ਸਿਲਾਈ ਕੇਂਦਰ ਦਾ ਹੋਇਆ ਇਨਾਮ ਵੰਡ ਸਮਾਰੋਹ

On: 18 April, 2010, By: Press Secretary, Location: Sangrur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਿਹਤ ਅਤੇ ਸਮਾਜਿਕ ਸੇਵਾਵਾਂ ਡਾਇਰੈਕਟੋਰੇਟ ਅਧੀਨ ਅਤੇ ਸੰਗਰੂਰ ਜ਼ੋਨ ਦੇ ਪਿੰਡ ਦੁੱਗਾਂ ਵਿਖੇ ਸਥਾਪਿਤ ਕੀਤੇ ਗਏ ਬੇਬੇ ਨਾਨਕੀ ਸਿਲਾਈ ਸੈਂਟਰ ਦਾ ਇਨਾਮ ਵੰਡ ਸਮਾਗਮ ਗੁਰਦੁਆਰਾ ਰਤਨਸਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ: ਹਰਕੇਸ਼ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਸੰਗਰੂਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਨਾਲ ਮਿਸਿਜ਼ ਮੀਤਜੋਗਿੰਦਰ ਕੌਰ ਸਿੱਧੂ ਚੇਅਰਮੈਨ ਰੈਡ-ਕਰਾਸ, ਸ੍ਰ: ਹਰਭਜਨ ਸਿੰਘ ਚੇਅਰਮੈਨ ਬਲਾਕ ਸੰਮਤੀ, ਸ੍ਰ: ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ, ਸ੍ਰ: ਗੁਰਜੰਟ ਸਿੰਘ ਸਕੱਤਰ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਵਿਸ਼ੇ ਸ਼ ਤੌਰ ਤੇ ਸ਼ਾਮਲ ਹੋਏ।

