ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਤੇ ਜੋੜਨ ਲਈ ਸਲਾਈਡ ਸ਼ੋਅ ਕੀਤੇ ਗਏ

On: 16 April, 2010, By: Manjit Singh, Location: Chandigarh

ਚੰਡੀਗੜ੍ਹ ਜ਼ੋਨ ਵੱਲੋਂ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਤੇ ਜੋੜਨ ਲਈ ਮਿਤੀ 16 ਅਪ੍ਰੈਲ 2010 ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਸਕੂਲ ਸੈਕਟਰ 40 ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਪਬਲਿਕ ਸਕੂਲ ਸੈ.27, ਚੰਡੀਗੜ੍ਹ ਵਿਖੇ ਅਰਦਾਸ ਵਿਸੇ ਤੇ ਸਲਾਈਡ ਸ਼ੋਅ ਕੀਤੇ ਗਏ।ਸਲਾਈਡ ਸ਼ੋਅ ਦੀ ਪੇਸ਼ਕਾਰੀ ਸ.ਰਵਿੰਦਰ ਸਿੰਘ (ਪ੍ਰਚਾਰ ਸਕੱਤਰ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੰਡੀਗੜ੍ਹ ਜ਼ੋਨ ਨੇ ਕੀਤੀ ਇਸ ਮੋਕੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਕੂਲ ਦੇ ਯੂਨਿਟ ਇੰਚਾਰਜ ਦਾ ਵਿਸ਼ੇਸ਼ ਸਹਿਯੋਗ ਮਿਲਿਆ।ਸ. ਹਰਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਸਿੱਖੀ ਵਿਰਸੇ ਦੇ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਉਪਰਾਲੇ ਬੜੇ ਕਾਰਗਰ ਹਨ ਸਮੇ-ਸਮੇ ਤੇ ਇਹੋ ਜਿਹੇ ਸਮਾਗਮ ਕੀਤੇ ਜਾਣੇ ਚਾਹੀਦੇ ਹਨ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਆਦਿ ਦੀ ਲਹਾਨਤ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine