਦਰ ਸਿੰਘ, ਮੈਡਮ ਅੰਮ੍ਰਿਤਪਾਲ ਕੌਰ, ਪਰਦਮਨ ਸਿੰਘ, ਜਸਪਾਲ ਸਿੰਘ, ਗੁਰਸੇਵਕ ਸਿੰਘ, ਕਮਲਜੀਤ ਸਿੰਘ ਅਤੇ ਧਰਮਿੰਦਰ ਸਿੰਘ ਹਾਜ਼ਰ ਸਨ।