ਸਮਾਗਮ ਦਾ ਅਰੰਭ ਦੇਹਿ ਸਿਵਾ ਬਰਿ ਮੋਹਿ ਇਹੈ ਦੇ ਸ਼ਬਦ ਨਾਲ ਕੀਤਾ ਗਿਆ। ਸ੍ਰ: ਲਾਭ ਸਿੰਘ ਜੋਧ ਪ੍ਰਧਾਨ ਨ ੇਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਟੱਡੀ ਸਰਕਲ ਦੀਆਂ ਨੀਤੀਆਂ ਅਤੇ ਉਦੇਸ਼ ਬਾਰੇ ਦੱਸਿਆ ਜਦੋਂ ਕਿ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਜ਼ੋਨਲ ਸਕੱਤਰ ਅਤੇ ਜੁਆਇੰਟ ਡਾਇਰੈਕਟਰ ਨੇ ਸਿਹਤ ਅਤੇ ਸਮਾਜਿਕ ਸੇਵਾਵਾਂ ਡਾਇਰੈਕਟੋਰੇਟ ਵੱਲੋਂ ਪੇਂਡੂ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਅਜਿਹੀਆਂ ਸਮਾਜਿਕ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਪਰੰਤ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਸਿਲਾਈ ਸੈਂਟਰ ਦੀ ਅਧਿਆਪਕ ਇੰਚਾਰਜ ਪਰਮਜੀਤ ਕੌਰ ਨੇ ਕੋਰਸ ਦੌਰਾਨ ਸਿਲਾਈ ਕਢਾਈ ਅਤੇ ਪੇਂਟਿੰਗ ਦੀ ਦਿੱਤੀ ਸਿਖਲਾਈ ਬਾਰੇ ਦੱਸਦੇ ਹੋਏ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਤੇ ਸ੍ਰ: ਅਜਮੇਰ ਸਿੰਘ ਕੋ-ਆਰਡੀਨੇਟਰ ਦੁਆਰਾ ਕੀਤੇ ਸਟੇਜ ਸੰਚਾਲਨ ਦੌਰਾਨ ਸਿੱਖਿਆਰਥਣਾਂ ਵੱਲੋਂ ਸ਼ਾਨਦਾਰ ਧਾਰਿਮਕ ਅਤੇ ਸਭਿੱਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਵਿਸ਼ੇਸ਼ ਕਰਕੇ ਸ੍ਰ: ਸੁਰਿੰਦਰ ਪਾਲ ਸਿੰਘ ਸਿਦਕੀ ਦੁਆਰਾ ਸੰਚਾਲਿਤ ਕੀਤੀ ਗੁਰਮਤਿ ਪ੍ਰਸ਼ਨੋਤਰੀ ਦੇ ਮੁਕਾਬਲੇ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਵਿਸ਼ੇਸ਼ ਕਰਕੇ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਦੁਆਰਾ ਸੰਚਾਲਿਤ ਕੀਤੀ ਗੁਰਮਤਿ ਪ੍ਰਸ਼ਨੋਤਰੀ ਦੇ ਮੁਕਾਬਲੇ ਦੌਰਾਨ ਵਿਦਿਆਰਥਣਾਂ ਵੱਲੋਂ ਗੁਰਮਤਿ ਸਿਧਾਂਤਾਂ ਪ੍ਰਤੀ ਦਰਸਾਈ ਆਪਣੀ ਜਾਗਰੂਕਤਾ ਰਾਹੀਂ ਪ੍ਰਭਾਵਿਤ ਕੀਤਾ। ਇਸ ਦੌਰਾਨ ਮ੍ਰਿਤ ਮੰਡਲ, ਸੰਗੀਤ ਕੁਰਸੀ ਦੌੜ, ਇੱਕ ਮਿੰਟ ਦੀਆਂ ਖੇਡਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸ੍ਰ: ਹਰਕੇਸ਼ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਦੱਸਿਆ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਵਿਸ਼ੇਸ਼ ਕਰਕੇ ਬੀਬੀਆਂ ਨੂੰ ਅਜਿਹੇ ਕਿਸੇ ਕਿੱਤੇ ਵਿੱਚ ਨਿਪੁੰਨ ਹੋ ਕੇ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਮੇਂ ਦੀ ਮੁੱਖ ਲੋੜ ਹੈ। ਜਿਸ ਵਿੱਚ ਸਟੱਡੀ ਸਰਕਲ ਦੁਆਰਾ ਦਿੱਤਾ ਜਾ ਰਿਹਾ ਵਿਸ਼ੇਸ਼ ਯੋਗਦਾਨ ਸਲਾਹੁਣਯੋਗ ਹੈ। ਸ੍ਰ: ਜਸਵੰਤ ਸਿੰਘ ਖਹਿਰਾ, ਸ੍ਰ: ਹਰਭਜਨ ਸਿੰਘ ਚੇਅਰਮੈਨ, ਡਾ: ਰੂਪ ਸਿੰਘ ਸ਼ੇਰੋਂ ਨੇ ਸਟੱਡੀ ਸਰਕਲ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।

ਸਮਾਗਮ ਦੇ ਅੰਤ ਤੇ ਕੋਰਸ ਸੰਬੰਧੀ ਕਰਵਾਈ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆ ਵਿਚੋਂ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਬੀਬੀਆਂ ਸੁਖਜੀਤ ਕੌਰ, ਬੇਅੰਤ ਕੌਰ, ਰਣਜੀਤ ਕੌਰ, ਸੰਦੀਪ ਕੌਰ ਅਤੇ ਸੰਦੀਪ ਕੌਰ ਦੁੱਗਾਂ ਨੂੰ ਇਨਾਮ ਅਤੇ ਸਰਟੀਫਿਕੇਟ ਦੇਣ ਦੀ ਰਸਮ ਡਾ: ਹਰਨੇਕ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਮਿਸਜ਼ ਸਿੱਧੂ ਅਤੇ ਵਿਸ਼ੇਸ਼ ਮਹਿਮਾਨਾਂ ਨੇ ਨਿਭਾਈ। ਇਸ ਮੌਕੇ ਕਲਾ ਕਿਰਤੀ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਮੁੱਖ ਮਹਿਮਾਨਾਂ ਦੇ ਨਾਲ-ਨਾਲ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine